ਕੋਟ ਈਸੇ ਖਾਂ 28 ਸਤੰਬਰ (ਜਗਰਾਜ ਸਿੰਘ ਗਿੱਲ)
ਸਾਈਕਲ ਰੈਲੀ ਕੱਢਣ ਦਾ ਮਕਸਦ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ/ਪ੍ਰੋ ਰਸ਼ਮੀ ਕੌਰ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਰਕਾਰੀ ਮਾਡਲ ਡਿਗਰੀ ਕਾਲਜ ਫਤਿਹਗੜ੍ਹ ਕੋਰੋਟਾਣਾ ਮੋਗਾ ਵਿਖੇ ਪ੍ਰਿੰਸੀਪਲ ਸ੍ਰੀ ਵਰਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਸਾਈਕਲ ਰੈਲੀ ਕੱਢੀ ਗਈ । ਇਸ ਮੌਕੇ ਕਾਲਜ ਦੇ ਸਾਰੇ ਹੀ ਬੱਚਿਆਂ ਵੱਲੋਂ ਸ਼ਹੀਦ ਭਗਤ ਸਿੰਘ ਅਮਰ ਰਹੇ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ । ਇਸ ਮੌਕੇ ਕਾਲਜ ਦੇ ਸਟਾਫ਼ ਵੱਲੋਂ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਵੀ ਪਾਇਆ ਗਿਆ । ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੋਫੈਸਰ ਰਸ਼ਮੀ ਕੌਰ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਸਾਈਕਲ ਰੈਲੀ ਕਰਨ ਦਾ ਮਕਸਦ ਸੀ ਕਿ ਬੱਚਿਆਂ ਨੂੰ ਸ਼ਹੀਦ ਭਗਤ ਜੀ ਦੇ ਜੀਵਨ ਬਾਰੇ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਦੇ ਜੀਵਨ ਬਾਰੇ ਦੱਸਣਾ ਕਿ ਉਨ੍ਹਾਂ ਨੇ 23 ਸਾਲ ਦੀ ਉਮਰ ਵਿੱਚ ਹੀ ਆਪਣਾ ਜੀਵਨ ਦੇਸ਼ ਕੌਮ ਉੱਤੋ ਵਾਰ ਦਿੱਤਾ ਸੀ ਅੱਜ ਸਾਨੂੰ ਲੋੜ ਹੈ ਉਨ੍ਹਾਂ ਦੇ ਪਾਏ ਪੂਰਨਿਆਂ ਉੱਤੇ ਚੱਲਣ ਦੀ
ਇਸ ਮੌਕੇ ਪ੍ਰੋਫੈਸਰ ਪਰਮਿੰਦਰ ਸਿੰਘ , ਪ੍ਰੋ ਰਸ਼ਮੀ ਕੌਰ, ਪ੍ਰੋ ਕੁਲਬੀਰ ਸਿੰਘ,ਸ ਹਰਦੀਪ ਸਿੰਘ, ਸ੍ਰੀ ਮਤੀ ਮਨਦੀਪ ਕੌਰ ਅਤੇ ਸਮੂਹ ਬੱਚੇ ਹਾਜ਼ਰ ਸਨ