ਨਿਹਾਲ ਸਿੰਘ ਵਾਲਾ 28 ਮਾਰਚ ( ਮਿੰਟੂ ਖੁਰਮੀ ,ਕੁਲਦੀਪ ਸਿੰਘ)ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਵਿਖੇ ਅੱਜ ਸਾਹ ਸਤਿਨਾਮ ਜੀ ਗ੍ਰੀਨ ਐਸ਼ ਵੈਲਫੇਅਰ ਫੋਰਸ ਦੇ ਸੇਵਾਦਾਰਾਂ ਨੇ ਪਿੰਡ ਦੀਆਂ ਵੱਖ ਵੱਖ ਗਰੀਬ ਪਰਿਵਾਰਾਂ ਦੀਆਂ ਕਲੋਨੀਆਂ ਅਤੇ ਬਸਤੀਆਂ ਵਿੱਚ ਕਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਣ ਲਈ ਆਪੋ ਆਪਣੇ ਘਰਾਂ ਅੰਦਰ ਰਹਿ ਰਹੇ 60 ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।
ਜਿਸ ਦੀ ਸ਼ੁਰੂਆਤ ਐਸ਼ ਐਚ ਓ ਬੇਅੰਤ ਭੱਟੀ,ਵੈਦ ਪ੍ਰਿਥੀ ਸਿੰਘ ਸੇਖੋਂ,ਹਰੀ ਸਿੰਘ ਸੇਖੋਂ ਭੰਗੀਦਾਸ ਬਲਵਿੰਦਰ ਦਾਸ ਬਿੰਦਾ, ਅਵਤਾਰ ਸਿੰਘ ਨੰਬਰਦਾਰ ਨੇ ਬੌਰੀਆ ਸਿੱਖ ਬਸਤੀ ਤੋਂ ਕੀਤੀ ਇਸ ਮੌਕੇ ਪੰਚ ਚਮਕੌਰ ਸਿੰਘ ਅਤੇ ਕਮਲਜੀਤ ਸਿੰਘ 15 ਮੈਂਬਰ ਨੇ ਦੱਸਿਆ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐਸ਼ ਵੈਲਫੇਅਰ ਫੋਰਸ ਹਿੰਮਤਪੁਰਾ ਦੇ ਜਵਾਨਾਂ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਤੇ ਚਲਦੇ ਹੋਏ ਅੱਜ ਸਾਡੇ ਸਮਾਜ ਵਿੱਚ ਫੈਲੀ ਭਿਆਨਕ ਬੀਮਾਰੀ ਕਰੋਨਾ ਵਾਇਰਸ ਜਿਸ ਕਰਾਨ ਅੱਜ ਪੂਰੀ ਦੁਨੀਆਂ ਖ਼ੌਫ਼ ਹੇਠ ਜ਼ਿੰਦਗੀ ਬਸਰ ਕਰ ਰਹੀ ਹੈ
ਜਿਸ ਕਰਕੇ ਅੱਜ ਸਾਹ ਸਤਿਨਾਮ ਜੀ ਗ੍ਰੀਨ ਐਸ਼ ਵੈਲਫੇਅਰ ਫੋਰਸ ਦੇ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਦੀ ਅਗਵਾਈ ਹੇਠ 60 ਗਰੀਬ ਲੋੜਵੰਦ ਪਰਿਵਾਰਾਂ ਨੂੰ ਘਰ ਘਰ ਜਾ ਕੇ ਰਾਸ਼ਨ ਵੰਡਿਆ ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਸ਼ ਐਚ ਓ ਬੇਅੰਤ ਸਿੰਘ ਭੱਟੀ ਨੇ ਕਿਹਾ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐਸ਼ ਵੈਲਫੇਅਰ ਫੋਰਸ ਦਾ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਹਰ ਇਨਸਾਨ ਦਾ ਫਰਜ਼ ਬਣਦਾ ਹੈ ਹਰ ਕੋਈ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਕਰੇ ਤਾਂ ਕਿ ਕੋਈ ਵੀ ਪਰਿਵਾਰ ਭੁੱਖਾ ਨਾ ਸੌਵੇਂ ਇਸ ਸਮੇਂ ਉਹਨਾਂ ਡੇਰਾ ਸੱਚਾ ਸੌਦਾ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਸਮੇਂ ਵੈਦ ਪ੍ਰਿਥੀ ਸਿੰਘ ਸੇਖੋਂ,ਹਰੀ ਸਿੰਘ ਸੇਖੋਂ,ਡਾ ਜੰਗੀਰ ਸਿੰਘ ਅਵਤਾਰ ਸਿੰਘ ਨੰਬਰਦਾਰ,ਖੜਕ ਸਿੰਘ,ਗੋਪੀ ਟੇਲਰ ਪੰਚ ਚਮਕੌਰ ਸਿੰਘ ਭੰਗੀਦਾਸ ਬਲਵਿੰਦਰ ਦਾਸ ਬਿੰਦਾ, ਕਮਲਜੀਤ ਸਿੰਘ ,ਜੱਗਾ ਸਰਮਾ,ਬਲਵੀਰ ਚੰਦ ਪੰਚ ਸਰਬਨ ਸਿੰਘ,ਬਲਵੀਰ ਸਿੰਘ,ਬੂਟਾ ਜੂਸ ਵਾਲਾ, ਮਨਦੀਪ ਗੱਗੂ,ਗੁਰਚਰਨ ਸਿੰਘ,ਕੇਵਲ ਸਿੰਘ,ਕਾਲਾ ਮਿਸਤਰੀ ਆਦਿ ਹਾਜਿਰ ਸਨ।