ਮੋਗਾ 16 ਅਗਸਤ ਜਗਰਾਜ ਸਿੰਘ ਗਿੱਲ
ਸ਼ਹੀਦ ਭਾਈ ਮਨੀ ਸਿੰਘ ਜੀ ਬਾਬਾ ਬਚਿੱਤਰ ਸਿੰਘ ਵੈਲਫੇਅਰ ਸੁਸਾਇਟੀ ਪੰਜਾਬ ਦੀ ਇਕ ਵਿਸ਼ੇਸ਼ ਪੰਜਾਬ ਪੱਧਰੀ ਮੀਟਿੰਗ ਮਿਤੀ 18 ਅਗਸਤ ਦਿਨ ਸੋਮਵਾਰ 11 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਬੀਬੀ ਕਾਹਨ ਕੌਰ ਮੇਨ ਬਜਾਰ ਮੋਗਾ ਵਿਖੇ ਰੱਖੀ ਗਈ ਹੈ ਜੀ
ਇਸ ਮੀਟਿੰਗ ਵਿੱਚ ਸਿੱਖ ਰਾਜਪੂਤ ਭਾਈਚਾਰੇ ਦੇ ਰਾਗੀ ਸਿੰਘ, ਕਵੀਸ਼ਰ ਜਥੇ, ਢਾਡੀ ਜਥੇ, ਗ੍ਰੰਥੀ ਸਿੰਘ,ਪਾਠੀ ਸਿੰਘ ਤੇ ਧਾਰਮਿਕ ਆਗੂ ਪਹੁੰਚ ਰਹੇ ਹਨ
ਇਹ ਜਾਣਕਾਰੀ ਦਿੰਦਿਆਂ ਸ਼ਹੀਦ ਭਾਈ ਮਨੀ ਸਿੰਘ ਜੀ ਬਾਬਾ ਬਚਿੱਤਰ ਸਿੰਘ ਵੈਲਫੇਅਰ ਸੁਸਾਇਟੀ ਦੇ ਕੌਮੀ ਪ੍ਰਧਾਨ ਭਾਈ ਲਖਵਿੰਦਰ ਸਿੰਘ ਸਰਪੰਚ ਫੁਲਰਵੰਨੀਆ ਤੇ ਪ੍ਰੈਸ ਸਕੱਤਰ ਭਾਈ ਬਲਵੀਰ ਸਿੰਘ ਪਾਂਧੀ ਨੇ ਦੱਸਿਆ ਕਿ ਇਹ ਮੀਟਿੰਗ ਸਿਰਫ ਰਾਜਪੂਤ ਭਾਈਚਾਰੇ ਦੀ ਹੋ ਰਹੀ ਹੈ ਇਸ ਦੇ ਵਿਚ ਧਾਰਮਿਕ ਮੁਦਿਆਂ ਤੇ ਅਹਿਮ ਵਿਚਾਰਾਂ ਹੋਣਗੀਆਂ
ਇਸ ਮੀਟਿੰਗ ਵਿੱਚ ਰਾਗੀ ਭਾਈ ਸੋਹਣ ਸਿੰਘ ਖਾਲਸਾ ਮੋਗੇ ਵਾਲੇ, ਮਨਜੀਤ ਸਿੰਘ ਟੀਚਰ ਕਾਲੋਨੀ ਮੋਗਾ, ਪ੍ਰਕਾਸ਼ ਸਿੰਘ ਪਾਰਸ ਮੱਖੂ, ਤੇਜਿੰਦਰ ਸਿੰਘ ਕੋਟਕਪੂਰਾ ਢੁੱਡੀ, ਸਤਨਾਮ ਸਿੰਘ ਬੁੱਕਣ ਵਾਲਾ, ਗੁਰਜੰਟ ਸਿੰਘ ਸਾਦਿਕ, ਜ਼ਿਲ੍ਹਾ ਫਿਰੋਜ਼ਪੁਰ ਦੇ ਆਗੂ ਪ੍ਰਗਟ ਸਿੰਘ ਚੰਦਨ, ਸੁਖਵਿੰਦਰ ਸਿੰਘ ਸਫ਼ਰੀ, ਸੁੱਖਾ ਸਿੰਘ ਰਖੱਈਆਂ ਪੱਤਰਕਾਰ, ਸੁਖਦੇਵ ਸਿੰਘ ਬਠਿੰਡਾ, ਸੁਖਦਰਸ਼ਨ ਸਿੰਘ ਪੰਮਾ ਮੋਗਾ, ਗੁਰਪ੍ਰੀਤ ਸਿੰਘ ਪ੍ਰੀਤ ਮੋਗਾ, ਸੁਖਵਿੰਦਰ ਸਿੰਘ ਸੇਖਵਾਂ, ਗੁਰਦਿੱਤ ਸਿੰਘ ਝੰਡਾ, ਰਾਗੀ ਭਾਈ ਨਾਨਕ ਸਿੰਘ ਜਨੇਰ, ਰਸ਼ਪਾਲ ਸਿੰਘ ਮੋਗਾ, ਰਾਗੀ ਜਗੀਰ ਸਿੰਘ ਅਜਾਦ, ਜਸਵੰਤ ਸਿੰਘ ਰਖੱਈਆਂ, ਗੁਰਦਿੱਤ ਸਿੰਘ ਫਿਰੋਜ਼ਪੁਰ, ਸੁਖਜਿੰਦਰ ਸਿੰਘ ਸੁੱਖਾ ਪੀਰ ਖਾਂ ਸ਼ੇਖ, ਭਾਈ ਹਰਜਿੰਦਰ ਸਿੰਘ, ਗੁਰਚਰਨ ਸਿੰਘ ਡੋਡ, ਬਲਦੇਵ ਸਿੰਘ ਸਰਪੰਚ, ਭਾਈ ਲਾਲ ਸਿੰਘ, ਚਰਨਜੀਤ ਸਿੰਘ ਰਖੱਈਆਂ, ਹਜ਼ਾਰਾ ਸਿੰਘ ਸ਼ੌਂਕੀ, ਜਰਨੈਲ ਸਿੰਘ ਨਿਧੜਕ, ਬੇਅੰਤ ਸਿੰਘ ਕਾਲਾ, ਦਇਆ ਸਿੰਘ ਦੀਪ, ਸੁਬੇਗ ਸਿੰਘ ਗੁਰੂ ਹਰਿ ਸਹਾਏ ਰਾਜਪੂਤ ਭਾਈਚਾਰੇ ਦੇ ਆਗੂ ਪਹੁੰਚ ਰਹੇ ਹਨ ।