ਨਵੀਂ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਭੱਜੇਗੀ ਤਾਂ ਡਟ ਕੇ ਵਿਰੋਧ ਕਰਾਂਗੇ-ਫੁਰਮਾਨ ਸਿੰਘ ਸੰਧੂ
ਫਤਹਿਗੜ੍ਹ ਪੰਜਤੂਰ-19 ਮਾਰਚ
(ਜਗਰਾਜ ਸਿੰਘ ਗਿੱਲ)
ਕਸਬਾ ਫਤਹਿਗੜ੍ਹ ਪੰਜਤੂਰ ਦੇ ਨਾਲ ਲੱਗਦੇ ਗੁਰਦੁਆਰਾ ਤੇਗਸਰ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਦੀ ਹੋਈ ਮੀਟਿੰਗ , ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਫੁਰਮਾਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿਚ ਗੁਰਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਗੁਰਚਰਨ ਸਿੰਘ ਵਰਕਰ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ । ਮੀਟਿੰਗ ਦੀ ਕਾਰਵਾਈ ਸੁੱਖਾ ਸਿੰਘ ਵਿਰਕ ਜ਼ਿਲ੍ਹਾ ਪ੍ਰਧਾਨ ਮੋਗਾ ਨੇ ਚਲਾਈ ਇਸ ਮੀਟਿੰਗ ਵਿੱਚ ਪਾਰਟੀ ਵਿੱਚ ਵਾਧਾ ਕੀਤਾ ਅਤੇ ਅਹਿਮ ਫ਼ੈਸਲੇ ਲਏ ਗਏ । ਵਾਧੇ ਵਿਚ ਫਤਿਹ ਸਿੰਘ ਭਿੰਡਰ ਨੂੰ ਮੀਤ ਪ੍ਰਧਾਨ ਪੰਜਾਬ, ਹਰਨੇਕ ਸਿੰਘ ਮਸੀਤਾਂ ਨੂੰ ਜ਼ਿਲ੍ਹਾ ਪ੍ਰਚਾਰਕ ਸਕੱਤਰ ਪੰਜਾਬ, ਕਾਰਜ ਸਿੰਘ ਮਸੀਤਾਂ ਨੂੰ ਬਲਾਕ ਪ੍ਰਧਾਨ ਕੋਟ ਈਸੇ ਖਾਂ, ਸੁਖਵਿੰਦਰ ਸਿੰਘ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੂੰ ਜ਼ਿਲਾ ਪ੍ਰਧਾਨ ਯੁਥ ਵਿੰਗ ਮੋਗਾ,ਸੁਰਿੰਦਰਪਾਲ ਸਿੰਘ ਪੱਪੂ ਢਿੱਲੋਂ ਜਿਲ੍ਹਾ ਮੀਤ ਪ੍ਰਧਾਨ,ਸਾਹਿਬ ਸਿੰਘ ਸੈਦੇ ਸ਼ਾਹ ਜਿਲ੍ਹਾ ਕੈਸ਼ੀਅਰ,ਅਮਰੀਕ ਸਿੰਘ ਬੱਡੂ ਵਾਲ ਜਿਲ੍ਹਾ ਜਨਰਲ ਸਕੱਤਰ,ਰਵਿੰਦਰਜੀਤ ਸਿੰਘ ਫਤਿਹਗੜ੍ਹ ਪੰਜਤੂਰ ਜਿਲ੍ਹਾ ਪ੍ਰੈਸ ਸਕੱਤਰ,ਮਨਦੀਪ ਸਿੰਘ ਬੱਡੂਵਾਲ ਜਿਲ੍ਹਾ ਪ੍ਰਚਾਰ ਸਕੱਤਰ,ਸੁਰਜੀਤ ਸਿੰਘ ਤੋਤਾ ਸਿੰਘ ਵਾਲਾ ਜਿਲ੍ਹਾ ਕਮੇਟੀ ਮੈਂਬਰ,ਬਲਵਿੰਦਰ ਸਿੰਘ ਕੰਨੀਆਂ ਬਲਾਕ ਫਤਿਹਗੜ੍ਹ ਮੀਤ ਪ੍ਰਧਾਨ,ਹਰਮਨਦੀਪ ਸਿੰਘ ਕੜਾਹੇ ਵਾਲਾ ਬਲਾਕ ਪ੍ਰਧਾਨ ਫਤਿਹਗੜ੍ਹ ਪੰਜਤੂਰ ਯੂਥ ਵਿੰਗ,ਗੁਰਜੀਤ ਸਿੰਘ ਕੜਾਹੇ ਵਾਲਾ ਸੀਨੀ.ਮੀਤ ਪ੍ਰਧਾਨ ਬਲਾਕ ਫਤਿਗੜ੍ਹ,ਜੋਗਾ ਸਿੰਘ ਸੈਦੇ ਸ਼ਾਹ ਕੈਸ਼ੀਅਰ ਬਲਾਕ ਫਤਿਹਗੜ ਯੂਥ ਵਿੰਗ,ਸਤਨਾਮ ਸਿੰਘ ਦਾਨੇ ਵਾਲਾ ਪ੍ਰੈਸ ਸਕੱਤਰ ਬਲਾਕ ਫਤਿਹਗੜ ਯੂਥ ਵਿੰਗ,ਬੇਅੰਤ ਸਿੰਘ ਕੜਾਹੇ ਵਾਲਾ ਕਮੇਟੀ ਮੈਂਬਰ ਬਲਾਕ ਫਤਿਹਗੜ੍ਹ ਯੂਥ ਵਿੰਗ,ਹਰਮਨਦੀਪ ਭਿੰਡਰ ਪ੍ਰਚਾਰ ਸਕੱਤਰ ਯੂਥ ਵਿੰਗ ਬਲਾਕ ਧਰਮਕੋਟ,ਮਲਕੀਤ ਸਿੰਘ ਭਿੰਡਰ ਸੀਨੀ.ਮੀਤ ਪ੍ਰਧਾਨ ਬਲਾਕ ਧਰਮਕੋਟ ਯੂਥ ਵਿੰਗ,ਜਸਵੰਤ ਸਿੰਘ ਬੱਡੂਵਾਲ ਮੀਤ ਪ੍ਰਧਾਨ ਯੂਥ ਵਿੰਗ ਬਲਾਕ ਧਰਮਕੋਟ, ਭਾਗ ਸਿੰਘ ਬ੍ਰਾਹਮਕੇ ਨੂੰ ਜਨਰਲ ਸਕੱਤਰ ਬਲਾਕ ਕੋਟ ਈਸੇ ਖਾਂ,ਕਸ਼ਮੀਰ ਸਿੰਘ ਨੰਬਰਦਾਰ ਮਸੀਤਾਂ ਮੀਤ ਪ੍ਰਧਾਨ ਬਲਾਕ ਕੋਟ ਈਸੇ ਖਾਂ, ਪ੍ਰੀਤਮ ਸਿੰਘ ਇਕਾਈ ਸਕੱਤਰ, ਮਹਿੰਦਰ ਸਿੰਘ ਲੰਮਾ ਮੀਤ ਪ੍ਰਧਾਨ ਬਲਾਕ, ਜੋਗਿੰਦਰ ਸਿੰਘ ਮੀਤ ਪ੍ਰਧਾਨ ,ਲਖਵਿੰਦਰ ਸਿੰਘ ਦੌਲੇਵਾਲਾ ਮੀਤ ਪ੍ਰਧਾਨ, ਗੁਰਜੀਤ ਸਿੰਘ ਪ੍ਰੈੱਸ ਸਕੱਤਰ ਯੂਥ ਵਿੰਗ ਬਲਾਕ ਕੋਟ ਈਸੇ ਖਾਂ,ਗੁਰਵਿੰਦਰ ਸਿੰਘ ਕੋਟ ਈਸੇ ਖਾਂ ਮੀਤ ਪ੍ਰਧਾਨ ,ਅਹੁਦੇਦਾਰ ਬਣਾਏ ਗਏ,ਪਾਰਟੀ ਪ੍ਰਧਾਨ ਫੁੁਰਮਾਨ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਸਰਕਾਰਾਂ ਹਰ ਤਰ੍ਹਾਂ ਕਿਸਾਨਾਂ ਨੂੰ ਲੁੱਟਣਾ ਚਾਹੁੰਦੀਆਂ ਹਨ ਤੇ ਸਰਕਾਰਾਂ ਦੀ ਸੋਚ ਹੈ ਕਿ ਕਿਸਾਨੀ ਨੂੰ ਕਿਸੇ ਤਰ੍ਹਾਂ ਖਤਮ ਕੀਤਾ ਜਾਵੇ,ਉਨ੍ਹਾਂ ਨੇ M S P ਤੇ ਕਿਹਾ ਕਿ ਸਰਕਾਰ ਇਸ ਤੋਂ ਭੱਜ ਰਹੀ ਹੈ,ਇਸ ਤੇ ਪੱਕਾ ਕਾਨੂੰਨ ਬਣਾਉਣ ਵਾਸਤੇ ਜਿਹੜੇ ਸੰਘਰਸ਼ ਦੀ ਲੋੜ ਪਈ ਅਸੀਂ ਲੜਨ ਨੂੰ ਤਿਆਰ ਹਾਂ,ਉਨ੍ਹਾਂ ਨੇ ਕਿਸਾਨਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕੇ ਪਾਰਟੀ ਦੇ ਢਾਂਚੇ ਨੂੰ ਹਰ ਦਿਨ ਮਜ਼ਬੂਤ ਕੀਤਾ ਜਾਵੇਗਾ,ਨਵੀਂ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇ ਇਹ ਆਪਣੇ ਕੀਤੇ ਵਾਅਦੇ ਪੂਰੇ ਕਰੇਗੀ ਤਾਂ ਸਵਾਗਤ ਕਰਾਂਗੇ,ਜੇ ਵਾਅਦੇ ਤੋਂ ਭੱਜੇਗੀ ਤਾਂ ਡਟ ਕੇ ਵਿਰੋਧ ਕਰਾਂਗੇ,ਇਸ ਲਈ ਜੇ ਕਿਸੇ ਸੰਘਰਸ਼ ਦੀ ਲੋੜ ਪਈ ਤਾਂ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਾਂਗੇ,ਅੱਗੇ ਜਿਲ੍ਹਾ ਮੋਗਾ ਯੂਥ ਵਿੰਗ ਦੇ ਨਵੇਂ ਬਣੇ ਪ੍ਰਧਾਨ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਕਿਹਾ ਕੇ ਜਥੇਬੰਦੀ ਵੱਲੋਂ ਉਹਨਾਂ ਦੀ ਪੰਜਾਬ ਤੋਂ ਲੈਕੇ ਦਿੱਲੀ ਮੋਰਚੇ ਤੱਕ ਲਗਾਤਾਰ ਨੌ ਮਹੀਨੇ ਦਿੱਲੀ ਸੰਘਰਸ਼ ਵਿੱਚ ਰਹਿ ਕੇ ਕੀਤੀ ਮਿਹਨਤ ਨੂੰ ਵੇਖਦੇ ਹੋਏ ਜੋ ਉਹਨਾਂ ਨੂੰ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ,ਅਤੇ ਸੁੱਖ ਗਿੱਲ ਯੂਥ ਪ੍ਰਧਾਨ ਵੱਲੋਂ ਫੁਰਮਾਨ ਸਿੰਘ ਸੰਧੂ ਪੰਜਾਬ ਪ੍ਰਧਾਨ ਬੀ.ਕੇ.ਯੂ.ਪੰਜਾਬ ਅਤੇ ਸੁੱਖਾ ਸਿੰਘ ਵਿਰਕ ਜਿਲ੍ਹਾ ਪ੍ਰਧਾਨ,ਗੁਰਦੇਵ ਸਿੰਘ ਵਾਰਿਸ ਵਾਲਾ ਸੀਨੀ.ਮੀਤ ਪ੍ਰਧਾਨ ਪੰਜਾਬ ਅਤੇ ਸਮੁੱਚੀ ਜਥੇਬੰਦੀ ਬੀ.ਕੇ.ਯੂ.ਪੰਜਾਬ ਸੰਯੁਕਤ ਕਿਸਾਨ ਮੋਰਚਾ ਦਾ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਉਨ੍ਹਾਂ ਨਾਲ ਕਿਸਾਨ ਆਗੂ ਹਰਜੀਤ ਸਿੰਘ,ਸਾਹਿਬ ਸਿੰਘ ਬਰਕਾ , ਚੰਨ ਸਿੰਘ,ਦਵਿੰਦਰ ਸਿੰਘ , ਹਰਦਿਆਲ ਸਿੰਘ,ਹਰਜਿੰਦਰ ਸਿੰਘ,ਪ੍ਰਭਜੋਤ ਸਿੰਘ , ਮਨਜੀਤ ਸਿੰਘ ਮਸੀਤਾਂ,ਅਮਰਜੀਤ ਸਿੰਘ, ਸਰਵਣ ਸਿੰਘ,ਗੁਰਜੰਟ ਸਿੰਘ , ਨਿਹਾਲ ਸਿੰਘ ਪਿੰਡ ਝੰਡਾ ਬੱਗਾ,ਆਦਿ ਆਗੂ ਹਾਜ਼ਰ ਸਨ ।