ਦੁਨਿਆ ਦੇ ਸਭ ਰਿਸ਼ਤਿਆਂ ਤੋਂ ਉਪਰ ਮਾਂ ਦਾ ਰਿਸ਼ਤਾ – ਸੰਤ ਬਾਬਾ ਗੁਰਮੀਤ ਸਿੰਘ
ਧਰਮਕੋਟ- ਰਿੱਕੀ ਕੈਲਵੀ
ਬੀਤੇ ਦਿਨੀ ਧਰਮਕੋਟ ਦੇ ਛਾਬੜਾ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਸੀ ਜਦ ਵਪਾਰ ਮੰਡਲ ਅਤੇ ਕੱਪੜਾ ਯੂਨੀਅਨ ਦੇ ਪ੍ਰਧਾਨ ਦਵਿੰਦਰ ਛਾਬੜਾ ਦੀ ਪਤਨੀ ਸ਼੍ਰੀਮਤੀ ਆਸ਼ਾ ਰਾਣੀ ਉਹਨਾ ਨੂੰ ਸਦੀਵੀ ਵਿਛੋੜਾ ਦੇ ਗਏ | ਸਵ. ਸ਼੍ਰੀਮਤੀ ਆਸ਼ਾ ਰਾਣੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿੰਮ ਅਰਦਾਸ ਅੱਜ ਗੁਰਦੁਆਰਾ ਸ਼੍ਰੀ ਸਿੰਘ ਸਭਾ, ਪੁਰਾਣਾ ਬੱਸ ਸਟੈਂਡ ਧਰਮਕੋਟ (ਮੋਗਾ) ਵਿਖੇ ਹੋਈ | ਜਿਸ ਦੌਰਾਨ ਭਾਈ ਨਿਰਭੈ ਸਿੰਘ ਖਾਲਸਾ ਹਜੂਰੀ ਰਾਗੀ ਤਖਤ ਸ਼੍ਰੀ ਦਮਦਮਾ ਸਾਹਿਬ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਸ਼੍ਰੀ ਅਨੰਦ ਸਾਹਿਬ ਦੇ ਪਾਠ ਉਪਰੰਤ ਵਿਛੜੀ ਰੂਹ ਦੇ ਨਮਿੱਤ ਅਰਦਾਸ ਕੀਤੀ ਗਈ | ਸ਼ਰਧਾਂਜਲੀ ਪ੍ਰੋਗਰਾਮ ਤਹਿਤ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਗੁਰਿੰਦਰ ਸਿੰਘ ਗੱਗੂ ਦਾਤਾ, ਉਘੇ ਸਮਾਜ ਸੇਵੀ ਮਾਲਵਿਕਾ ਸੂਦ ਕੌਂਸਲਰ ਗੁਰਮੀਤ ਮੁਖੀਜਾ, ਵਿਜੇ ਧੀਰ ਕੋਟ ਈਸੇ ਖਾਂ, ਕਾਮਰੇਡ ਸੂਰਤ ਸਿੰਘ ਦੀ ਸ਼ਰਧਾਂਜਲੀ ਉਪਰੰਤ ਬੋਲਦਿਆਂ ਨੇ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਿਆਂ ਵਾਲਿਆਂ ਨੇ ਕਿਹਾ ਪਿਛਲੇ ਲੰਬੇ ਸਮੇਂ ਛਾਬੜਾ ਪਰਿਵਾਰ ਨੇ ਪਰਿਵਾਰ ਵਾਂਗ ਵਿਚਰ ਰਿਹਾ ਹਾਂ, ਮੇਰੀ ਵੱਡੀ ਭੈਣ ਸ੍ਰੀਮਤੀ ਆਸ਼ਾ ਰਾਣੀ ਜੋ ਅੱਜ ਸਾਡੇ ਵਿਚਕਾਰ ਨਹੀਂ ਰਹੇ ਵੱਲੋਂ ਜਿਥੇ ਵੀਰ ਦਵਿੰਦਰ ਛਾਬੜਾ ਦੇ ਮੋਢੇ ਨਾਲ ਮੋਢਾ ਜੋੜ ਕੇ ਪਰਿਵਾਰ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਹਮੇਸ਼ਾ ਸਾਥ ਦਿੱਤਾ | ਉਹਨਾ ਵੱਲੋਂ ਦਿੱਤੇ ਸੰਸਕਾਰਾਂ ਦੀ ਝਲਕ ਉਹਨਾ ਦੀ ਫੁਲਵਾੜੀ ਵਿੱਚੋਂ ਸਾਫ ਝਲਕਦੀ ਹੈ | ਉਹਨਾ ਕਿਹਾ ਕਿ ਦੁਨੀਆਂ ਉਪਰ ਮਾਂ ਸ਼ਬਦ ਇਕ ਅਜਿਹਾ ਸ਼ਬਦ ਹੈ, ਜਿਸ ਦੇ ਰਿਸ਼ਤੇ ਦੀ ਤੁਲਨਾ ਕਿਸੇ ਹੋਰ ਰਿਸ਼ਤੇ ਨਾਲ ਨਹੀਂ ਕੀਤੀ ਜਾ ਸਕਦੀ | ਅੱਜ ਸਾਡੇ ਬੱਚਿਆਂ ਰਾਜਨ ਛਾਬੜਾ ਅਤੇ ਸਾਜਨ ਛਾਬੜਾ, ਸਾਡੀਆਂ ਧੀਆਂ ਮੋਨਿਕਾ, ਸੋਨੀਆ ਕੋਲੋੇ ਮਾਂ ਦੀ ਛਾਇਆ ਉਠ ਗਈ ਹੈ, ਜਿਸ ਦਾ ਦਰਦ ਉਹ ਹੀ ਜਾਣਦੇ ਹਨ ਪ੍ਰੰਤੂ ਇਸ ਭਾਣੇ ਨੂੰ ਪ੍ਰਮਾਤਮਾ ਦਾ ਭਾਣਾ ਮੰਨ ਕੇ ਹੀ ਅਗਲੀ ਜਿੰਦਗੀ ਕੱਢੀ ਜਾ ਸਕਦੀ ਹੈ | ਪਰਿਵਾਰ ਵਿਚੋਂ ਜੀਅ ਦਾ ਤੁਰ ਜਾਣਾ ਅਸਿਹ ਦੁੱਖ ਹੈ ਪ੍ਰੰਤੂ ਜੇਕਰ ਪ੍ਰਮਾਤਮਾ ਦੀ ਰਜਾ ਨੂੰ ਦੇਖੀਏ ਤਾਂ ਉਹ ਹਰ ਦੁੱਖ ਨੂੰ ਦੂਰ ਕਰ ਦਿੰਦਾ ਹੈ | ਉਪਰੰਤ ਵੱਖ ਵੱਖ ਸੰਸਥਾਵਾਂ ਗਊਸ਼ਾਲਾ ਗੋਪਾਲ ਗੋੋਧਾਂਮ, ਗਊਸ਼ਾਲਾ ਸ਼੍ਰੀ ਵਜੀਰੀ ਮੱਲ ਧਰਮਕੋਟ, ਕਿਸ਼੍ਰਨ ਗਊਸ਼ਾਲਾ ਕੋਟ ਈਸੇ ਖਾਂ, ਭਾਰਤ ਵਿਕਾਸ ਪ੍ਰੀਸ਼ਦ ਧਰਮਕੋਟ, ਏਕਤਾ ਕਲੱਬ ਧਰਮਕੋਟ, ਪੱਤਰਕਾਰ ਭਾਈਚਾਰਾ ਧਰਮਕੋਟ ਅਤੇ ਅਦਰਸ਼ ਦੁਸਿਹਰਾ ਕਮੇਟੀ ਵੱਲੋਂ ਭੇਜੇ ਗਏ ਪਰਿਵਾਰ ਲਈ ਸ਼ੋਕ ਸੰਦੇਸ਼ ਵੀ ਪੜੇ ਗਏ | ਇਸ ਮੌਕੇ ਗੋਤਮ ਸੱਚਰ, ਬਿੱਟੂ ਮਲਹੌਤਰਾ ਮੀਤ ਪ੍ਰਧਾਨ ਨਗਰ ਕੌਂਸਲ ਕੋਟ ਈਸੇ ਖਾਂ, ਬਿਕਮਜੀਤ ਸਿੰਘ ਬਿੱਲਾ ਕੌਂਸਲਰ, ਨਵਜੋਤ ਤੂਰ ਜਿਲਾ ਪ੍ਰਧਾਨ ਯੂਥ ਕਾਂਗਰਸ, ਅਮਨ ਪੰਡੋਰੀ ਬਲਾਕ ਪਧਾਨ, ਰਵੀ ਗਰੇਵਾਲ, ਸੋਹਣ ਸਿੰਘ ਖੇਲਾ ਪੀ.ਏ, ਡਾ. ਗੁਰਮੀਤ ਸਿੰਘ, ਜਸਵੀਰ ਕੌਰ ਗਿੱਲ, ਗੁਰਦਰਸ਼ਨ ਛਾਬੜਾ, ਬਲਰਾਜ ਕਲਸੀ, ਕਿਸ਼ਨ ਹਾਂਸ, ਅਮਰਜੀਤ ਸਿੰਘ ਬੀਰਾ, ਨਿਰਮਲ ਸਿੰਘ ਸਿੱਧੂ, ਗੁਰਮੇਲ ਸਿੰਘ ਸਿੱਧੂ, ਸਚਿਨ ਟੰਡਨ, ਗੁਰਪਿੰਦਰ ਸਿੰਘ ਚਾਹਲ, ਚਮਕੌਰ ਸਿੰਘ ਕੌਰਾ, ਸੁਖਬੀਰ ਸਿੰਘ ਸੁੱਖਾ, ਸੁਖਦੇਵ ਸਿੰਘ ਸੇਰਾ, ਮਨਜੀਤ ਸਿੰਘ ਸਭਰਾ (ਸਾਰੇ ਕੌਂਸਲਰ) ਹਰਪ੍ਰੀਤ ਸਿੰਘ ਰਿੱਕੀ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ, ਧੀਰਜ ਗਰੋਵਰ ਸਹਿਰੀ ਪ੍ਰਧਾਨ ਕਾਂਗਰਸ, ਮੁਕੇਸ਼ ਸ਼ਰਮਾਂ ਬਿੱਟੂ ਪ੍ਰਦਾਨ ਗੋਪਾਲ ਗਊਧਾਮ ਗਊਸ਼ਾਲਾ, ਕਰਮਚੰਦ ਅਗਰਵਾਲ, ਨਵਲ ਸੂਦ ਸਾਬਕਾ ਐਮ ਸੀ, ਲਖਜਿੰਦਰ ਸਿੰਘ ਪੱਪੂ ਸਾਬਕਾ ਕੌਂਸਲਰ, ਗੁਲਸ਼ਨ ਗੋਇਲ, ਨਿਸ਼ਾਤ ਨੌਹਰੀਆ, ਬਿੱਟਾ ਪੱਬੀ ਸਾਬਕਾ ਕੌਂਸਲਰ, ਮੰਗਤ ਰਾਮ ਗੋਇਲ ਸਾਬਕਾ ਕੌਂਸਲਰ, ਉਗਰਸੈਨ ਨੌਹਰੀਆ ਪ੍ਰਧਾਨ ਦਸ਼ਿਹਰਾ ਕਮੇਟੀ, ਪੰਡਿਤ ਪ੍ਰੀਤਮ ਲਾਲ, ਸੁਖਵਿੰਦਰ ਸ਼ਰਮਾਂ ਬੱਬੂ, ਹਰਦੀਪ ਸਿੰਘ ਫੋਜੀ, ਗੁਰਬਖਸ਼ ਸਿੰਘ ਬਾਜੇਕੇ, ਪਵਨ ਰੇਲੀਆ, ਜੰਗੀਰ ਸਿੰਘ ਜੱਜ ਪ੍ਰਧਾਨ ਸ਼ਹੀਦ ਉਧਮ ਸਿੰਘ ਵੈਲਫੇਅਰ ਕਲੱਬ, ਪ੍ਰੇਮ ਚੰਦ ਚੱਕੀ ਵਾਲੇ ਕੌਂਸਲਰ ਮੋਗਾ, ਗੁੱਡੀ ਮਹੰਤ, ਸੁਰਿੰਦਰ ਸਿੰਘ ਭੋਲਾ, ਅਸੋਕ ਬਜਾਜ ਸਾਬਕਾ ਐਮਸੀ, ਰਜੀਵ ਬਜਾਜ ਤੋਂ ਇਲਾਵਾ ਵੱਡੀ ਗਿਣਤੀ ਸ਼ਹਿਰ ਨਿਵਾਸੀ, ਵੱਡੀ ਗਿਣਤੀ ਵਿਚ ਰਿਸ਼ਤੇਦਾਰ ਅਤੇ ਹੋਰ ਪਾਰਟੀਆਂ ਦੇ ਆਗੂਆਂ ਵੀ ਅੰਤਿੰਮ ਅਰਦਾਸ ਵਿਚ ਸ਼ਾਮਿਲ ਹੋਏ |