ਮੋਗਾ {ਜਗਰਾਜ ਲੋਹਾਰਾ}
ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਮਹੀਨੇ ਮਾਪੇ ਜਿੱਥੇ ਆਪਣੀਆਂ ਵਿਆਹੀਆਂ ਧੀਆਂ ਨੂੰ ਸੰਧਾਰਾ ਦਿੰਦੇ ਹਨ ਉੱਥੇ ਹੀ ਕੁੜੀਆਂ ਚਾਈ-ਚਾਈ ਆਪਣੇ ਪੇਕੇ ਤੀਆਂ ਤੇ ਆਉਂਦੀਆਂ ਹਨ ਭਾਵੇਂ ਅਮੀਰ ਪੰਜਾਬੀ ਸੱਭਿਆਚਾਰ ‘ਤੇ ਪਏ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਪਿੰਡਾਂ ‘ਚੋਂ ਤੀਆਂ ਦੇ ਪਿੜ ਅਲੋਪ ਕਰ ਦਿੱਤੇ ਹਨ। ਪਰ ਪੰਜਾਬੀ ਸੱਭਿਆਚਾਰ ਦੇ ਹਮਦਰਦ ਅਜੇ ਵੀ ਇਸ ਤਿਉਹਾਰ ਨੂੰ ਜਿਉਦਾ ਰੱਖਣ ਲਈ ਵਿਸ਼ੇਸ਼ ਉਪਰਾਲੇ ਕਰ ਰਹੇ ਹਨ! ਅਜਿਹਾ ਹੀ ਇੱਕ ਉੱਪਰਾਲਾ ਮੈਡਮ ਸਰਬਜੀਤ ਕੌਰ ਮਾਹਲਾ ਜੀ ਵੱਲੋਂ ਵਾਰਡ ਨੰਬਰ 6 ਮੋਗਾ ਵਿੱਚ ਕੀਤਾ ਗਿਆ ਜਿੱਥੇ ਪਹਿਲਾਂ ਰੱਖੜ ਪੁੰਨਿਆ ਵਾਲੇ ਦਿਨ ਸਾਰੀਆਂ ਭੈਣਾਂ ਦੇ ਰੱਖੜੀਆਂ ਬੰਨੀਆਂ ਗਈਆਂ ਤੇ ਫਿਰ ਸਾਉਣ ਮਹੀਨੇ ਦੀਆਂ ਤੀਆਂ ਤੇ ਆਖਰੀ ਦਿਨ ਦੀ ਬੱਲੋ ਪਾਈ ਗਈ ਜਿਸ ਵਿੱਚ ਵਾਰਡ ਵਾਸੀ ਭੈਣਾਂ ਰਾਜਿੰਦਰ ਕੌਰ,ਪਾਲ ਕੌਰ,ਜਤਿੰਦਰ ਕੌਰ,ਮਨਪ੍ਰੀਤ ਕੌਰ,ਕਮਲਜੀਤ ਕੌਰ,ਜਸਵੀਰ ਕੌਰ,ਰਣਜੀਤ ਕੌਰ,ਅਮਨਜੀਤ ਕੌਰ ਨੇ ਪੂਰਨ ਸਹਿਯੋਗ ਦਿੱਤਾ । ਇਸ ਮੌਕੇ ਮੈਡਮ ਮਾਹਲਾ ਨੇ ਕਿਹਾ ਕਿ
ਅਜੇ ਵੀ ਔਰਤਾਂ ਦੇ ਮਨਾਂ ਵਿੱਚ ਤੀਆਂ ਦੀ ਤਾਂਘ ਹੈ ਤੇ ਉਨ੍ਹਾਂ ਦੇ ਮਨ ਵਿੱਚ ਦੁਬਾਰਾ ਤੀਆਂ ‘ਤੇ ਜਾਣ ਦਾ ਚਾਅ ਹੁਲਾਰੇ ਮਾਰਦਾ ਹੈ।
ਉਹਨਾਂ ਕਿਹਾ ਕਿ ਆਉ ਸਾਰੇ ਰਲ-ਮਿਲ ਕੇ ਫਿਰ ਪੰਜਾਬੀ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਜਿਉਂਦਾ ਰੱਖਣ ਲਈ ਪੁਰਾਤਨ ਤੀਆਂ ਦੇ ਪਿੜਾਂ ਦੀ ਪਿੰਡ-ਪਿੰਡ,ਸ਼ਹਿਰ-ਸ਼ਹਿਰ ਸਥਾਪਤੀ ਕਰਨ ਲਈ ਆਪਣਾ ਯੋਗਦਾਨ ਪਾਈਏ ਤਾਂ ਜੋ ਸਾਡੇ ਅਮੀਰ ਪੰਜਾਬੀ ਸੱਭਿਆਚਾਰ ਵਿਰਸੇ ਦੀ ਪੁਰਾਤਨ ਧਾਂਕ ਕਾਇਮ ਰੱਖੀ ਜਾ ਸਕੇ।