ਵੋਟਰਾਂ ਦੇ ਸਹਿਯੋਗ ਨਾਲ ਹਲਕਾ ਧਰਮਕੋਟ ਤੋਂ ਵੱਡੀ ਲੀਡ ਨਾਲ ਜਿਤਾਂਗੇ- ਕਾਕਾ ਲੋਹਗੜ੍ਹ
ਕੋਟ ਈਸੇ ਖਾਂ (ਜਗਰਾਜ ਸਿੰਘ ਗਿੱਲ)
ਵਿਧਾਨ ਸਭਾ ਹਲਕਾ ਧਰਮਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵੱਲੋਂ ਅੱਜ ਕੋਰੋਨਾ ਪ੍ਰੋਟੋਕਾਲ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਸੀਮਤ ਜਿਹੇ ਸਮਰਥਕਾਂ ਸਮੇਤ ਨਾਮਜਦਗੀ ਕਾਗਜ ਦਾਖਲ ਕੀਤੇ ਗਏ, ਜਦ ਕਿ ਕਵਰਿੰਗ ਉਮੀਦਵਾਰ ਦੇ ਕਾਗਜ ਉਹਨਾ ਦੀ ਧਰਮਪਤਨੀ ਬੀਬੀ ਹਰਜੀਤ ਕੋਰ ਵੱਲੋਂ ਭਰੇ ਗਏ | ਉਹਨਾ ਪ੍ਰਣ ਕੀਤਾ ਕਿ ਉਹ ਅਗਾਮੀ ਚੋਣਾਂ ਨੂੰ ਨੇਪਰੇ ਚਾੜਨ ਲਈ ਪੂਰੀ ਸਾਂਤੀ ਬਣਾਉਣ ਵਿਚ ਪ੍ਰਸ਼ਾਸਨ ਦੀ ਮਦਦ ਕਰਨਗੇ ਅਤੇ ਚੋਣਾਂ ਦੌਰਾਨ ਕੋਈ ਵੀ ਅਜਿਹਾ ਕੰਮ ਨਹੀਂ ਕਰਨਗੇ ਜਿਸ ਨਾਲ ਚੋਣ ਜਾਬਤੇ ਦੀ ਉਲੰਘਣਾ ਹੋਵੇ | ਨਾਮਜਦਗੀ ਪੱਤਰ ਦਾਖਲ ਕਰਨ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਧਰਮਕੋਟ ਦੇ ਸਾਰੇ ਪਿੰਡਾਂ ਵਿਚ ਹੋਏ ਵਿਕਾਸ ਕਾਰਜਾਂ ਦੇ ਮੱਦੇਨਜਰ ਚੋਣ ਲੜ ਰਹੇ ਹਾਂ ਅਤੇ ਹਲਕੇ ਦੇ ਵੋਟਰਾਂ ਦੇ ਸਹਿਯੋਗ ਨਾਲ ਧਰਮਕੋਟ ਤੋਂ ਫਿਰ ਦੂਜੀ ਵਾਰ ਵੱਡੀ ਲੀਡ ਨਾਲ ਵਿਰੋਧੀਆਂ ਨੂੰ ਪਛਾੜ ਕੇ ਜਿੱਤ ਪ੍ਰਾਪਤ ਕਰਾਂਗੇ | ਉਹਨਾਂ ਕਿਹਾ ਕਿ ਹਲਕੇ ਦੇ ਲੋਕ ਪੂਰੀ ਤਰਾਂ ਕਾਂਗਰਸ ਪਾਰਟੀ ਦੇ ਨਾਲ ਖੜ੍ਹੇ ਹਨ ਅਤੇ ਜਿਸ ਤਰਾਂ ਪਿਛਲੀ ਵਾਰ ਅਕਾਲੀ ਦਲ ਦਾ ਗੜ੍ਹ ਤੋੜ ਕੇ ਹਲਕੇ ਦੇ ਵੋਟਰਾਂ ਨੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਵਾ ਕੇ ਨਵਾਂ ਇਤਿਹਾਸ ਸਿਰਜਿਆਂ ਸੀ ਉਸੇ ਤਰਾਂ ਇਸ ਵਾਰ ਫਿਰ ਹਲਕੇ ਦੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵੱਲੋਂ ਲਏ ਲੋਕ ਹਿਚੈਸ਼ੀ ਫੈਸਲਿਆਂ ਅਤੇ ਹਲਕੇ ਵਿਚ ਬਿਨਾ ਕਿਸੇ ਹੋਏ ਭੇਦ ਭਾਵ ਵਿਕਾਸ ਕੰਮਾਂ ਉਪਰ ਮੋਹਰ ਲਾਉਂਦੇ ਹੋਏ ਜਿਥੇ ਹਲਕੇ ਵਿਚੋਂ ਵੱਡੀ ਲੀਡ ਨਾਲ ਜਿਤਾਉਣ ਲਈ ਉਤਾਵਲੇ ਹਨ, ਉਥੇ ਹੀ ਪੰਜਾਬ ਵਿਚ ਫਿਰ ਕਾਂਗਰਸ ਪਾਰਟੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਹਨ | ਇਸ ਮੌਕੇ ਉਹਨਾ ਨਾਲ ਇਕਬਾਲ ਸਿੰਘ ਸਮਰਾ ਯੂਐਸਏ, ਮਨਰਾਜ ਸਿੰਘ ਮਨੀ ਸਮਰਾ, ਰੁਪਿੰਦਰ ਸਿੰਘ ਸਮਰਾ, ਡਾ. ਰਣਜੋਧ ਸਿੰਘ, ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ, ਪ੍ਰਮਿੰਦਰ ਸਿੰਘ ਮਾਨ ਆਦਿ ਸਮਰਥਕ ਹਾਜਰ ਸਨ |