ਕੋਟ ਈਸੇ ਖਾਂ 30 ਮਈ (ਜਗਰਾਜ ਲੋਹਾਰਾ) ਅੱਜ ਦਾ ਦਿਨ ਸਾਰੇ ਹਿੰਦੋਸਤਾਨ ਦੇ ਸਾਰੇ ਸੂਬਿਆਂ ਵਿੱਚ ਸੀਟੂ ਦੇ ਪੰਜਾਹਵੇਂ ਸਥਾਪਨਾ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਜਿਸ ਦੀ ਕੜੀ ਵਜੋਂ ਇਥੋਂ ਦੇ ਵੈਟਰਨਰੀ ਹਸਪਤਾਲ ਅੱਗੇ ਸੀਟੂ ਕਾਰਕੁੰਨਾਂ ਦੀ ਇੱਕ ਇਕੱਤਰਤਾ ਕੀਤੀ ਗਈ ਜਿਸ ਦੀ ਅਗਵਾਈ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਜੀਤਾ ਸਿੰਘ ਨਾਰੰਗ ਵੱਲੋਂ ਕੀਤੀ ਗਈ। ਇਸ ਸਮੇਂ ਇਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਸੀਪੀਆਈ (ਐਮ) ਮੋਗਾ ਦੇ ਕਾ: ਸੁਰਜੀਤ ਸਿੰਘ ਗਗੜਾ ਨੇ ਕਿਹਾ ਕੀ ਇਸ ਦੀ ਸਥਾਪਨਾ ਠੀਕ ਅੱਜ ਤੋਂ ਪੰਜਾਹ ਵਰ੍ਹੇ ਪਹਿਲਾਂ ਕਲਕੱਤੇ ਵਿਖੇ ਕੀਤੀ ਗਈ ਸੀ ਜਿਸ ਦੇ ਕੇ ਅੱਜ ਕਰੋੜਾਂ ਦੀ ਗਿਣਤੀ ਵਿੱਚ ਮੈਂਬਰ ਬਣ ਚੁੱਕੇ ਹਨ ।ਪਰੰਤੂ ਅੱਜ ਸਮੇਂ ਦੀਆਂ ਸਰਕਾਰਾਂ ਇਨ੍ਹਾਂ ਦੇ ਅਧਿਕਾਰਾਂ ਤੇ ਡਾਕਾ ਮਾਰਨ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੀਆਂ ਹਨ ਜਿਵੇਂ ਕਿਰਤ ਕਾਨੂੰਨਾਂ ਵਿੱਚ ਵੱਡੇ ਪੱਧਰ ਤੇ ਮਜ਼ਦੂਰ ਵਿਰੋਧੀ ਸੋਧਾਂ ਕਰਨੀਆਂ, ਕੰਮ ਦੇ ਘੰਟੇ ਅੱਠ ਤੋਂ ਬਾਰਾਂ ਘੰਟੇ ਕਰਨਾ ‘ਮੁਲਾਜ਼ਮਾਂ ਦੇ ਡੀਏ ਜਾਮ ਕਰਨਾ ਆਦਿ ਅਨੇਕਾਂ ਕੰਮ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਟਾਕਰਾ ਕਰਨ ਲਈ ਵੱਡੇ ਸੰਘਰਸ਼ਾਂ ਦੀ ਲੋੜ ਹੈ ਜੋ ਕਿ ਇਸ ਨੂੰ ਪੂਰਾ ਕਰਨ ਲਈ ਹੋਰ ਵੱਡੇ ਕਾਫ਼ਲੇ ਦੀ ਜ਼ਰੂਰਤ ਹੈ ਜਿਸ ਦਾ ਮੈਂਬਰ ਬਣਨਾ ਸਮੇਂ ਦੀ ਮੁੱਖ ਲੋੜ ਹੈ । ਇਸ ਸਮੇਂ ਸੀਟੂ ਦੇ ਜ਼ਿਲ੍ਹਾ ਕਨਵੀਨਰ ਜੀਤਾ ਸਿੰਘ ਨਾਰੰਗ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਸਾਰੇ ਧੰਦੇ ਚੌਪਟ ਹੋ ਗਏ ਹਨ ਜਿਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰੇਕ ਲੋੜਵੰਦ ਦੇ ਖਾਤੇ ਵਿੱਚ ੭੫੦੦ ਰੁਪਏ ਦੀ ਰਾਸ਼ੀ ਟਰਾਂਸਫਰ ਕਰੇ ,ਤਿੰਨ ਮਹੀਨੇ ਦਾ ਬਿਜਲੀ ਬਿੱਲ ਮੁਆਫ ਕਰਨ ਦੇ ਨਾਲ ਨਾਲ ਕੱਟੇ ਗਏ ਨੀਲੇ ਕਾਰਡ ਤੁਰੰਤ ਬਹਾਲ ਕੀਤੇ ਜਾਣ ਅਤੇ ਹਰੇਕ ਮਨਰੇਗਾ ਵਰਕਰ ਨੂੰ ਘੱਟੋ ਘੱਟ ਦੋ ਸੌ ਦਿਨ ਸਾਲਾਨਾ ਕੰਮ ਮਿਲੇ ਅਤੇ ਉਨ੍ਹਾਂ ਨੂੰ ਘੱਟ ਤੋਂ ਘੱਟ ਛੇ ਸੌ ਰੁਪਏ ਦਿਹਾੜੀ ਦੇਣਾ ਯਕੀਨੀ ਬਣਾਇਆ ਜਾਵੇ । ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਬਲਰਾਮ ਠਾਕੁਰ, ਸੁਖਦੇਵ ਸਿੰਘ ਗਲੋਟੀ , ਸਵਰਨ ਸਿੰਘ ,ਪਿਆਰਾ ਸਿੰਘ ਜਾਨੀਆ’ ਗੁਰਮੇਲ ਸਿੰਘ ਚੌਕੀਦਾਰ , ਸੱਤਪਾਲ ਸਿੰਘ, ਗੁਰਜੰਟ ਸਿੰਘ ਨੂਰਪੁਰ ,ਗੁਰਮੇਲ ਸਿੰਘ ਗਲੋਟੀ ਆਦਿ ਸ਼ਾਮਲ ਸਨ ।ਇਸੇ ਤਰ੍ਹਾਂ ਹੀ ਇੱਥੋਂ ਲਾਗਲੇ ਪਿੰਡ ਕੰਡਿਆਲ ਵਿਖੇ ਵੀ ਸੀਟੂ ਦੀ ਸਥਾਪਨਾ ਵਰ੍ਹੇਗੰਢ ਮਨਾਈ ਗਈ ਜਿਸ ਦੀ ਅਗਵਾਈ ਮੁੱਖ ਰੂਪ ਵਿੱਚ ਅੰਗਰੇਜ਼ ਸਿੰਘ ਦਬੁਰਜੀ ਜ਼ਿਲ੍ਹਾ ਜਨਰਲ ਸਕੱਤਰ ਮਨਰੇਗਾ ਅਤੇ ਕੁਲਦੀਪ ਸਿੰਘ ਕੜਿਆਲ ਵੱਲੋਂ ਕੀਤੀ ਗਈ ਜਿਨ੍ਹਾਂ ਨਾਲ ਹੋਰ ਨਰੇਗਾ ਆਗੂ ਜਸਵਿੰਦਰ ਕੌਰ, ਵੀਰਪਾਲ ਕੌਰ ,ਗੁਰਮੇਲ ਸਿੰਘ ,ਮਹਿੰਦਰ ਸਿੰਘ, ਦਲਬਾਗ ਸਿੰਘ ,ਗੁਰਨਾਮ ਸਿੰਘ ,ਚਰਨਜੀਤ ਕੌਰ ਬਿੰਦਰ ਕੌਰ ,ਜਸਵਿੰਦਰ ਸਿੰਘ, ਹਰਜਿੰਦਰ ਕੌਰ, ਸੁਖਪਾਲ ਕੌਰ ਆਦਿ ਹਾਜ਼ਰ ਸਨ ।