• Fri. Sep 20th, 2024

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਅਤੇ ਵਰਕਰਾਂ ਦੀ ਹੋਈ ਮੀਟਿੰਗ

ByJagraj Gill

Sep 4, 2020

ਬਿਲਾਸਪੁਰ (ਮਿੰਟੂ ਖੁਰਮੀ ਕੁਲਦੀਪ ਗੋਹਲ )-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਦੀ ਅਗਵਾਈ ਹੇਠ ਦਾਣਾ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਹੋਈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਨਿਹਾਲ ਸਿੰਘ ਵਾਲਾ ਦੇ ਬੀ.ਸੀ ਵਿੰਗ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਵਿਚ ਅਮਨਦੀਪ ਸਿੰਘ ਮੰਗਾ ਮਾਣੂਕੇ ਨੂੰ ਹਲਕਾ ਪ੍ਰਧਾਨ, ਜਗਜੀਤ ਸਿੰਘ ਮਾਣੂਕੇ ਨੂੰ ਸਰਕਲ ਮਾਣੂਕੇ, ਗੁਰਮੇਲ ਸਿੰਘ ਬੁਰਜ ਹਮੀਰਾ ਨੂੰ ਸਰਕਲ ਪੱਤੋ ਹੀਰਾ ਸਿੰਘ, ਤਾਰਾ ਸਿੰਘ ਮਾਛੀਕੇ ਨੂੰ ਸਰਕਲ ਬਿਲਾਸਪੁਰ, ਹਰਜਿੰਦਰ ਸਿੰਘ ਬੱਬੂ ਨੂੰ ਸਰਕਲ ਨਿਹਾਲ ਸਿੰਘ ਵਾਲਾ ਸ਼ਹਿਰੀ, ਦਰਸ਼ਨ ਸਿੰਘ ਜੰਡੂ ਨੂੰ ਸਰਕਲ ਰਣੀਆਂ, ਪਰਮਜੀਤ ਨੀਟੂ ਨੂੰ ਸਰਕਲ ਲੋਪੋ, ਅਮਰਜੀਤ ਸਿੰਘ ਭੋਲਾ ਨੁੰ ਸਰਕਲ ਸ਼ਹਿਰੀ ਬੱਧਨੀ ਕਲਾਂ , ਹਰਦੀਪ ਸਿੰਘ ਅਜੀਤਵਾਲ ਨੁੰ ਸਰਕਲ ਅਜੀਤਵਾਲ ਚਮਕੌਰ ਸਿੰਘ ਡਾਲਾ ਨੂੰ ਸਰਕਲ ਡਾਲਾ ਦੇ ਪ੍ਰਧਾਨ ਅਤੇ ਅਰਮਾਨ ਕਾਲੜਾ ਨੂੰ ਐੱਸ. ਆਈ. ਸਰਕਲ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਅਤੇ ਲਖਵਿੰਦਰ ਸਿੰਘ ਨੂੰ ਯੂਥ ਵਿੰਗ ਦੇ ਸਰਕਲ ਨਿਹਾਲ ਸਿੰਘ ਵਾਲ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੌਕੇ ਸਮੂਹ ਨਵੇਂ ਚੁਣੇ ਗਏ ਸਰਕਲ ਪ੍ਰਧਾਨਾਂ ਨੇ ਸਮੂਹ ਪਹੁੰਚੀ ਅਕਾਲੀ ਦਲ ਦੀ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆਕਿ ਉਹ ਪਾਰਟੀ ਵਲੋਂ ਲਗਾਈ

ਗਈ ਡਿਊਟੀ ਨੂੰ ਬੜੀ ਹੀ ਤਨਦੇਹੀ ਨਾਲ ਨਿਭਾਉਣਗੇ ਅਤੇ ਅਕਾਲੀ ਦਲ ਬਾਦਲ ਨੂੰ ਹਲਕੇ ਵਿਚ ਮਜ਼ਬੂਤ ਕਰਨ ਲਈ ਦਿਨ ਰਾਤ ਮਿਹਨਤ ਕਰਨਗੇ। ਇਸ ਮੌਕੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ, ਐੱਸ. ਜੀ. ਪੀ. ਸੀ. ਮੈਂਬਰ ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ, ਜ਼ਿਲਾ ਯੂਥ ਅਕਾਲੀ ਪ੍ਰਧਾਨ ਜਗਦੀਪ ਸਿੰਘ ਗਟਰਾ, ਚੇਅਰਮੈਨ ਖਣਮੁੱਖ ਭਾਰਤੀ ਪੱਤੋਂ, ਸੀਨੀਅਰ ਆਗੂ ਰਣਵਿੰਦਰ ਸਿੰਘ ਪੱਪੂ ਰਾਮੂੰਵਾਲੀਆ, ਚੇਅਰਮੈਨ ਗੁਰਪ੍ਰੀਤ ਸਿੰਘ ਕਾਕਾ ਬਰਾੜ, ਸਾਬਕਾ ਚੇਅਰਮੈਨ ਜਗਰੂਪ ਸਿੰਘ ਕੁੱਸਾ, ਸਰਕਲ ਪ੍ਰਧਾਨ ਪ੍ਰਦੀਪ ਕੁਮਾਰ ਬਿੱਟੂ, ਪ੍ਰਧਾਨ ਬੂਟਾ ਸਿੰਘ ਆੜ੍ਹਤੀ, ਸਰਕਲ ਪ੍ਰਧਾਨ ਬਲਕਰਨ ਸਿੰਘ ਮਾਣੂਕੇ, ਸਰਕਲ ਪ੍ਰਧਾਨ ਗੁਰਮੇਲ ਸਿੰਘ ਤਖਤੂਪੁਰਾ, ਚੇਅਰਮੈਨ ਰਣਧੀਰ ਸਿੰਘ ਢਿੱਲੋਂ, ਜਥੇਦਾਰ ਬਲਵੀਰ ਸਿੰਘ ਸੈਦੋਕੇ, ਮੰਗਾ ਮਾਣੂਕੇ, ਜਗਜੀਤ ਸਿੰਘਮਾਣੂਕੇ,ਸਤਵੰਤ ਸਿੰਘ ਸੱਤਾ ਮੀਨੀਆਂ, ਪ੍ਰਧਾਨ ਭੁਪਿੰਦਰ ਸਿੰਘ ਰਾਊਕੇ ਤੋ ਇਲਾਵਾ ਬਾਬਾ ਖੂਸ਼ ਨਾਥ ਤੇ ਹੋਰ ਵੀ ਅਕਾਲੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *