10 ਮਾਰਚ ਫਤਹਿਗੜ੍ਹ ਪੰਜਤੂਰ (ਸਤਿਨਾਮ ਦਾਨੇ ਵਾਲੀਆ )
ਕਸਬੇ ਦੀ ਸਥਾਨਕ ਨਾਮਵਰ ਵਿੱਦਿਅਕ ਸੰਸਥਾ ਸ਼੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸੀ ਬੀ ਅੇੈਸ ਈ ਸਕੂਲ ਫਤਹਿਗੜ੍ਹ ਪੰਜਤੂਰ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਇਸ ਸਮਾਰੋਹ ਨੂੰ ਹਰ ਸਾਲ ਦੀ ਤਰਾਂ ਵੱਖਰੇ ਨਾਮ ਨਾਲ ਕਰਵਾਇਆ ਜਿੱਥੇ ਇਸ ਸਕੂਲ ਦੇ ਪਹਿਲੇ ਸਮਾਰੋਹ ਦਾ ਨਾਮ ਆਗਾਜ਼ ਰੱਖਿਆ ਸੀ ਉਸੇ ਲੜੀ ਤਹਿਤ ਇਸ ਸਮਾਰੋਹ ਦਾ ਨਾਮ ਦਿਸ਼ਾ ਦੇ ਨਾਂ ਨਾਲ ਸ਼ੁਰੂ ਹੋਇਆ ਸਮਾਰੋਹ ਦੀ ਸ਼ੁਰੂਆਤ ਸ੍ਰੀ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸਰਦਾਰ ਕੁਲਵੰਤ ਸਿੰਘ ਸੰਧੂ ਐੱਮ ਡੀ ਮੈਡਮ ਰਣਜੀਤ ਕੌਰ ਸੰਧੂ ਅਤੇ ਸਕੂਲ ਪ੍ਰਿੰਸੀਪਲ ਮੈਡਮ ਮੰਜੁ ਅਰੋੜਾ ਨੇ ਸਟੇਜ ਦੀ ਸੁਰਆਤ ਮਿਸ਼ਾਲ ਜਗਾ ਕੇ ਇੱਕ ਸ਼ਬਦ ਨਾਲ ਸ਼ੁਰੂ ਕੀਤੀ ਇਸ ਤੋਂ ਬਾਅਦ ਵੈਲਕਮ ਗੀਤ ਹੈ ਮਾਲਿਕ ਤੇਰੇ ਬੰਦੇ ਹਮ ਕਵੀਸ਼ਰੀ ਕੋਰੀਓਗ੍ਰਾਫੀ ਅਤੇ ਡਾਂਸ ਕਮੇਡੀ ਭੰਗੜਾ ਗਿੱਧਾ ਤੇ ਰਾਜਸਥਾਨੀ ਡਾਂਸ ਕਰ ਕੇ ਸਕੂਲ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਫ਼ਨ ਅਜਮਾਇਆ ਅਤੇ ਸਮਾਰੋਹ ਚ ਆਏ ਬੱਚਿਆਂ ਦੇ ਮਾਤਾ ਪਿਤਾ ਤੇ ਮੁੱਖ ਮਹਿਮਾਨਾਂ ਦਾ ਖੂਬ ਮਨੋਰੰਜਨ ਕੀਤਾ ਇਸ ਮੋਕੇ ਸ੍ਰੀ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਐਮ ਡੀ ਮੈਡਮ ਰਣਜੀਤ ਕੌਰ ਸੰਧੂ ਅਤੇ ਸਕੂਲ ਪ੍ਰਿੰਸੀਪਲ ਮੈਡਮ ਮੰਜੂ ਅਰੋੜਾ ਨੇ ਬੱਚਿਆਂ ਦੇ ਮਾਪਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਜਿੱਥੇ ਅੱਜ ਮਹਿਲਾ ਦਿਵਸ ਦੇ ਸਬੰਧਤ ਔਰਤਾਂ ਨੂੰ ਮੁਬਾਰਕਾਂ ਦਿੱਤੀਆਂ ਉੱਥੇ ਹੀ ਵਿੱਦਿਆ ਦੇ ਗਿਆਨ ਬਾਰੇ ਖੂਬ ਵਿਚਾਰਾਂ ਹੋਈਆਂ ਅਤੇ ਧੀਆਂ ਅਤੇ ਪੁੱਤਰਾਂ ਦੇ ਆਪਸੀ ਫ਼ਰਕ ਨੂੰ ਬਰਾਬਰ ਸਤਿਕਾਰ ਦੇਣ ਲਈ ਸੁਝਾਅ ਦਿੱਤੇ ਉਨ੍ਹਾਂ ਕਿਹਾ ਕਿ ਜੋ ਹੱਕ ਲੜਕੇ ਨੂੰ ਦਿੱਤੇ ਜਾਂਦੇ ਹਨ ਉਹੀ ਹੱਕ ਲੜਕੀ ਨੂੰ ਵੀ ਦੇਣੇ ਚਾਹੀਦੇ ਹਨ ਅਤੇ ਵਿੱਦਿਆ ਦਾ ਗਿਆਨ ਦੇ ਕੇ ਇਸ ਨੂੰ ਹੋਰ ਵੀ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਜੋ ਕਿ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾ ਸਕਣ ਇਸ ਮੌਕੇ ਸਕੂਲ ਦੇ ਨਤੀਜੇ ਵੀ ਐਲਾਨੇ ਗਏ ਤੇ ਫ਼ਸਟ ਸੈਕਿੰਡ ਅਤੇ ਥਰਡ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਇਨਾਮ ਵੰਡ ਸਮਾਰੋਹ ਵਿੱਚ ਪਹੁੰਚੇ ਇਲਾਕੇ ਦੀਆਂ ਮੁੱਖ ਸ਼ਖ਼ਸੀਅਤਾਂ ਐੱਸ ਜੀ ਪੀ ਸੀ ਦੇ ਮੈਂਬਰ ਭਾਈ ਗੁਰਮੀਤ ਸਿੰਘ ਬੂਹ ਦਸਮੇਸ਼ ਗੁਰਮਤਿ ਪ੍ਰਚਾਰ ਲਹਿਰ ਕਸਬਾ ਫ਼ਤਿਹਗੜ੍ਹ ਪੰਜਤੂਰ ਦੇ ਸੇਵਾਦਾਰ ਭਾਈ ਨਿਰਵੈਰ ਸਿੰਘ ਖਾਲਸਾ ਡਾਕਟਰ ਨਿਰਮਲ ਸਿੰਘ ਬੌਬੀ ਕਰਮਜੀਤ ਸਿੰਘ ਖਾਲਸਾ ਤੇ ਉਨ੍ਹਾਂ ਦੀ ਪੂਰੀ ਟੀਮ ਮਾਰਕੀਟ ਕਮੇਟੀ ਦੇ ਚੇਅਰਮੈਨ ਜਰਨੈਲ ਸਿੰਘ ਖੰਬੇ ਉਪ ਚੇਅਰਮੈਨ ਦਰਸ਼ਨ ਸਿੰਘ ਲਲਿਹਾਂਦੀ ਨਗਰ ਪੰਚਾਇਤ ਦੇ ਮੀਤ ਪ੍ਰਧਾਨ ਸਵਰਨ ਸਿੰਘ ਗਿੱਲ ਪਿ੍ੰਸੀਪਲ ਸਵਰਨ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਾਈ ਅਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਇਸ ਤੋਂ ਇਲਾਵਾ ਬਹੋੜ ਸਿੰਘ ਸਾਬਕਾ ਸਰਪੰਚ ਗੋਲੂਵਾਲਾ ਭਜਨ ਸਿੰਘ ਰਜਵੰਤ ਕੌਰ ਸਾਬਕਾ ਸਰਪੰਚ ਫਤਿਹਗੜ੍ਹ ਪੰਜਤੂਰ ਅਤੇ ਬੱਚਿਆਂ ਦੇ ਮਾਤਾ ਪਿਤਾ ਅਤੇ ਪਿੰਡਾਂ ਦੇ ਸਰਪੰਚ ਪੰਚ ਹਾਜ਼ਰ ਸਨ