ਧਰਮਕੋਟ /14 ਨਵੰਬਰ / ਰਿੱਕੀ ਕੈਲਵੀ
ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੀ 751 ਵੀ ਜਨਮ ਸ਼ਤਾਬਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ 14 ਨਵੰਬਰ 2021 ਦਿਨ ਐਤਵਾਰ ਨੂੰ ਪਿੰਡ ਬੱਡੂਵਾਲ ਵਿਖੇ ਸਮੂਹ ਪਿੰਡ ਵਾਸੀਆਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ । ਇਸ ਮਹਾਨ ਨਗਰ ਕੀਰਤਨ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਅਕਾਲਗੜ੍ਹ ਸਾਹਿਬ ਬੱਡੂਵਾਲ ਦੇ ਮੁੱਖ ਸੇਵਾਦਾਰ ਬਾਬਾ ਭੋਲਾ ਸਿੰਘ ਜੀ ਨੇ ਦੱਸਿਆ ਕਿ ਇਹ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ 14 ਨਵੰਬਰ ਐਤਵਾਰ ਸਵੇਰੇ ਸੱਤ ਵਜੇ ਗੁਰਦੁਆਰਾ ਸਾਹਿਬ ਅਕਾਲਗੜ੍ਹ ਸਾਹਿਬ ਤੋਂ ਰਵਾਨਾ ਹੋਵੇਗਾ । ਇਸ ਨਗਰ ਕੀਰਤਨ ਨੂੰ ਹੋਰ ਸੁਹਾਵਣਾ ਬਣਾਉਣ ਲਈ ਜਗਤ ਪ੍ਰਸਿੱਧ ਕਵੀਸ਼ਰੀ ਜੱਥੇ ਪੜਾਅ ਦਰ ਪੜਾਅ ਸੰਗਤ ਨੂੰ ਗੁਰੂਘਰ ਦੀ ਮਹਿਮਾ ਸੁਣਾ ਕੇ ਨਿਹਾਲ ਕਰਨਗੇ । ਇਹ ਨਗਰ ਕੀਰਤਨ ਪਿੰਡ ਬੱਡੂਵਾਲ ਤੋ ਰਵਾਨਾ ਹੋ ਕੇ ਪਿੰਡ ਫਿਰੋਜ਼ਵਾਲ , ਮੰਗਲ ਸਿੰਘ ,ਕਮਾਲ ਕੇ , ਸ਼ਹਕੋਟ ,ਮਲਸੀਆਂ, ਡੱਲਾ ਸਾਹਿਬ ,ਗੁਰੂ ਬੇਰ ਸਾਹਿਬ , ਤਲਵੰਡੀ ਚੋਧਰੀਆਂ ਫੱਤੂਢੀਗਾ ,ਮੋੜ , ਉੱਚਾ ਪਿੰਡ ,ਸਠਿਆਲਾ , ਬਤਾਲਾ ਹੋ ਕੇ ਘੁਮਾਣ(ਗੁਰਦਾਸਪੁਰ) ਵਿਖੇ ਸਮਾਪਤ ਹੋਵੇਗਾ ।ਉਨ੍ਹਾਂ ਸਮੂਹ ਸੰਗਤਾਂ ਨੂੰ ਇਸ ਨਗਰ ਕੀਰਤਨ ਵਿੱਚ ਸਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਬੇਨਤੀ ਕੀਤੀ ।