ਸਿਵਲ ਸਰਜਨ ਡਾ. ਰਾਜੇਸ਼ ਅੱਤਰੀ ਵੱਲੋਂ ਸਿਵਲ ਹਸਪਤਾਲ ਮੋਗਾ ਦਾ ਅਚਨਚੇਤ ਦੌਰਾ

ਸਟਾਫ਼ ਨੂੰ ਮਰੀਜਾਂ ਪ੍ਰਤੀ ਹਮਦਰਦੀ ਦਾ ਵਤੀਰਾ ਤੇ ਅਯੂਸ਼ਮਾਨ ਕਾਰਡ ਤਹਿਤ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦੀ ਹਦਾਇਤ

ਮੋਗਾ 16 ਮਈ / ਜਗਰਾਜ ਸਿੰਘ ਗਿੱਲ /

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਿਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਿਹਤ ਵਿਭਾਗ ਮੋਗਾ ਪੂਰੀ ਤਰਾ ਆਪਣੀ ਸੇਵਾਵਾਂ ਆਮ ਲੋਕਾਂ ਤੱਕ ਪਹੁੰਚਾਉਣ ਦੇ ਪੁਰਜ਼ੋਰ ਯਤਨ ਕਰ ਰਿਹਾ ਹੈ। ਇਸ ਦੌਰਾਨ ਸਿਵਲ ਸਰਜਨ ਮੋਗਾ ਡਾ ਰਾਜੇਸ਼ ਅੱਤਰੀ ਵੱਲੋਂ ਜ਼ਿਲੇ ਅੰਦਰ ਲਗਾਤਾਰ ਸਿਹਤ ਸੰਸਥਾਵਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਉਹਨਾਂ ਸਿਵਲ ਹਸਪਤਾਲ ਮੋਗਾ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਸਾਫ਼ ਸਫ਼ਾਈ ਅਤੇ ਸਟਾਫ਼ ਦੀ ਹਾਜ਼ਰੀ ਉੱਪਰ ਉਨਾਂ ਸੰਤੁਸ਼ਟੀ ਪ੍ਰਗਟਾਈ।

ਇਸ ਮੌਕੇ ਸਿਵਲ ਸਰਜਨ ਮੋਗਾ ਨੇ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਦਵਾਈ ਲੈਣ ਆਏ ਮਰੀਜ਼ ਨਾਲ ਹਮੇਸ਼ਾ ਹਮਦਰਦੀ ਦਾ ਵਤੀਰਾ ਰੱਖਿਆ ਜਾਵੇ। ਸਿਹਤ ਸੰਸਥਾਵਾਂ ਦੇ ਵਿੱਚ ਸਾਫ਼ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਸਿਵਿਲ ਸਰਜਨ ਨੇ ਵੱਖ ਵੱਖ ਵਾਰਡਾਂ ਵਿੱਚ ਜਾ ਕੇ ਮਰੀਜਾਂ ਦਾ ਹਾਲ ਚਾਲ ਪੁੱਛਿਆ ਤੇ ਸਟਾਫ ਨੂੰ ਆਯੂਸ਼ਮਾਨ ਤਹਿਤ ਮਰੀਜਾਂ ਨੂੰ ਮੁਫਤ ਇਲਾਜ ਦੇਣ ਦੀ ਪਹਿਲ ਕਰਨ ਲਈ ਕਿਹਾ। ਉਹਨਾਂ ਟੀਬੀ ਵਾਰਡ ਦਾ ਦੌਰਾ ਕਰਦਿਆਂ ਕਿਹਾ ਕਿ ਟੀਬੀ ਦੇ ਮਰੀਜਾਂ ਲਈ ਪੌਸ਼ਟਿਕ ਰਾਸ਼ਨ ਮਹੁੱਈਆ ਕਰਵਾਉਣ ਲਈ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਮਰੀਜਾਂ ਦੀ ਸਹੂਲਤ ਲਈ ਹਸਪਤਾਲ ਲਈ ਲੋੜੀਂਦੇ ਸਾਜੋ ਸਾਮਾਨ ਨੂੰ ਜਲਦ ਪੂਰਾ ਕਰਨ ਦੀ ਗੱਲ ਵੀ ਕਹੀ।

ਇਸ ਮੌਕੇ ਉਹਨਾਂ ਨਾਲ ਸੀਨੀਅਰ ਮੈਡੀਕਲ ਅਫ਼ਸਰ ਡਾ ਸੁਖਪ੍ਰੀਤ ਬਰਾੜ ਵੀ ਹਾਜ਼ਰ ਸਨ। ਸਿਵਿਲ ਸਰਜਨ ਨੇ ਟੀ ਬੀ ਵਾਰਡ, ਸਰਜੀਕਲ ਵਾਰਡ, ਡੇਂਗੂ ਵਾਰਡ, ਅਤੇ ਹੋਰ ਵਾਰਡਾਂ ਦਾ ਦੌਰਾ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਰੁਪਾਲੀ ਸੇਠੀ, ਡਾ ਅਰਸ਼ਦੀਪ ਸਿੰਘ, ਡਾ. ਅਨਮੋਲ ਪ੍ਰੀਤ, ਨਰਸਿੰਗ ਸਟਾਫ ਰਣਜੀਤ ਕੌਰ, ਗਿਆਨ ਕੌਰ, ਰਾਮਿੰਦਰ ਕੌਰ ਅਤੇ ਮਾਸ ਮੀਡੀਆ ਵਿੰਗ ਸਿਹਤ ਵਿਭਾਗ ਲਖਵਿੰਦਰ ਕੈਥ ਅਤੇ ਅੰਮਿ੍ਰਤ ਸ਼ਰਮਾ ਵੀ ਹਾਜ਼ਰ ਸਨ।

 

 

Leave a Reply

Your email address will not be published. Required fields are marked *