ਕੋਟ ਈਸੇ ਖਾਂ 07 ਨਵੰਬਰ
(ਜਗਰਾਜ ਸਿੰਘ ਗਿੱਲ ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਵਰਚੁਅਲ ਆਨਲਾਈਨ ਮੀਟਿੰਗ ਕਰਕੇ ਅੱਜ ਪੂਰੇ ਪੰਜਾਬ ‘ਚ ਸਮਾਰਟ ਸਕੂਲਾਂ ਦਾ ਉਦਘਾਟਨ ਕੀਤਾ ਗਿਆ। ਜਿਸ ਦੇ ਤਹਿਤ ਕੋਟ ਈਸੇ ਖਾਂ ਦੇ ਸਰਕਾਰੀ ਕੰਨਿਆ ਸਕੂਲ ਵਿੱਚ ਹਲਕਾ ਵਿਧਾਇਕ ਕਾਕਾ ਲੋਹਗਡ਼੍ਹ ਦੀ ਰਹਿਨੁਮਾਈ ਹੇਠ ਸਮਾਰਟ ਸਕੂਲ ਮੁਹਿੰਮ ਦੀ ਸ਼ੁਰੂਆਤ ਕਰਵਾਈ ਗਈ, ਜਿਸ ਵਿੱਚ ਵਿਜੇ ਕੁਮਾਰ ਧੀਰ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਕੈਪਟਨ ਸਰਕਾਰ ਵੱਲੋਂ ਕਰੀਬ ਪੰਜਾਬ ਦੇ ਕਰੀਬ 6500 ਸਕੂਲ ਸਮਾਰਟ ਬਣਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਅੱਜ ਤਕਰੀਬਨ 1467 ਸਮਾਰਟ ਸਕੂਲਾਂ ਦਾ ਉਦਘਾਟਨ ਮੁੱਖ ਮੰਤਰੀ ਵੱਲੋਂ ਵਰਚੁਅਲ ਆਨਲਾਈਨ ਕੀਤਾ ਗਿਆ ਹੈ। ਇਸ ਸਮਾਰਟ ਸਕੂਲ ਸਕੀਮ ਤਹਿਤ ਇੰਟਰਨੈੱਟ ਸੇਵਾ, ਈ ਕੰਟੈਂਟ, ਐਲ ਈ ਡੀ, ਪ੍ਰੋਜੈਕਟਰ, ਆਦਿ ਅਤਿ-ਆਧੁਨਿਕ ਉਪਕਰਨ ਦੇ ਕੇ ਸਮੁੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਿੰਸੀਪਲ ਅਨਿਲ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਲਾਕੇ ਦੀ ਕਰੀਬ 100 ਤੋਂ ਵਧੇਰੇ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ ਨੇ ਹਿੱਸਾ ਲਿਆ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਦਿੱਤੀਆਂ ਹਦਾਇਤਾਂ ਸੁਣੀਆਂ। ਇਸ ਮੌਕੇ ਸੁਮਿਤ ਕੁਮਾਰ (ਬਿੱਟੂ) ਮਲਹੋਤਰਾ, ਪ੍ਰਕਾਸ਼ ਸਿੰਘ ਰਾਜਪੂਤ, ਸੁਖਦੇਵ ਸਿੰਘ ਲੈਕਚਰਾਰ, ਸ਼ਹਿਰੀ ਪ੍ਰਧਾਨ ਪ੍ਰਮੋਦ ਕੁਮਾਰ ਬੱਬੂ, ਪਵਨ ਤਨੇਜਾ, ਦੇਸ ਰਾਜ ਟੱਕਰ, ਨਿਸ਼ਾਨ ਸਿੰਘ, ਹਰਮੇਲ ਸਿੰਘ ਸਾਬਕਾ ਕੌਂਸਲਰ, ਕੁਲਬੀਰ ਸਿੰਘ ਮਸੀਤਾਂ, ਕੁਲਵੰਤ ਸਿੰਘ, ਕਿਰਨਪਾਲ ਕੌਰ, ਸੁਮਨ ਰਾਣੀ, ਕੁਲਦੀਪ ਸਿੰਘ, ਵਿਕਾਸ ਕੁਮਾਰ, ਬਿੰਦਰ ਕੌਰ, ਬਿੰਦਰਜੀਤ ਸਿੰਘ ਬਿੱਟੂ, ਯੋਗੇਸ਼ ਠਾਕੁਰ, ਪਰਮਜੀਤ ਸਿੰਘ, ਸਾਰਜ ਸਿੰਘ, ਗੁਰਵਿੰਦਰ ਸਿੰਘ, ਕੁਲਵੰਤ ਸਿੰਘ, ਰਾਜਿੰਦਰ ਸਿੰਘ ਕਾਹਲੋਂ, ਦਰਸ਼ਨਪਾਲ ਕੌਰ, ਆਦਿ ਹਾਜ਼ਰ ਸਨ।