ਫ਼ਤਹਿਗੜ੍ਹ ਪੰਜਤੂਰ 20 ਫਰਵਰੀ (ਸਤਿਨਾਮ ਦਾਨੇ ਵਾਲੀਆ) ਮਾਨਯੋਗ ਸਰਦਾਰ ਹਰਮਨਬੀਰ ਸਿੰਘ ਗਿੱਲ (ਆਈ,ਪੀ,ਐਸ) ਐੱਸ.ਐੱਸ.ਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਜਿਲਾ ਮੋਗਾ ਦੁਆਰਾ ਏ ਐਸ.ਆਈ ਕੇਵਲ ਸਿੰਘ ਨੇ ਵਿਦਿਆਰਥੀਆਂ, ਨੂੰ ਸਮਾਜਿਕ ਬੁਰਾਈਆਂ ਜਿਵੇਂ ਟਰੈਫਿਕ ਨਿਯਮ ਰੋਡ ਸੇਫਟੀ ਟਿਪਸ,ਹੈਲਪ ਲਾਈਨ 112 ਬਾਰੇ ਸਾਈਬਰ ਕਰਾਇਮ ,ਲੜਕੀਆਂ ਤੇ ਹੋ ਰਹੇ ਅੱਤਿਆਚਾਰ, ਸਕਤੀ ਐਪ ਨਸ਼ਿਆਂ ਦੀ ਰੋਕਥਾਮ ਅਤੇ ਮਾੜੇ ਪ੍ਰਭਾਵ,ਸਹੀ ਜੀਵਨ ਜਾਂਚ ਬਾਰੇ ਅਤੇ ਟਰੈਫਿਕ ਗੁਰੂ ਐਪ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਅੱਜ ਸਾਡੇ ਪੰਜਾਬ ਵਿੱਚ ਓਨੀਆਂ ਮੌਤਾਂ ਬਿਮਾਰੀਆਂ ਕਰਕੇ ਨਹੀਂ ਹੋ ਰਹੀਆਂ ਜਿੰਨੀਆਂ ਰੋਡ ਐਕਸੀਡੈਂਟ ਦੌਰਾਨ ਹੋ ਰਹੀਆਂ ਹਨ ਸਾਡੀ ਨੌਜਵਾਨ ਪੀੜ੍ਹੀ ਜ਼ਿਆਦਾਤਰ ਹਾਦਸਿਆਂ ਦਾ ਸ਼ਿਕਾਰ ਹੋ ਰਹੀ ਹੈ।ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਿਹਾ ਕਿ ਉਹ ਮਾਨਸਿਕ ਤਣਾਅ ਤੋਂ ਮੁਕਤ ਹੋ ਕੇ ਗੱਡੀ ਚਲਾਉਣ, ਆਪਣੇ ਡਾਕੂਮੈਂਟ ਪੂਰੇ ਕਰਕੇ ਰੱਖਣ, ਗੱਡੀ ਸਪੀਡ ਲਿਮਿਟ ਵਿੱਚ ਰਖ ਕੇ ਗੱਡੀ ਚਲਾਉਣ, ਓਵਰਟੇਕ ਧਿਆਨ ਨਾਲ ਕਰਨ ,ਰੋਡ ਸਾਈਨ ਫਾਲੋ ਕਰਨ।
ਉਨ੍ਹਾਂ ਨੇ ਗੱਲ ਕਰਦਿਆਂ ਕਿਹਾ ਕਿ ਵਿਦਿਆਰਥੀ ਮੋਬਾਈਲ ਫ਼ੋਨ ਦੀ ਘਟ ਤੋਂ ਘੱਟ ਵਰਤੋਂ ਕਰਨ। ਵਿਦਿਆਰਥੀ ਨੈੱਟ ਦੇ ਜ਼ਰੀਏ ਚੰਗੀ ਪੜ੍ਹਾਈ ਕਰ ਸਕਦੇ ਹਨ। ਉਚੇਰੀ ਡਿਗਰੀ ਹਾਸਲ ਕਰ ਸਕਦੇ ਹਨ। ਪਰ ਮੋਬਾਈਲ ਦੀ ਗਲਤ ਵਰਤੋਂ ਕਰਕੇ ਗਲਤ ਲੋਕਾਂ ਨਾਲ ਫਰੈਂਡਸ਼ਿਪ ਕਰਕੇ ਜੇਲ੍ਹ ਵੀ ਜਾ ਸਕਦੇ ਹਨ ਅਤੇ ਅੰਤ ਵਿੱਚ ਉਹਨਾ ਕਿਹਾ ਕਿ ਜੋ ਨੌਜਵਾਨ ਨਸ਼ਿਆਂ ਦੀ ਗ੍ਰਿਫਤ ਵਿੱਚ ਆ ਚੁੱਕੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਰਹੇ ਹਨ, ਆਪਣਾ ਸਾਰਿਆਂ ਦਾ ਨੈਤਿਕ ਫਰਜ ਬਣਦਾ ਹੈ ਕਿ ਆਪਾਂ ਉਹਨਾਂ ਨੂੰ ਪਿਆਰ ਨਾਲ਼ ਪਰੇਰਿਤ ਕਰਕੇ ਖੇਡਾਂ ਅਤੇ ਚੰਗੇ ਸਾਹਿਤ ਨਾਲ ਜੋੜਕੇ ਨਸ਼ਾ ਛਡਵਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਈਏ ਅਤੇ ਆਪਣੇ ਪਿੰਡ/ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਦਾ ਇਕ ਅਹਿਮ ਕਾਰਜ ਸ਼ੁਰੂ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਪਿੰਡ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਆਪਣੇ-ਆਪਣੇ ਪਿੰਡ ਦੇ ਨੌਜਵਾਨਾਂ ਨੂੰ ਪਿੰਡ ਵਿੱਚ ਖੇਡ ਸਟੇਡੀਅਮ ਅਤੇ ਲਾਇਬਰੇਰੀ ਖੋਹਲਣ ਬਾਰੇ ਵੀ ਜਾਗਰੂਕ ਕੀਤਾ ਗਿਆ, ਤਾਂ ਜੋ ਨੌਜਵਾਨ ਆਪਣੀ ਊਰਜਾ ਚੰਗੇ ਪਾਸੇ ਲਗਾਕੇ ਇੱਕ ਸੱਭਿਅਕ ਸਮਾਜ ਦੀ ਸਿਰਜਣਾ ਕਰ ਸਕਣ। ਪਿੰਡ ਦੇ ਆਮ ਲੋਕ, ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਨਸ਼ੇ ਖਿਲਾਫ ਆਪਣਾ ਯੋਗਦਾਨ ਪਾਉਣ ਲਈ ਕਿਹਾ ਗਿਆ ਤਾਂ ਜੋ ਨਸ਼ੇ ਨੂੰ ਬਿਲਕੁਲ ਜ਼ਮੀਨੀ ਪੱਧਰ ਤੋਂ ਖ਼ਤਮ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਮਾਜ ਦੀਆਂ ਹੋਰ ਬੁਰਾਈਆਂ ਜਿਵੇਂ ਦਹੇਜ ਪ੍ਰਥਾ, ਔਰਤ ਵਿਰੋਧੀ ਮਾਨਸਿਕਤਾ ਆਦਿ ਨੂੰ ਦੂਰ ਕਰਨ ਦਾ ਸੰਦੇਸ਼ ਦਿੱਤਾ ਸਿਪਾਹੀ ਗੁਰਪ੍ਰੀਤ ਸਿੰਘ ਮੋਗਾ ਨੇ ਹਾਜ਼ਰ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਵਹੀਕਲ ਚਲਾਉਦੇ ਸਮੇਂ ਆਪਣੇ ਸਾਰੇ ਡਾਕੂਮੈਂਟ ਪੂਰੇ ਰੱਖੋ ਤਾਂ ਜੋ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਤੇ ਤੁਸੀਂ ਆਪਣੀ ਮੰਜਿਲ ‘ਤੇ ਬਿੰਨਾਂ ਕਿਸੇ ਖੱਜਲ-ਖੁਆਰੀ ਤੋਂ ਆਰਾਮ ਨਾਲ ਪਹੁੰਚ ਸਕੋ ਸੈਮੀਨਾਰ ਚ ਏ ਐਸ ਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਜ਼ਿਲ੍ਹਾ ਮੋਗਾ,HC ਸਰਵਨ ਸਿੰਘ , ਸਿਪਾਹੀ ਗੁਰਪ੍ਰੀਤ ਸਿੰਘ ਟਰੈਫਿਕ ਐਜੂਕੇਸ਼ਨ ਸੈਲ ਮੋਗਾ ਅਤੇ ਸਕੂਲ ਦਾ ਸਟਾਫ ਹਾਜਰ ਸੀ।