ਲੁਧਿਆਣਾ 16 ਅਗਸਤ (ਜਗਰਾਜ ਸਿੰਘ ਗਿੱਲ) ਸੁਤੰਤਰ ਦਿਵਸ ਦੇ ਸ਼ੁਭ ਦਿਹਾੜੇ ਤੇ ਸੁਨਹਿਰਾ ਭਾਰਤ ਪਾਰਟੀ ਵੱਲੋ ਸ਼੍ਰੀ ਰਾਕੇਸ਼ ਕੁਮਾਰ ਜੀ ਨੇ 15 ਅਗਸਤ ਦਾ ਦਿਵਸ ਮਨਾਉਂਦੇ ਹੋਏ ਇਹ ਕਿਹਾ ਕੇ ਅਸੀਂ 77 ਸਾਲਾਂ ਵਿਚ ਅੱਜ ਵੀ ਅਜਾਦੀ ਦਾ ਦਿਨ ਮਨਾ ਰਹੇ ਹਾਂ I ਅਸਲ ਵਿਚ ਅਸੀਂ ਅੱਜ ਵੀ ਗੁਲਾਮ ਹੀ ਹਾਂ,ਤੇ ਬੇੜੀਆਂ ਨਾਲ ਜਕੜੇ ਹੋਏ ਹਾਂ | ਸਾਨੂੰ ਮਜੂਦਾ ਸਰਕਾਰ ਨੇ ਐਨਾ ਕੁ ਕਰਜਾਈ ਕਰ ਦਿੱਤਾ ਹੈ ਕੇ ਅੱਜ ਵੀ ਸਾਨੂੰ ਓਹੀ ਅੰਗਰੇਜ ਰਾਜ ਮਹਿਸੂਸ ਹੁੰਦਾ ਹੈ i ਸਾਨੂੰ ਅਜਾਦ ਹੋ ਕੇ ਵੀ ਸਾਡੇ ਹੀ ਦੇਸ਼ ਵਿਚ ਗੁਲਾਮਾਂ ਵਾਲੀ ਜਿੰਦਗੀ ਮਹਿਸੂਸ ਹੁੰਦੀ ਹੈ | ਬਾਕੀ ਦੀ ਕਮੀ ਪੰਜਾਬ ਵਿਚ ਚਿੱਟੇ ਵਰਗੀ ਬਿਮਾਰੀ ਲਿਆ ਕੇ ਸਾਡੀਆਂ ਨਸਲਾਂ ਖਤਮ ਕੀਤੀਆਂ ਜਾ ਰਹੀਆਂ ਹਨ ਅਤੇ ਸਾਡੀ ਅਵਾਜ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕੇ ਅਸੀਂ ਇਹਨਾਂ ਜਾਲਿਮ ਸਰਕਾਰਾਂ ਦੇ ਖਿਲਾਫ ਬੋਲ ਨਾ ਸਕੀਏ | ਪੰਜਾਬ ਨੂੰ ਖਤਮ ਕਾਰਨ ਦੀਆ ਸਾਜਿਸ਼ਾਂ ਰਚੀਆਂ ਜਾ ਰਹੀਆ ਹਨ | ਪੰਜਾਬ ਦਾ ਸਾਰਾ ਪੈਸਾ ਆਪਣੀਆ ਮਸ਼ਹੂਰੀਆਂ ਲਈ ਖਰਚਿਆਂ ਜਾ ਰਿਹਾ ਹੈ | ਪੰਜਾਬ ਨੂੰ ਪ੍ਰਤੀ ਦਿਨ ਗਿਰਾਇਆ ਜਾ ਰਿਹਾ ਹੈ | ਜਿਸ ਕਰਕੇ ਮਹਿੰਗਾਈ ਦੇ ਨਾਲ ਲੋਕਾਂ ਦੇ ਲੱਕ ਤੋੜੇ ਜਾ ਰਹੇ ਹਨ | ਇਸ ਕਰਕੇ ਅਸੀਂ ਆਪਣੇ ਆਪ ਨੂੰ ਹਾਲੇ ਵੀ ਆਜ਼ਾਦ ਨਹੀਂ ਸਮਝ ਸਕਦੇ | ਇਸ ਮੌਕੇ ਤੇ ਸੁਨਹਿਰਾ ਭਾਰਤ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਕੇਸ਼ ਕੁਮਾਰ,ਜਨਰਲ ਸੈਕਟਰੀ ਅਜੈ ਗਿੱਲ, ਪਾਰਟੀ ਸਟਾਰ ਪਰਚਾਰਕ ਨਰਿੰਦਰ ਨੂਰ ਅਤੇ ਜਗਜੀਤ ਸਿੰਘ,ਸ਼ੈਂਕੀ ਜਿੰਦਲ ਪ੍ਰੋਗਰਾਮ ਦੇ ਮੁਖੀ ਦਿਨੇਸ਼ ਸ਼ਰਮਾ ਹੈਬੋਵਾਲ,ਸ੍ਰੀ ਸਤਪਾਲ ਸ਼ਰਮਾ ਹੈਬੋਵਾਲ, ਐਡਵੋਕੇਟ ਕਨਵ ਸ਼ਰਮਾ ਅਤੇ ਬਾਕੀ ਲੋਕ ਵੀ ਮੌਜੂਦ ਸਨ।