ਸ੍ਰੀ ਗੁਰੂ ਤੇਗ਼ ਬਹਾਦਰ ਜੀ ,ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਿਖਲਾਈ ਕੈਂਪ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋ ਲਗਾਇਆ ਗਿਆ

 

ਧਰਮਕੋਟ  (ਮਨਪ੍ਰੀਤ ਸਿੰਘ ਕੈਲਾ) 15 ਮਈ ਤੋਂ 24 ਮਈ ਤਕ ਗੁਰਦੁਆਰਾ ਸਿੰਘ ਸਭਾ ਸਿਰਸੜੀ( ਮੋਗਾ ) ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ 350 ਸ਼ਤਾਬਦੀ ਨੂੰ ਸਮਰਪਿਤ।ਗੁਰਮਤਿ ਸਿਖਲਾਈ ਕੈਂਪ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵੱਲੋਂ ਕੈਪ ਲਗਾਇਆ ਗਿਆ ਜਿਸ ਵਿੱਚ 40 ਬੱਚਿਆਂ ਨੇ ਭਾਗ ਲਿਆ ਤੇ 40 ਦੇ 40 ਬੱਚਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਗੋਲਡ ਮੈਡਲ ਤੇ ਨਾਲ ਸਰਟੀਫਿਕੇਟ ਦਿੱਤਾ ਗਿਆਂ ਇਸ ਸਬੰਧੀ ਮਨਪ੍ਰੀਤ ਸਿੰਘ ਪ੍ਰਚਾਰਕ ਕੈਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਸਿਰਸੜੀ (ਮੋਗਾ) ਅਤੇ ਗੁਰਦੁਆਰਾ ਸਿੰਘ ਸਭਾ ਦੀ ਮੈਨੇਜਮੈਂਟ ਕਮੇਟੀ , ਪਿੰਡ ਸਿਰਸੜੀ ਦੀ ਸਮੂਹ ਸੰਗਤ ਅਤੇ ਸਵਰਗਵਾਸੀ ਜਥੇਦਾਰ ਸੋਹਣ ਸਿੰਘ ਮੱਲੀ ਇਹਨਾਂ ਦੇ ਧਰਮ ਪਤਨੀ ਮਾਤਾ ਜੋਗਿੰਦਰ ਕੌਰ ਮੱਲੀ ਇਹਨਾਂ ਦਾ ਸਪੁੱਤਰ ਭਾਈ ਨਿਰਮਲ ਸਿੰਘ ਮੱਲੀ ਆਸਟਰੇਲੀਆ ਵਾਸੀ ਅਤੇ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸੁਖਦੇਵ ਸਿੰਘ ਸੰਗਲਾ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਤਰਸੇਮ ਸਿੰਘ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਮਾਤਾ ਸੁਖਵਿੰਦਰ ਕੌਰ ਉਹਨਾਂ ਦੇ ਧਰਮ ਪਤੀ ਬਲਜੀਤ ਸਿੰਘ ਸੇਵਾਦਾਰ ਅਮਨਦੀਪ ਕੌਰ ਤੇ ਪ੍ਰਧਾਨ ਭਾਈ ਕੰਵਲਜੀਤ ਸਿੰਘ ਗੁਰਦੇਵ ਸਿੰਘ ਸਰਪੰਚ ਕਮਾਲਕੇ ਸਰਪੰਚ ਜਸਪ੍ਰੀਤ ਸਿੰਘ ਸਿਰਸੜੀ ਵੱਲੋਂ ਬੱਚਿਆਂ ਦੇ ਮਾਣ ਸਨਮਾਨ ਵਾਸਤੇ ਟਰੋਫੀਆਂ ਦੀ ਸੇਵਾ ਕੀਤੀ ਭਾਈ ਅਮਰਜੀਤ ਸਿੰਘ ਆਸਟਰੇਲੀਆ ਨਿਵਾਸੀ ਤੇ ਭਾਈ ਗੁਰਮੀਤ ਸਿੰਘ ਅਤੇ ਭਾਈ ਨਿਰਮਲ ਸਿੰਘ ਜੀ ਵੱਲੋਂ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕੀਤੀ ਗਈ ਇਹ ਸਾਰਾਂ ਪ੍ਰੋਗਰਾਮ sgpc ਦੇ ਪ੍ਰਚਾਰਕ ਜਥੇਦਾਰ ਲਖਬੀਰ ਸਿੰਘ ਮੋਗਾ, ਜਥੇਦਾਰ ਗੁਲਾਬ ਜਿੰਦਰ ਸਿੰਘ ਮੋਗਾ, ਜਥੇਦਾਰ ਜਸਵੀਰ ਸਿੰਘ ਸ਼ੇਰਪੁਰੀ, ਜਥੇਦਾਰ ਹਰਪ੍ਰੀਤ ਸਿੰਘ ਕੜਿਆਲ ,ਦੇ ਸੰਜੋਗ ਨਾਲ ਹੋਇਆ ਇਸ ਮੌਕੇ ਤੇ ਪ੍ਰਬੰਧਕਾਂ ਨੇ NRI ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਵੱਧ ਤੋਂ ਵੱਧ ਸਹਿਯੋਗ ਦਿਆ ਕਰਨ ਕਿਉਂਕਿ ਇਹੋ ਜਿਹੇ ਪ੍ਰੋਗਰਾਮ ਸੰਗਤਾਂ ਦੇ ਸਹਿਯੋਗ ਤੋਂ ਬਿਨਾਂ ਅਸੰਭਵ ਹਨ ਸਮੂਹ ਸੰਗਤਾਂ ਇਹਨਾਂ ਕਾਰਜਾਂ ਲਈ ਗ੍ਰੰਥੀ ਸਿੰਘਾਂ ਨੂੰ ਪੂਰਾ ਸਹਿਯੋਗ ਦੇਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਨੌਜਵਾਨ ਪੀੜੀ ਨੂੰ ਗੁਰਸਿੱਖੀ ਦੇ ਰਾਹ ਤੇ ਪਾ ਕੇ ਗੁਰੂ ਦੇ ਲੜ ਲਾਇਆ ਜਾਵੇ

Leave a Reply

Your email address will not be published. Required fields are marked *