ਵਿਧਾਇਕ ਨੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਕਈ ਪਰਿਵਾਰ ਪਾਰਟੀ ਚ ਕੀਤੇ ਸ਼ਾਮਿਲ
ਕੋਟ ਈਸੇ ਖਾਂ:-3 ਮਈ (ਜਗਰਾਜ ਸਿੰਘ ਗਿੱਲ) ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਧਰਮਕੋਟ ਤੋਂ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਕੋਟ ਈਸੇ ਖਾਂ ਤੋਂ ਸਵਰਗਵਾਸੀ ਸਰਦਾਰ ਬੋਹੜ ਸਿੰਘ ਰਾਜਪੂਤ ਦੇ ਸਪੁੱਤਰ ਸਾਬਕਾ ਕੌਂਸਲਰ ਜਸਵੀਰ ਸਿੰਘ ਰਾਜਪੂਤ ਕਈ ਪਰਿਵਾਰਾਂ ਸਮੇਤ ਦੇਰ ਸ਼ਾਮ ਆਮ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਪਾਰਟੀ ਵਿੱਚ ਸ਼ਾਮਿਲ ਹੋਏ। ਇੱਥੇ ਦੱਸਣਾ ਬਣਦਾ ਹੈ ਕਿ ਸਵਰਗਵਾਸੀ ਸਰਦਾਰ ਬੋਹੜ ਸਿੰਘ ਰਾਜਪੂਤ ਸ਼੍ਰੋਮਣੀ ਅਕਾਲੀ ਦਲ ਦੇ ਮੰਤਰੀ ਸਵ. ਜਥੇਦਾਰ ਤੋਤਾ ਸਿੰਘ ਦੇ ਕਾਫੀ ਨਜ਼ਦੀਕੀਆਂ ਵਿੱਚੋਂ ਇੱਕ ਮੰਨੇ ਜਾਂਦੇ ਸਨ। ਕਿਉਂਕਿ ਉਹਨਾਂ ਨੇ ਸਾਰੀ ਜਿੰਦਗੀ ਸ਼ੋਮਣੀ ਅਕਾਲੀ ਦਲ ਪਾਰਟੀ ਦੇ ਲੇਖੇ ਲਾਈ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਸਪੁੱਤਰ ਜਸਵੀਰ ਸਿੰਘ ਰਾਜਪੂਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਅਤੇ ਪਾਰਟੀ ਵੱਲੋਂ ਕੌਂਸਲਰ ਵੀ ਰਹਿ ਚੁੱਕੇ ਹਨ। ਜੋ ਕਿ ਹੁਣ ਉਹਨਾਂ ਨੇ ਪਾਰਟੀ ਬਦਲਣ ਦਾ ਮਨ ਬਣਾਇਆ। ਤੇ ਦੇਰ ਸ਼ਾਮ ਅੱਜ ਜਸਵੀਰ ਸਿੰਘ ਰਾਜਪੂਤ ਕਈ ਪਰਿਵਾਰਾਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ । ਪਾਰਟੀ ਵਿੱਚ ਸ਼ਾਮਿਲ ਕਰਨ ਲਈ ਹਲਕਾ ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਸਰਦਾਰ ਦਵਿੰਦਰਜੀਤ ਸਿੰਘ ਲਾਡੀ ਢੋਸ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਤੇ ਉਹਨਾਂ ਨਾਲ ਨਗਰ ਪੰਚਾਇਤ ਕੋਟ ਈਸੇ ਖਾਂ ਦੇ ਵਾਈਸ ਪ੍ਰਧਾਨ ਸੁਮਿਤ ਕੁਮਾਰ (ਬਿੱਟੂ) ਮਲਹੋਤਰਾ ,ਵਿਜੇ ਕੁਮਾਰ ਧੀਰ ਉੱਥੇ ਪਹੁੰਚੇ ਤੇ ਉਹਨਾਂ ਨੇ ਕਈ ਪਰਿਵਾਰ ਪਾਰਟੀ ਵਿੱਚ ਸ਼ਾਮਿਲ ਕੀਤੇ ਅਤੇ ਜੀ ਆਇਆ ਨੂੰ ਆਖਿਆ ਅਤੇ ਵਿਧਾਇਕ ਨੇ ਆਖਿਆ ਕਿ ਆਪ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਹਰ ਇੱਕ ਵਿਅਕਤੀ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਅਮਰੀਕ ਸਿੰਘ ,ਸਵਰਨ ਸਿੰਘ, ਨਿਰੰਜਨ ਸਿੰਘ, ਲਖਵੀਰ ਸਿੰਘ, ਜੱਜ ਸਿੰਘ, ਪ੍ਰਿੰਸ, ਕਪਲ, ਮਨੀ ਛਾਬੜਾ, ਚਾਹਤ ਕੰਬੋਜ ਆਦੀ ਹਾਜ਼ਰ ਸਨ।