ਨਿਹਾਲ ਸਿੰਘ ਵਾਲਾ 27 ਮਾਰਚ (ਮਿੰਟੂ ਖੁਰਮੀ ਡਾ.ਕੁਲਦੀਪ ਸਿੰਘ) ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਵਿਖੇ ਅੱਜ ਸਾਹ ਸਤਿਨਾਮ ਜੀ ਗ੍ਰੀਨ ਐਸ਼ ਵੈਲਫੇਅਰ ਫੋਰਸ ਦੇ ਸੇਵਾਦਾਰਾਂ ਨੇ ਪਿੰਡ ਦੀਆਂ ਵੱਖ ਵੱਖ ਗਰੀਬ ਪਰਿਵਾਰਾਂ ਦੀਆਂ ਕਲੋਨੀਆਂ ਅਤੇ ਬਸਤੀਆਂ ਵਿੱਚ ਕਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਣ ਲਈ ਮੂੰਹ ਢੱਕਣ ਲਈ ਮਾਸਕ ਤਿਆਰ ਕੀਤੇ ਗਏ। ਜਿਨਾਂ ਦੀ ਸ਼ੁਰੂਆਤ ਏ ਐਸ਼ ਆਈ ਰਾਮ ਲੁਭਾਇਆ ਜੀ ,ਸਰਪੰਚ ਪੱਪੂ ਜੋਸ਼ੀ ਅਤੇ ਭੰਗੀਦਾਸ ਬਲਵਿੰਦਰ ਸਿੰਘ ਬਿੰਦਾ, ਅਵਤਾਰ ਸਿੰਘ ਨੰਬਰਦਾਰ ਨੇ ਬੌਰੀਆ ਸਿੱਖ ਬਸਤੀ ਤੋਂ ਕੀਤੀ ਇਸ ਮੌਕੇ ਪੰਚ ਚਮਕੌਰ ਸਿੰਘ ਅਤੇ ਪੱਤਰਕਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐਸ਼ ਵੈਲਫੇਅਰ ਫੋਰਸ ਹਿੰਮਤਪੁਰਾ ਦੇ ਜਵਾਨਾਂ ਨੇ ਪਿਛਲੇ ਦੋ ਦਿਨਾਂ ਤੋਂ ਵੱਖ ਵੱਖ ਘਰਾਂ ਦੀਆਂ ਲੜਕੀਆਂ ਅਤੇ ਔਰਤਾਂ ਤੋਂ ਇਲਾਵਾ ਟੇਲਰ ਮਾਸਟਰਾਂ ਨੇ ਤਕਰੀਬਨ ਇੱਕ ਹਜ਼ਾਰ ਮਾਸਿਕ ਤਿਆਰ
ਕੀਤਾ ਗਿਆ ਸੀ ਜਿਸ ਨੂੰ ਕਿ ਅੱਜ ਸਾਹ ਸਤਿਨਾਮ ਜੀ ਗ੍ਰੀਨ ਐਸ਼ ਵੈਲਫੇਅਰ ਫੋਰਸ ਦੇ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਦੀ ਅਗਵਾਈ ਹੇਠ ਵੰਡੇ ਗਏ ਇਸ ਸਮੇਂ ਅਵਤਾਰ ਸਿੰਘ ਨੰਬਰਦਾਰ,ਖੜਕ ਸਿੰਘ,ਗੋਪੀ ਟੇਲਰ,ਜੰਟਾ ਟੇਲਰ, ਬਿੱਟੂ ਟੇਲਰ,ਸਿਕੰਦਰ ਟੇਲਰ,ਪੰਚ ਚਮਕੌਰ ਸਿੰਘ ਭੰਗੀਦਾਸ ਬਲਵਿੰਦਰ ਸਿੰਘ ਬਿੰਦਾ, ਕਮਲਜੀਤ ਸਿੰਘ ,ਜੱਗਾ ਸਰਮਾ,ਬਲਵੀਰ ਚੰਦ ਪੰਚ ਸਰਬਨ ਸਿੰਘ,ਪੰਚ ਨਾਇਬ ਸਿੰਘ , ਨੰਬਰਦਾਰ ਸਤਿਨਾਮ ਸਿੰਘ, ਪੱਤਰਕਾਰ ਮਿੰਟੂ ਖੁਰਮੀ,ਬਲਵੀਰ ਸਿੰਘ,ਬੂਟਾ ਜੂਸ ਵਾਲਾ, ਮਨਦੀਪ ਗੱਗੂ,ਗੁਰਚਰਨ ਸਿੰਘ,ਹਰਦੀਪ ਸਿੰਘ,ਕਾਲਾ ਮਿਸਤਰੀ ਤੋਂ ਇਲਾਵਾ ਚੌਕੀ ਬਿਲਾਸਪੁਰ ਤੋਂ ਹਰਦੇਵ ਸਿੰਘ ਅਤੇ ਹਰਦੀਪ ਸਿੰਘ ਹਾਜਿਰ ਸਨ।