ਕੋਟ ਈਸੇ ਖਾਂ 20 ਅਗਸਤ (ਜਗਰਾਜ ਸਿੰਘ ਗਿੱਲ , ਗਾਂਧੀ)
ਸਥਾਨਕ ਕਸਬੇ ਅਤੇ ਇਲਾਕੇ ਦੀ ਧਾਰਮਿਕ ਸੰਸਥਾ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ (ਰਜਿ:) ਕੋਟ ਇਸੇ ਖਾਂ ਵੱਲੋਂ 24ਵੇਂ ਸਾਲਾਨਾ ਲੰਗਰ ਦੇ ਸੰਬੰਧ ਵਿੱਚ ਸਾਦਗੀ ਅਤੇ ਮਾਤਾ ਰਾਣੀ ਦਾ ਗੁਣਗਾਨ ਕਰਦਿਆਂ ਹੋਇਆ ਸਾਲਾਨਾ ਝੰਡਾ ਅਤੇ ਲੰਗਰ ਵਿੱਚ ਸੇਵਾ ਕਰਨ ਲਈ ਸੇਵਾਦਾਰਾਂ ਨੂੰ ਰਵਾਨਾ ਕੀਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਲੰਗਰ ਕਮੇਟੀ ਦੇ ਨਾਲ ਸਹਿਯੋਗੀ ਸੰਸਥਾਵਾਂ, ਜਿਨ੍ਹਾਂ ਵੱਲੋਂ ਲੰਗਰ ਦਾ ਸਾਰਾ ਇੰਤਜਾਮ ਕੀਤਾ ਗਿਆ ਹੈ,ਵੱਲੋਂ 20 ਤੋਂ 24 ਅਗਸਤ ਤੱਕ ਸਾਦਗੀ ਅਤੇ ਸ਼ਰਧਾ ਨਾਲ ਸਲਾਨਾ 24ਵਾਂ ਲੰਗਰ ਲਗਾਇਆ ਜਾ ਰਿਹਾ ਹੈ। ਜਿਸ ਦੇ ਸਬੰਧ ਵਿੱਚ ਅੱਜ ਸਲਾਨਾ ਝੰਡਾ ਅਤੇ ਲੰਗਰ ਵਿੱਚ ਸੇਵਾ ਕਰਨ ਲਈ ਸੇਵਾਦਾਰਾਂ ਨੂੰ ਰਵਾਨਾ ਕੀਤਾ ਗਿਆ ਹੈ। ਇਸ ਮੌਕੇ ਸੇਵਾਦਾਰਾਂ ਨੇ ਕਿਹਾ ਕਿ ਸ਼ਰਧਾਲੂਆਂ ਦੀ ਭਾਵਨਾ ਮੁਤਾਬਕ ਬੇਲੋੜੇ ਖਰਚਿਆਂ ਦੀ ਬਜਾਏ ਇਕੱਤਰ ਦਾਨ ਰਾਸ਼ੀ ਨਾਲ ਕੋਟ ਈਸੇ ਖ਼ਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਦੀ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ ਟਰੱਸਟ (ਰਜਿ:) , ਰੇਹੀ (ਹਿਮਾਚਲ ਪ੍ਰਦੇਸ਼) ਦੀ ਅਗਵਾਈ ਹੇਠ ਮਾਤਾ ਚਿੰਤਪੁਰਨੀ ਦੇ ਦਰਬਾਰ ਤੇ ਬਣ ਰਹੀ ਧਰਮਸ਼ਾਲਾ ਦਾ ਨਿਰਮਾਣ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ (ਰਜਿ:) ਕੋਟ ਈਸੇ ਖਾਂ ਦੇ ਸੇਵਾਦਾਰਾਂ ਵੱਲੋਂ ਕਸਬਾ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਜਲਦ ਪੂਰਾ ਕਰਵਾਇਆ ਜਾਵੇਗਾ।