ਕੋਟ ਈਸੇ ਖਾਂ (ਜਗਰਾਜ ਲੋਹਾਰਾ, ਗੁਰਪ੍ਰੀਤ ਗਹਿਲੀ) ਧੰਨ-ਧੰਨ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀ ਦਾਸ ਝੁੱਗੀ ਵਾਲਿਆਂ ਦੇ ਯਾਦਗਾਰੀ ਸਾਲਾਨਾ ਮੇਲਾ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਸਲਾਨਾ ਜੋੜ ਮੇਲਾ 18 ਹਾੜ ਤੋਂ ਸ਼ੁਰੂ ਹੋ ਕੇ 20 ਹਾੜ ਤੱਕ ਮਨਾਇਆ ਜਾਂਦਾ ਹੈ ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਜਾਂਦੇ ਹਨ । ਅਤੇ ਉਨ੍ਹਾਂ ਦੇ ਭੋਗ ਪਾਏ ਜਾਂਦੇ ਹਨ । ਭੋਗ ਤੋਂ ਬਾਅਦ ਉਪਰੰਤ ਕੀਰਤਨ ਦਰਬਾਰ ਕਰਵਾਇਆ ਜਾਂਦਾ ਹੈ।ਜਿਸ ਵਿੱਚ ਪਹੁੰਚ ਰਹੇ ਢਾਡੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਇਲਾਕੇ ਦੇ ਜਥੇ ਹਾਜਰੀਆਂ ਭਰਨਗੇ । ਇਸ ਮੌਕੇ ਇਸ ਮੌਕੇ ਮੁੱਖ ਸੇਵਾਦਾਰ ਅਵਤਾਰ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸੰਗਤਾਂ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਆਪਣੇ ਘਰ ਤੋਂ ਹੀ ਮਾਸਕ ਲਗਾ ਕੇ ਗੁਰੂ-ਘਰ ਆਉਣ ਅਤੇ ਸ਼ੋਸ਼ਲ ਡਿਸਟੈਂਸ ਬਣਾ ਕੇ ਗੁਰੂ ਸਾਹਿਬ ਅੱਗੇ ਨਤਮਸਤਕ ਹੋਏ । ਤਾਂ ਜੋ ਸਰਕਾਰ ਦੀਆਂ ਦਿੱਤੀਆਂ ਹੋਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ । ਇਸ ਮੌਕੇ ਖਜ਼ਾਨਚੀ ਬੂਟਾ ਸਿੰਘ ਨੇ ਕਿਹਾ ਕਿ ਕਰੋਨਾਵਾਰਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਦਰਬਾਰ ਸਾਹਿਬ ਵਿੱਚ ਸੰਗਤਾਂ ਨੂੰ ਇੰਟਰ ਹੋਣ ਤੋਂ ਪਹਿਲਾਂ ਸੈਨੇਟਾਈਜ਼ਰ ਕੀਤਾ ਜਾਵੇਗਾ ਤੇ ਮਾਸਕ ਦਿੱਤੇ ਜਾਣਗੇ ।