3 ਮਈ ਫ਼ਤਹਿਗੜ੍ਹ ਪੰਜਤੂਰ ਸਤਿਨਾਮ ਦਾਨੇ ਵਾਲੀਆ
ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ੍ਹ ਪੰਜਤੂਰ ਵਿਖੇ ਲੌਕਡਾਨ ਦੌਰਾਨ ਵਿਦਿਆਰਥੀਆਂ ਵੱਲੋਂ ਆਨਲਾਈਨ ਐਂਟੀ ਤੰਬਾਕੂ ਦਿਵਸ ਮਨਾਇਆ ਗਿਆ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ੍ਰਾ ਕੁਲਵੰਤ ਸਿੰਘ ਸੰਧੂ ਐੱਮ ਡੀ ਮੈਡਮ ਸ੍ਰੀਮਤੀ ਰਣਜੀਤ ਕੌਰ ਸੰਧੂ ਅਤੇ ਪਿ੍ੰਸੀਪਲ ਦੀ ਅਗਵਾਈ ਹੇਠ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਅੋਨਲਾਈਨ ਜਮਾਤਾਂ ਦੇ ਮਾਧਿਅ ਰਾਹੀਂ ਇਸ ਦਿਵਸ ਸਬੰਧੀ ਜਾਗਰੂਕ ਕੀਤਾ ਅਤੇ ਸਲੋਗਨ ਲਿਖਣ ਦਾ ਮੁਕਾਬਲਾ ਨੌਵੀਂ ਅਤੇ ਬਾਹਰਵੀੰ ਕਲਾਸ ਦੇ ਵਿਦਿਆਰਥੀਆਂ ਵਿੱਚ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਵੱਖ ਵੱਖ ਤਰ੍ਹਾਂ ਦੇ ਸਲੋਗਨਲਿਖ ਕੇ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੇ ਰੋਗਾਂ ਬਾਰੇ ਜਾਣਕਾਰੀ ਦਿੱਤੀ ਇਸ ਇਸ ਦੌਰਾਨ ਵਿਦਿਆਰਥੀਆਂ ਨੇ ਹਰ ਤਰ੍ਹਾਂ ਦੇ ਨਸ਼ੇ ਦੇ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਵੱਖ ਵੱਖ ਸਲੋਗਨਾਂ ਰਾਹੀਂ ਦਰਸਾਇਆ ਬਹੁਤ ਸਾਰੇ ਵਿਦਿਆਰਥੀਆਂ ਨੇ ਇੰਟਰਨੈੱਟ ਦੇ ਮਾਧਿਅਮ ਰਾਹੀਂ ਆਪਣੇ ਦੁਆਰਾ ਬਣਾਏ ਗਏ ਸਲੋਗਨ ਭੇਜੇ ਜਿਨ੍ਹਾਂ ਵਿੱਚੋਂ ਨੌਵੀਂ ਜਮਾਤ ਕੋਮਲਪ੍ਰੀਤ ਕੌਰ ਤੋਤਾ ਸਿੰਘ ਵਾਲਾ ਮਨਪ੍ਰੀਤ ਕੌਰ ਬਘੇਲੇਵਾਲਾ ਮਨਪ੍ਰੀਤ ਕੌਰ ਚੋਟੀਆਂ ਅਤੇ ਬਾਹਰਵੀਂ ਜਮਾਤ ਦੇ ਬੱਚੇ ਸਿਮਰਨਜੀਤ ਕੌਰ (ਕਾਮਰਸ) ਲਲਿਹਾਂਦੀ ਮਨਜੀਤ ਕੌਰ (ਕਾਮਰਸ) ਮੁੰਡੀ ਜਮਾਲ ਕੋਮਲਪ੍ਰੀਤ ਕੌਰ ਨਾਨ ਮੈਡੀਕਲ ਚਾਂਬ ਨੇ ਬਹੁਤ ਵਧੀਆ ਸਲੋਗਨ ਬਣਾਏ
https://youtu.be/KHRCvtm-Nnw