ਕਾਮਰੇਡ ਸੁਰਜੀਤ ਸਿੰਘ ਗਗਡ਼ਾ ਨੂੰ ਧਰਮਕੋਟ ਹਲਕੇ ਤੋਂ ਉਮੀਦਵਾਰ ਘੋਸ਼ਿਤ ਕਰਦੇ ਹੋਏ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਨਾਲ ਹੋਰ ਆਗੂ
ਕੋਟ ਈਸੇ ਖਾਂ 23 ਜਨਵਰੀ (ਜਗਰਾਜ ਸਿੰਘ ਗਿੱਲ)
ਹਿੰਦੋਸਤਾਨ ਵਿਚ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਮੁੱਖ ਉਦੇਸ਼ ਦੇਸ਼ ਵਿੱਚੋਂ ਫਿਰਕੂ ਪਾਰਟੀਆਂ ਅਤੇ ਵੰਡ ਪਾਊ ਤਾਕਤਾਂ ਨੂੰ ਭਾਂਜ ਦੇਣਾ ਹੈ ਅਤੇ ਇਸ ਲਈ ਦੇਸ਼ ਦੇ ਕੋਨੇ ਕੋਨੇ ਵਿੱਚ ਜਾ ਕੇ ਲੋਕਾਂ ਨੂੰ ਲਾਮਬੰਦ ਕਰਨਾ ਅਤਿ ਜ਼ਰੂਰੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਸਥਾਨਕ ਸ਼ਹਿਰ ਵਿਚ ਰੱਖੀ ਗਈ ਇਕ ਵਿਸ਼ੇਸ਼ ਮੀਟਿੰਗ ਜਿਸ ਦੀ ਪ੍ਰਧਾਨਗੀ ਕਾਮਰੇਡ ਸੁਖਦੇਵ ਸਿੰਘ ਘਲੋਟੀ ਵਲੋਂ ਕੀਤੀ ਗਈ ਦੌਰਾਨ ਪਾਰਟੀ ਆਗੂਆਂ ਅਤੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਉਨ੍ਹਾਂ ਦਾਹਵੇ ਨਾਲ ਕਿਹਾ ਕਿ ਜਿੱਥੇ ਅੱਜਕੱਲ੍ਹ ਆਏ ਦਿਨ ਕਈ ਰਾਜਨੀਤੀਵਾਨਾਂ ਉੱਪਰ ਤਰ੍ਹਾਂ ਤਰ੍ਹਾਂ ਦੇ ਭ੍ਰਿਸ਼ਟਾਚਾਰ ਅਤੇ ਹੋਰ ਕਈ ਤਰ੍ਹਾਂ ਦੇ ਇਲਜ਼ਾਮ ਅਕਸਰ ਹੀ ਲਗਾਏ ਜਾ ਰਹੇ ਹਨ ਉੱਥੇ ਸਾਡੀ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜਿਸ ਉੱਪਰ ਅਜਿਹੇ ਇਲਜ਼ਾਮ ਨਹੀਂ ਲਗਾਏ ਜਾ ਸਕੇ ਕਿਉਂਕਿ ਇਹ ਇੱਕ ਸਿਧਾਂਤਕ ਅਤੇ ਅਸੂਲਾਂ ਤੇ ਪਹਿਰਾ ਦੇਣ ਵਾਲੀ ਪਾਰਟੀ ਹੈ। ਉਨ੍ਹਾਂ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਮੁੱਖ ਵਿਰੋਧੀ ਆਗੂ ਮਾਣਿਕ ਸਰਕਾਰ ਦੀ ਗੱਲ ਕਰਦਿਆਂ ਕਿਹਾ ਕਿ ਇਹ ਵਿਅਕਤੀ ਅੱਜ ਵੀ ਪਾਰਟੀ ਦਫਤਰ ਦੇ ਕਮਰਿਆਂ ਵਿਚ ਰਹਿੰਦਾ ਹੋਇਆ ਕਾਰ ਦੀ ਬਜਾਏ ਸਾਈਕਲ ਦੀ ਵਰਤੋਂ ਕਰਦਾ ਹੈ ਜਿਹੜੀ ਕਿ ਆਪਣੇ ਆਪ ਵਿਚ ਹੀ ਇਕ ਮਿਸਾਲ ਹੈ ।ਆਮ ਆਦਮੀ ਪਾਰਟੀ ਬਾਰੇ ਉਨ੍ਹਾਂ ਬੋਲਦਿਆਂ ਕਿਹਾ ਕਿ ਇਹ ਉਹ ਪਾਰਟੀ ਹੈ ਜਿਸ ਨੇ ਦਿੱਲੀ ਵਿੱਚ ਅਨਾਜ ਨੂੰ ਸਟੋਰ ਕਰਨ ਵਾਲ਼ੇ ਕੇਂਦਰ ਵੱਲੋਂ ਜਾਰੀ ਕਾਲੇ ਕਾਨੂੰਨ ਨੂੰ ਸਭ ਤੋਂ ਪਹਿਲਾਂ ਲਾਗੂ ਕਰਨ ਦੀ ਪਹਿਲ ਕੀਤੀ ਸੀ। ਅੱਜ ਦੀ ਇਸ ਮੀਟਿੰਗ ਵਿਚ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਹਲਕਾ ਧਰਮਕੋਟ ਤੋਂ ਕਾਮਰੇਡ ਸੁਰਜੀਤ ਸਿੰਘ ਗਗਡ਼ਾ ਸੂਬਾ ਕਮੇਟੀ ਮੈਂਬਰ ਅਤੇ ਸਾਬਕਾ ਜ਼ਿਲ੍ਹਾ ਸਕੱਤਰ ਨੂੰ ਪਾਰਟੀ ਟਿਕਟ ਤੇ ਚੋਣ ਲੜਨ ਦੀ ਘੋਸ਼ਣਾ ਕਰਦਿਆਂ ਕਿਹਾ ਕਿ ਇਹ ਵਿਅਕਤੀ ਜਿਸ ਨੂੰ ਕਿ ਸਾਰੇ ਇਲਾਕੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਦੀ ਚੋਣ ਮੁਹਿੰਮ ਨੂੰ ਆਪਣੀ ਸਮਝਦੇ ਹੋਏ ਪਿੰਡ ਪਿੰਡ ਪਹੁਚਾਇਆ ਜਾਵੇ ਜਿਸ ਦੀ ਹਾਜ਼ਰੀਨਾਂ ਵੱਲੋਂ ਪੂਰੀ ਦ੍ਰਿੜ੍ਹਤਾ ਨਾਲ ਤਾਈਦ ਕੀਤੀ ਗਈ । ਇਸ ਸਮੇਂ ਹੋਰਨਾਂ ਤੋਂ ਇਲਾਵਾ ਸੀਪੀਆਈ (ਐਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਜੀਤਾ ਸਿੰਘ ਨਾਰੰਗ ,ਤਹਿਸੀਲ ਸਕੱਤਰ ਕਾਮਰੇਡ ਅਮਰਜੀਤ ਸਿੰਘ ਕੜਿਆਲ, ਕਾਮਰੇਡ ਅਮਰਜੀਤ ਸਿੰਘ ਬਸਤੀ, ਕਾਮਰੇਡ ਪ੍ਰੇਮ ਸ਼ੱਤਰੂ,ਕਾਮਰੇਡ ਮੁਖਤਿਆਰ ਸਿੰਘ ਬਾਂਡਾ,ਕਾਮਰੇਡ ਉਦੇ ਸਿੰਘ ਬੱਡੂਵਾਲ ,ਕਾਮਰੇਡ ਕਸ਼ਮੀਰ ਸਿੰਘ ਸ਼ੇਰਪੁਰ ਤਾਇਬਾਂ ‘,ਕਾਮਰੇਡ ਲਛਮਣ ਦਾਸ ਬਸਤੀ ਭਾਟੇ ਕਿ, ਕਾਮਰੇਡ ਸਚਿਨ ਵਡੇਰਾ , ਅਮਰਜੀਤ ਕੁਮਾਰ ,ਕਾਮਰੇਡ ਸਰਵਣ ਕੁਮਾਰ, ਕਾਮਰੇਡ ਬਲਵਿੰਦਰ ਸਿੰਘ ਦਾਤੇਵਾਲ, ਕਾਮਰੇਡ ਅੰਗਰੇਜ਼ ਸਿੰਘ ਦਬੁਰਜੀ,ਕਾਮਰੇਡ ਬਲਰਾਮ ਠਾਕਰ, ਕਾਮਰੇਡ ਬਲਵਿੰਦਰ ਪਾਲ, ਕਾਮਰੇਡ ਵਿੱਕੀ ਅਰੋੜਾ,ਕਾਮਰੇਡ ਕਸ਼ਮੀਰ ਸਿੰਘ ਬਲਖੰਡੀ , ਡਾ ਰਛਪਾਲ ਸਿੰਘ ,ਕਾਮਰੇਡ ਗੁਰਮੇਜ ਸਿੰਘ ਜਾਨੀਆਂ,ਕਾ:ਗੁਰਿੰਦਰ ਸਿੰਘ ਕੋਟ ਈਸੇ ਖਾਂ, ਕਾਮਰੇਡ ਬਲਦੇਵ ਸਿੰਘ, ਕਾਮਰੇਡ ਗੁਰਦੀਪ ਸਿੰਘ, ਕਾਮਰੇਡ ਬਲਜੀਤ ਸਿੰਘ ,ਕਾਮਰੇਡ ਰੇਸ਼ਮ ਸਿੰਘ, ਕਾਮਰੇਡ ਕੁਲਵੰਤ ਸਿੰਘ ਗਗੜਾ ,ਕਾਮਰੇਡ ਨਰਿੰਦਰ ਪਾਲ ਸਿੰਘ ਬਰਮਾ , ਕਾਮਰੇਡ ਸੂਰਤ ਸਿੰਘ ਜਾਨੀਆਂ,ਕਾਮਰੇਡ ਜੋਗਿੰਦਰ ਸ਼ਰਮਾ ਆਦਿ ਆਗੂ ਤੇ ਸਾਥੀ ਹਾਜ਼ਰ ਸਨ ।