ਸਵੇਰੇ ਦਾ ਭੁੱਲਿਆ ਹੋਇਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ /ਵਿਧਾਇਕ ਲੋਹਗੜ੍ਹ
ਧਰਮਕੋਟ / 31 ਅਕਤੂਬਰ /
/ਜਗਰਾਜ ਗਿੱਲ, ਰਿੱਕੀ ਕੈਲਵੀ/
ਹਲਕਾ ਧਰਮਕੋਟ ਤੋਂ ਵਿਧਾਇਕ ਸ: ਸੁਖਜੀਤ ਸਿੰਘ ਲੋਹਗੜ ਦੀ ਅਗਵਾਈ ਚ ਲੰਬਾ ਸਮਾਂ ਕੰਮ ਕਰਨ ਉਪਰੰਤ ਸ਼ਵਿੰਦਰ ਸਿੰਘ ਸ਼ਿਵਾ ਅਤੇ ਵਿਧਾਇਕ ਲੋਹਗੜ ਵਿਚਕਾਰ ਕੁਝ ਗੱਲਾਂ ਨੂੰ ਲੈ ਕੇ ਆਪਸ ਵਿਚ ਖਟਾਸ ਪੈਦਾ ਹੋ ਗਈ ਸੀ ਪ੍ਰੰਤੂ ਅੱਜ ਫਿਰ ਵਿਧਾਇਕ ਲੋਹਗੜ ਦੇ ਉਪਰਾਲੇ ਸਦਕਾ ਸ਼ਿਵਾ ਆਪਣੇ ਸਮੂਹ ਪਰਿਵਾਰ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ। ਜਿਕਰਯੋਗ ਹੈ ਸ਼ਵਿੰਦਰ ਸਿੰਘ ਸਿਵਾ ਵਾਈਸ ਪ੍ਰਧਾਨ ਨਗਰ ਕੌਂਸਲ ਧਰਮਕੋਟ ਅਤੇ ਉਹਨਾਂ ਦੀ ਪਤਨੀ ਰਣਜੀਤ ਕੌਰ ਵੀ ਕੌਂਸਲਰ ਰਹਿ ਚੁੱਕੇ ਹਨ। ਸਿਵਾ ਦੇ ਗ੍ਰਹਿ ਵਿਖੇ ਅੱਜ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਵੱਲੋਂ ਸਮੂਹ ਪਰਿਵਾਰ ਨੂੰ ਸਿਰੋਪਾਓ ਦੇ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ। ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਸੁਖਜੀਤ ਸਿੰਘ ਲੋਹਗੜ ਨੇ ਕਿਹਾ ਕਿ ਅੱਜ ਹਲਕਾ ਧਰਮਕੋਟ ਦੇ ਕਾਂਗਰਸ ਪਰਿਵਾਰ ਵਿਚ ਵਾਧਾ ਹੋਇਆ ਹੈ, ਵਿਧਾਇਕ ਲੋਹਗੜ੍ਹ ਨੇ ਕਿਹਾ ਕਿ ਪਰਿਵਾਰ ਵਿੱਚ ਇਕੱਠਿਆ ਰਹਿੰਦੇ ਹੋਏ ਊਚ ਨੀਚ ਹੋ ਹੀ ਜਾਂਦੀ ਹੈ “ਸਿਆਣਿਆਂ ਨੇ ਸੱਚ ਹੀ ਕਿਹਾ ਹੈ’ “ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨ ਭੁੱਲਿਆ ਹੋਇਆ ਨਹੀਂ ਕਹਿੰਦੇ” ਲੋਹਗੜ੍ਹ ਨੇ ਕਿਹਾ ਕਿ ਵਾਈਸ ਪ੍ਰਧਾਨ ਸ਼ਵਿੰਦਰ ਸਿੰਘ ਸ਼ਿਵਾ ਅਤੇ ਪਰਿਵਾਰ ਦੇ ਜੋ ਵੀ ਸਾਡੇ ਪ੍ਰਤੀ ਗਿਲੇ ਸ਼ਿਕਵੇ ਸਨ, ਉਹਨਾਂ ਨੂੰ ਦੂਰ ਕਰ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਸਿਵਾ ਦਾ ਪਰਿਵਾਰ ਕਾਂਗਰਸ ਪਾਰਟੀ ਦੇ ਮੋਢੇ ਨਾਲ ਮੋਢਾ ਲਗਾ ਕੇ ਚੱਲੇਗਾ। ਸਿਵਾ ਨੇ ਕਿਹਾ ਕਿ ਪਹਿਲਾਂ ਵੀ ਸਾਡੇ ਪਰਿਵਾਰ ਵੱਲੋਂ ਲੰਬਾ ਸਮਾਂ ਸੁਖਜੀਤ ਸਿੰਘ ਲੋਹਗੜ ਦੀ ਅਗਵਾਈ ਹੇਠ ਰਾਜਨੀਤੀ ਖੇਤਰ ਵਿਚ ਕੰਮ ਕੀਤਾ ਹੈ ਅਤੇ ਅੱਜ ਫਿਰ ਸਾਡਾ ਪਰਿਵਾਰ ਕਾਂਗਰਸ ਪਾਰਟੀ ਅਤੇ ਵਿਧਾਇਕ ਲੋਹਗੜ ਵੱਲੋਂ ਹਲਕੇ ਦੇ ਕਰਵਾਏ ਜਾ ਰਹੇ ਵਿਕਾਸ ਨੂੰ ਮੁੱਖ ਰੱਖਦਿਆਂ ਪਾਰਟੀ ਸ਼ਾਮਿਲ ਹੋਇਆ ਹੈ, ਅਸੀਂ ਵਿਸ਼ਵਾਸ ਦਿਵਾਉਦੇ ਹਾਂ ਕਿ ਪਾਰਟੀ ਦੀ ਤਰੱਕੀ ਲਈ ਹਮੇਸ਼ਾ ਯਤਨਸ਼ੀਲ ਰਹਾਂਗੇ। ਇਸ ਮੌਕੇ ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ, ਸਚਿਨ ਸਿੰਘ ਟੰਡਨ, ਸੋਹਣ ਸਿੰਘ ਖੇਲਾ ਪੀ ਏ, ਅਵਤਾਰ ਸਿੰਘ ਪੀ ਏ, ਐਮ ਸੀ ਸੁਖਦੇਵ ਸਿੰਘ ਸ਼ੇਰਾ, ਐਮ ਸੀ ਬਲਰਾਜ ਕਲਸੀ ਵਾਇਸ ਪ੍ਰਧਾਨ ਨਗਰ ਕੌਂਸਲ ਨਿਰਮਲ ਸਿੰਘ ਐਮ ਸੀ , ਸ਼ਮੀਰ ਗਰੋਵਰ, ਐਮ.ਸੀ ਪਿੰਦਰ ਚਾਹਲ, ਸਰਪੰਚ ਤਜਿੰਦਰ ਸਿੰਘ ਮੇਲਕ, ਸਾਬਕਾ ਸਰਪੰਚ ਰਾਜੂ ਮੇਲਕ, ਐਮ.ਸੀ ਮਨਜੀਤ ਸਿੰਘ ਸਭਰਾ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂ ਹਾਜਰ ਸਨ।