• Tue. Nov 26th, 2024

ਸੂਚਨਾ ਅਤੇ ਲੋਕ ਸੰਪਰਕ ਦਫ਼ਤਰ ਮੋਗਾ ਦੇ ਨਾ-ਵਰਤੋਂ ਯੋਗ ਸਮਾਨ ਦੀ ਨਿਲਾਮੀ 26 ਮਈ ਨੂੰ

ByJagraj Gill

May 24, 2023

ਕੋਈ ਵੀ ਵਿਅਕਤੀ ਹੋ ਸਕਦੈ ਖੁੱਲ੍ਹੀ ਬੋਲੀ ਵਿੱਚ ਹਾਜ਼ਰ
ਮੋਗਾ, 24 ਮਈ: ਜਗਰਾਜ ਸਿੰਘ ਗਿੱਲ 
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਸ੍ਰ. ਪ੍ਰਭਦੀਪ ਸਿੰਘ ਨੇ ਆਮ ਵਿਅਕਤੀਆਂ/ਕਬਾੜੀਆਂ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵਿਚਲੇ ਕੁਝ ਨਾ ਵਰਤੋਂ ਯੋਗ ਦਫ਼ਤਰੀ ਸਮਾਨ ਦੀ ਨਿਲਾਮੀ ਖੁੱਲ੍ਹੀ ਬੋਲੀ ਰਾਹੀਂ ਮਿਤੀ 26 ਮਈ, 2023 ਨੂੰ ਸਵੇਰੇ 10 ਵਜੇ ਕਰਵਾਈ ਜਾਣੀ ਹੈ। ਇਸ ਨਾ ਵਰਤੋਂਯੋਗ ਸਮਾਨ ਵਿੱਚ ਇੱਕ ਅੰਗਰੇਜੀ ਟਾਈਪਰਾਈਟਰ, ਇੱਕ ਪੰਜਾਬੀ ਟਾਈਪਰਾਈਟਰ, ਇੱਕ ਹੀਰੋ ਕੰਪਨੀ ਦਾ ਸਾਈਕਲ 22 ਇੰਚ 1998 ਦੀ ਖ੍ਰੀਦ, ਇੱਕ ਸਟੈਪਲਾਈਜਰ, ਇੱਕ ਫੋਟੋ ਸਟੇਟ ਮਸ਼ੀਨ, ਇੱਕ ਕੈਲਵੀਨੇਟਰ ਕੰਪਨੀ ਦਾ ਫਰਿੱਜ 165 ਲੀਟਰ ਅਤੇ ਮਹਾਰਾਜਾ ਕੰਪਨੀ ਦੇ ਦੋ ਕੂਲਰ ਸ਼ਾਮਿਲ  ਹਨ।
ਉਨ੍ਹਾਂ ਦੱਸਿਆ ਕਿ ਇਹ ਸਮਾਨ ਕਿਸੇ ਵੀ ਕੰਮ ਵਾਲੇ ਦਿਨ ਦਫ਼ਤਰੀ ਸਮੇਂ ਦੌਰਾਨ ਵੇਖਿਆ ਜਾ ਸਕਦਾ ਹੈ। ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਤਲੁਜ ਬਲਾਕ, ਚੌਥੀ ਮੰਜ਼ਿਲ, ਕਮਰਾ ਨੰਬਰ 407 ਵਿਖੇ ਸਥਿਤ ਹੈ। ਇਹ ਨਿਲਾਮੀ ਸਮੂਹ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਵੇਗੀ। ਕੋਈ ਵੀ ਵਿਅਕਤੀ ਜਾਂ ਕਬਾੜੀਆ ਇਸ ਖੁੱਲ੍ਹੀ ਬੋਲੀ ਵਿੱਚ ਸ਼ਾਮਿਲ ਹੋ ਸਕਦਾ ਹੈ। ਸਭ ਤੋਂ ਵੱਧ ਬੋਲੀ ਦੇਣ ਵਾਲੇ ਵਿਅਕਤੀ ਜਾਂ ਕਬਾੜੀਏ ਨੂੰ ਸਮਾਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਰਤ ਇਹ ਹੈ ਕਿ ਸਮਾਨ ਉਸੇ ਦਿਨ ਮੌਕੇ ਤੇ ਹੀ ਪੈਸੇ ਜਮ੍ਹਾਂ ਕਰਵਾ ਕੇ ਚੁੱਕਣਾ ਲਾਜ਼ਮੀ ਹੋਵੇਗਾ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *