ਫਤਿਹਗਡ਼੍ਹ ਪੰਜਤੂਰ 23 ਮਈ (ਮਹਿੰਦਰ ਸਿੰਘ ਸਹੋਤਾ)
ਸਵਰਗੀ ਪ੍ਰਿੰਸੀਪਲ ਨਿਰਮਲਜੀਤ ਸਿੰਘ ਗਿੱਲ ਜੋ ਕੁਝ ਸਮਾਂ ਪਹਿਲਾਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਜਿਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਧਰਮ ਪਤਨੀ ਮੈਡਮ ਰਾਖੀ ਕੌੜਾ (ਗਿੱਲ) ਅਤੇ ਬੇਟਾ ਪਰਮਵੀਰ ਸਿੰਘ ਗਿੱਲ ਰਹਿ ਗਏ ਸਨ । ਪ੍ਰਿੰਸੀਪਲ ਨਿਰਮਲਜੀਤ ਸਿੰਘ ਗਿੱਲ ਨੇ ਜਿੱਥੇ ਵਿੱਦਿਆ ਦੇ ਖੇਤਰ ਵਿੱਚ ਆਪਣਾ ਵੱਡਾ ਯੋਗਦਾਨ ਪਾਉਂਦਿਆਂ ਵੱਖ ਵੱਖ ਸਕੂਲਾਂ ਵਿੱਚ ਪੜ੍ਹਾਈ ਦੇ ਖੇਤਰ ਵਿੱਚ ਬੱਚਿਆਂ ਨੂੰ ਗਿਆਨ ਵੰਡਿਆ ਉਥੇ ਹੀ ਇਕ ਸਮਾਜ ਸੇਵੀ ਹੋਣ ਦਾ ਸਬੂਤ ਦਿੱਤਾ , ਅਤੇ ਉਨ੍ਹਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ੍ਹ ਪੰਜਤੁੂਰ ਵਿਚ ਲੰਬੇ ਸਮੇਂ ਤੱਕ ਬਤੌਰ ਪ੍ਰਿੰਸੀਪਲ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਈ , ਅਤੇ ਲੋੜਵੰਦ ਬੱਚਿਆਂ ਦੀ ਮੱਦਦ ਕੀਤੀ ਅਤੇ ਸਕੂਲ ਰਿਟਾਇਰਮੈਂਟ ਤੋਂ ਬਾਅਦ ਆਪਣਾ ਸ਼ਹੀਦ ਭਗਤ ਸਿੰਘ ਕਾਨਵੈਂਟ ਸਕੂਲ ਖੋਲ੍ਹਿਆ ਜਿਸ ਵਿਚ ਲੋੜਵੰਦ ਬੱਚਿਆਂ ਦੀ ਮਦਦ ਕੀਤੀ , ਅੱਜ ਪਰਿਵਾਰ ਵੱਲੋਂ ਨਿਰਮਲਜੀਤ ਸਿੰਘ ਗਿੱਲ ਦੀ ਯਾਦ ਨੂੰ ਤਾਜ਼ਾ ਕਰਦਿਆਂ ਸਮਾਜ ਸੇਵਾ ਵਿੱਚ ਯੋਗਦਾਨ ਪਾਉਂਦਿਆਂ ਉਨ੍ਹਾਂ ਦੇ ਬੇਟੇ ਅਤੇ ਧਰਮ ਪਤਨੀ ਵੱਲੋਂ ਉਨ੍ਹਾਂ ਦੀ ਸਾਲਾਨਾ ਤੀਸਰੀ ਬਰਸੀ ਮਨਾਈ ਗਈ ,ਜਿਸ ਦੇ ਤਹਿਤ ਉਨ੍ਹਾਂ ਦੇ ਬੇਟੇ ਪਰਮਵੀਰ ਸਿੰਘ ਗਿੱਲ ਉਮਰ 15 ਸਾਲ ਵੱਲੋਂ ਇਸ ਵਾਰ ਵੀ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਆਪਣੇ ਪਰਿਵਾਰ ਅਤੇ ਯਾਰਾਂ ਮਿੱਤਰਾਂ ਦੇ ਸਹਿਯੋਗ ਨਾਲ ਆਪਣੇ ਪਿਤਾ ਦੀ ਯਾਦ ਨੂੰ ਤਾਜ਼ਾ ਕੀਤਾ , ਇਸ ਮੌਕੇ ਪੇੈ੍ਸ ਨੂੰ ਜਾਣਕਾਰੀ ਦਿੰਦਿਆਂ ਮੈਡਮ ਰਾਖੀ ਨੇ ਦੱਸਿਆ ਕਿ ਪਰਮਵੀਰ ਸਿੰਘ ਗਿੱਲ ਵੀ ਆਪਣੇ ਪਿਤਾ ਦੀ ਤਰ੍ਹਾਂ ਸਮਾਜ ਸੇਵੀ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਖ਼ੁਸ਼ ਹਨ। ਇਸ ਲਈ ਉਹ ਆਪਣੇ ਪਿਤਾ ਦੇ ਦਰਸਾਏ ਹੋਏ ਮਾਰਗ ਤੇ ਚੱਲ ਰਹੇ ਹਨ ।