ਨਵੇਂ ਬਣਾਏ ਜ਼ਿਲ੍ਹਾ ਸਕੱਤਰ ਕਾਮਰੇਡ ਜੀਤਾ ਸਿੰਘ ਨਾਰੰਗ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਹੋਰ ਸਾਥੀਆਂ ਨਾਲ
ਕੋਟ ਈਸੇ ਖਾਂ18 ਸਤੰਬਰ(ਜਗਰਾਜ ਸਿੰਘ ਗਿੱਲ)
ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਜ਼ਿਲ੍ਹਾ ਮੋਗਾ ਦਾ ਡੈਲੀਗੇਟ ਇਜਲਾਸ ਇੱਥੋਂ ਦੇ ਜੀਐਮ ਪੈਲੇਸ ਵਿਖੇ ਕੀਤਾ ਗਿਆ ਜਿਸ ਵਿਚ ਸੂਬਾ ਸਕੱਤਰ ਅਤੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਸੂਬਾ ਸਕੱਤਰੇਤ ਮੈਂਬਰ ਅਤੇ ਸਕੱਤਰ ਜ਼ਿਲ੍ਹਾ ਤਰਨਤਾਰਨ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਵਲੋਂ ਉਚੇਚੇ ਤੌਰ ਤੇ ਹਾਜ਼ਰੀ ਲੁਆਈ ਗਈ ।ਸਭ ਤੋਂ ਪਹਿਲਾਂ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਕਰਨੈਲ ਸਿੰਘ ਭੰਮਰਾ ਵੱਲੋਂ ਨਿਭਾਈ ਗਈ ਅਤੇ ਇਜਲਾਸ ਦੇ ਸ਼ੁਰੂ ਵਿੱਚ ਪਾਰਟੀ ਦੇ ਵਿਛੜੇ ਸਾਥੀਆਂ ਅਤੇ ਦਿੱਲੀ ਦੇ ਬਾਰਡਰਾਂ ਤੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਤੋਂ ਬਾਅਦ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਕੂੰਜੀਵਤ ਭਾਸ਼ਣ ਦਿੱਤਾ ਗਿਆ ਜਿਸ ਵਿੱਚ ਪਾਰਟੀ ਗਤੀਵਿਧੀਆਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ ।ਇਸ ਸਮੇਂ ਪ੍ਰਧਾਨਗੀ ਮੰਡਲ ਵਿੱਚ ਕਸ਼ਮੀਰ ਸਿੰਘ ਤਾਇਬਾਂ, ਪ੍ਰਵੀਨ ਧਵਨ, ਕਰਨੈਲ ਸਿੰਘ ਭੰਵਰਾ ਬਿਠਾਏ ਗਏ ਅਤੇ ਸਟੀਰਿੰਗ ਕਮੇਟੀ ਵਿੱਚ ਕਾਮਰੇਡ ਸੁਰਜੀਤ ਸਿੰਘ ਗਗੜਾ, ਅਮਰਜੀਤ ਸਿੰਘ ਬਸਤੀ ਅਤੇ ਜੀਤ ਸਿੰਘ ਰੌਂਤਾ ਨੂੰ ਲਿਆ ਗਿਆ। ਇਸ ਸਮੇ ਕਾਮਰੇਡ ਸੁਰਜੀਤ ਸਿੰਘ ਗਗੜਾ ਨੇ ਪਿਛਲੀ ਕਾਰਵਾਈ ਰਿਪੋਰਟ ਪੇਸ਼ ਕੀਤੀ ਜਿਸ ਨੂੰ ਕੁਝ ਸੋਧਾਂ ਉਪਰੰਤ ਪਾਸ ਕਰ ਦਿੱਤਾ ਗਿਆ ।ਪੁਰਾਣੀ ਜ਼ਿਲ੍ਹਾ ਕਮੇਟੀ ਭੰਗ ਕਰਕੇ ਇਕ ਨਵੀਂ ਕਮੇਟੀ ਦਾ ਪੈਨਲ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਵੱਲੋਂ ਪੇਸ਼ ਕੀਤਾ ਗਿਆ ਜਿਸ ਵਿੱਚ ਕਾਮਰੇਡ ਸੁਰਜੀਤ ਸਿੰਘ ਗਗੜਾ, ਅਮਰਜੀਤ ਸਿੰਘ ਕੰਡਿਆਲ,ਜੀਤਾ ਸਿੰਘ ਨਾਰੰਗ, ਕਸ਼ਮੀਰ ਸਿੰਘ ਸ਼ੇਰਪੁਰ ਤਾਇਬਾਂ ,ਪ੍ਰੇਮ ਸ਼ੱਤਰੂ, ਕੁਲਦੀਪ ਸਿੰਘ ਕੜਿਆਲ, ਸਰਵਣ ਕੁਮਾਰ, ਪ੍ਰਵੀਨ ਧਵਨ, ਗੁਰਜੀਤ ਮੱਲੀ, ਜਗੀਰ ਸਿੰਘ ਬੱਧਨੀ, ਸਚਿਨ ਵਡੇਰਾ, ਅਮਰਜੀਤ ਸਿੰਘ ਬਸਤੀ, ਉਦੈ ਸਿੰਘ ਬੱਡੂਵਾਲ ਅਤੇ ਪਰਮਾਨੈਂਟ ਇਨਵਾਇਟੀ ਗਗਨ ਬਲਖੰਡੀ, ਅੰਗਰੇਜ ਸਿੰਘ ਦਬੁਰਜੀ, ਹਰਿੰਦਰ ਕੌਰ ਬੱਧਨੀ, ਮੁਖਤਿਆਰ ਸਿੰਘ ਫਿਰੋਜ਼ਵਾਲ ਅਤੇ ਸਪੈਸ਼ਲ ਇਨਵਾਇਟੀ ਦਿਆਲ ਸਿੰਘ ਕੈਲਾ , ਕਰਨੈਲ ਭੰਵਰਾ ਅਤੇ ਜੀਤ ਸਿੰਘ ਰੌਂਤਾ ਦਾ ਪੈਨਲ ਪੇਸ਼ ਕੀਤਾ ਗਿਆ ਜਿਸ ਨੂੰ ਹੱਥ ਖਡ਼੍ਹੇ ਕਰਕੇ ਸਾਰਿਆਂ ਵੱਲੋਂ ਪ੍ਰਵਾਨ ਕਰ ਲਿਆ ਗਿਆ ।ਇਸ ਤੇਰਾਂ ਮੈਂਬਰੀ ਜ਼ਿਲ੍ਹਾ ਕਮੇਟੀ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਕਾਮਰੇਡ ਜੀਤਾ ਸਿੰਘ ਨਾਰੰਗ ਨੂੰ ਜ਼ਿਲ੍ਹਾ ਮੋਗਾ ਦਾ ਸੈਕਟਰੀ ਚੁਣ ਲਿਆ ਗਿਆ ।ਇਸ ਤੋਂ ਉਪਰੰਤ ਸੂਬਾਈ ਇਜਲਾਸ ਲਈ ਸੁਰਜੀਤ ਸਿੰਘ ਗਗੜਾ,ਜੀਤਾ ਸਿੰਘ ਨਾਰੰਗ, ਅਮਰਜੀਤ ਸਿੰਘ ਕੰਡਿਆਲ,ਜਗੀਰ ਸਿੰਘ ਬੱਧਨੀ ਅਤੇ ਪ੍ਰੇਮ ਧਵਨ ਨੂੰ ਡੈਲੀਗੇਟ ਚੁਣ ਲਿਆ ਗਿਆ ਜਿਸ ਵਿੱਚ ਸੱਚਨ ਵਡੇਰਾ ਨੂੰ ਦਰਸ਼ਕ ਦੇ ਤੌਰ ਤੇ ਨਾਮਜ਼ਦ ਕਰ ਲਿਆ ਗਿਆ । ਅਖੀਰ ਵਿੱਚ ਨਵੇਂ ਬਣੇ ਜ਼ਿਲ੍ਹਾ ਸਕੱਤਰ ਕਾਮਰੇਡ ਜੀਤਾ ਸਿੰਘ ਨਾਰੰਗ ਨੇ ਕਿਹਾ ਕਿ ਜੇ ਪਾਰਟੀ ਨੇ ਇਹ ਵੱਡੀ ਜ਼ਿੰਮੇਵਾਰੀ ਮੇਰੇ ਤੇ ਪਾਈ ਹੈ ਮੈਂ ਉਸ ਤੇ ਖਰਾ ਉਤਰਨ ਲਈ ਪੂਰੀ ਕੋਸ਼ਿਸ਼ ਕਰਾਂਗਾ ।