• Wed. Oct 30th, 2024

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ ਗਿਆ

ByJagraj Gill

Nov 26, 2023

ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ ।

ਕੋਟ ਈਸੇ ਖਾਂ 26 ਨਵੰਬਰ (ਜਗਰਾਜ ਸਿੰਘ ਗਿੱਲ) ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554 ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ । ਜਿਸ ਦੇ ਸਬੰਧ ਵਿੱਚ ਅੱਜ ਕੋਟ ਈਸੇ ਖਾ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ , ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਸਮਾਪਤ ਹੋਇਆ ਨਗਰ ਕੀਰਤਨ ਦੌਰਾਨ ਵੱਖ ਵੱਖ ਥਾਵਾਂ ਤੇ ਸੰਗਤਾਂ ਵੱਲੋਂ ਲੰਗਰ ਵੀ ਲਗਾਏ ਗਏ ਤੇ ਭਰਵਾਂ ਸਵਾਗਤ ਕੀਤਾ ਗਿਆ । ਧਰਮਕੋਟ ਰੋਡ ਸਥਿਤ ਦੁਕਾਨਦਾਰਾਂ ਵੱਲੋਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਲੱਸੀ ਆਦੀ ਦਾ ਲੰਗਰ ਲਗਾਇਆ ਗਿਆ , ਸੇਵਾ ਕਰਨ ਵਾਲਿਆਂ ਸੇਵਾਦਾਰਾਂ ਵਿੱਚ ਹਰਜਿੰਦਰ ਸੋਨੂੰ ਆਰਕੀਟੈਕਟ , ਲੱਕੀ ਅਰੋੜਾ , ਮਨੀ ਅਰੋੜਾ , ਅਜੇ ਅਰੋੜਾ , ਡਾਕਟਰ ਪ੍ਰਭਜੋਤ , ਸਾਬੀ ਮਿਕਸਿੰਗ , ਗੁਰਪ੍ਰੀਤ ਸਿੰਘ ਕੈਲਵੀ , ਲਖਵਿੰਦਰ ਸਿੰਘ ਏਕਨੂਰ , ਪਿੱਪਲ ਸਿੰਘ , ਰਿੰਕੂ ਆਟੋ ਸਰਵਿਸ , ਅਵਤਾਰ ਸਿੰਘ ਕੈਲਵੀ, ਔਜਲਾ ਬੁੱਕ ਡੀਪੂ , ਵਿਸ਼ਾਲ ਜਾਣੀ ਆਦਿ ਸੇਵਾਦਾਰ ਹਾਜ਼ਰ ਸਨ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *