ਕੋਟ ਈਸੇ ਖਾਂ ਵਿਖੇ ਕਰਵਾ ਚੌਥ ਦਾ ਤਿਉਹਾਰ ਮਨਾਏ ਜਾਣ ਦਾ ਦ੍ਰਿਸ਼
ਕੋਟ ਈਸੇ ਖਾਂ 24 ਅਕਤੂਬਰ
(ਜਗਰਾਜ ਸਿੰਘ ਗਿੱਲ)
ਸੁਹਾਗ ਦੀ ਲੰਮੀ ਉਮਰ ਲਈ ਰੱਖਿਆ ਜਾਣ ਵਾਲਾ ਤਿਉਹਾਰ ਕਰਵਾਚੌਥ ਅੱਜ ਮਹਿਲਾਵਾਂ ਵੱਲੋਂ ਧੀਰ ਫਾਰਮ ਮੋਗਾ ਰੋਡ ਕੋਟ ਈਸੇ ਖਾਂ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਡਾ ਅਮਿਤਾ ਗੁਲਾਟੀ, ਸ਼ਾਇਨਾ ਸਦਿਓਡ਼ਾ, ਡਾ ਮਾਲਤੀ ਧੀਰ , ਕਾਜਲ ਸਚਦੇਵਾ ਆਦਿ ਨੇ ਕਿਹਾ ਕਿ ਹਰ ਇੱਕ ਮਹਿਲਾ ਦੀ ਤਮੰਨਾ ਹੁੰਦੀ ਹੈ ਕਿ ਉਸ ਦਾ ਪਤੀ ਚਾਂਦ ਦਿ ਤਰ੍ਹਾਂ ਖ਼ੂਬਸੂਰਤ, ਸ਼ੀਤਲ , ਮਨਮੋਹਕ ਅਤੇ ਉੱਚੀਆਂ ਮੰਜ਼ਿਲਾਂ ਨੂੰ ਸਾਕਾਰ ਕਰਨ ਵਾਲਾ ਹੋਵੇ ਤੇ ਕਿਸੇ ਸੁਹਾਗਣ ਨੂੰ ਜਦ ਲੰਮੀ ਉਮਰ ਦਾ ਆਸਰਾ ਮਿਲਦਾ ਹੈ ਤਾਂ ਅਜਿਹਾ ਲੱਗਦਾ ਹੈ ਕਿ ਮਨ ਤੋਂ ਕਿਸੇ ਨੇ ਆਂਚਲ ਵਿਚ ਸਾਰੀ ਦੁਨੀਆਂ ਦੀ ਦੌਲਤ ਪਾ ਦਿੱਤੀ ਹੋਵੇ । ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਇਸ ਦਿਨ ਨੂੰ ਯਾਦਗਾਰੀ ਬਣਾਉਣ ਦੇ ਲਈ ਅੱਜ ਅਲੱਗ ਅਲੱਗ ਤਰ੍ਹਾਂ ਦੀਆਂ ਖੇਡਾਂ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸਾਰੀਆਂ ਹੀ ਔਰਤਾਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ ਅਤੇ ਜਿੱਤ ਪ੍ਰਾਪਤ ਕਰਕੇ ਇਨਾਮ ਹਾਸਲ ਕੀਤੇ ਉਨ੍ਹਾਂ ਨੇ ਦੱਸਿਆ ਕਿ ਕਰਵਾ ਚੌਥ ਦੇ ਤਿਉਹਾਰ ਸਬੰਧੀ ਹਰ ਵਾਰ ਮਹਿਲਾਵਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾਂਦਾ ਹੈ ਅਤੇ ਕਰਵਾਚੌਥ ਹਿੰਦੂ ਸੱਭਿਅਤਾ ਦਾ ਇੱਕ ਮੁੱਖ ਤਿਉਹਾਰ ਹੈ ਤੇ ਸਾਰੀਆਂ ਔਰਤਾਂ ਵੱਲੋਂ ਕਰਵਾਚੌਥ ਦਾ ਪਤੀ ਦੀ ਲੰਮੀ ਉਮਰ ਦੀ ਕਾਮਨਾ ਲਈ ਰੱਖਿਆ ਜਾਂਦਾ ਹੈ ।