ਕੋਟ ਈਸੇ ਖਾਂ ( ਜਗਰਾਜ ਸਿੰਘ ਗਿੱਲ)
ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਸਵਤੰਤਰ ਦਿਵਸ’ ਦੇ ਮੌਕੇ ਤੇ ਸਮਾਰਟ ਫੋਨਾਂ ਦੀ ਵੰਡ ਸ਼ੁਰੂ ਕਰ ਦਿੱਤੀ ਗਈ ਹੈ ਉਸੇ ਲੜੀ ਦੇ ਤਹਿਤ ਅੱਜ ਹਲਕਾ ਧਰਮਕੋਟ ਦੇ ਵਿਧਾਇਕ ਸ ਸੁਖਜੀਤ ਸਿੰਘ ਲੋਹਗੜ੍ਹ ਦੇ ਯਤਨਾਂ ਸਦਕਾ ਅੱਜ ਸਵਤੰਤਰਤਾ ਦਿਵਸ ਦੇ ਮੌਕੇ ਤੇ ਕੋਟ ਈਸੇ ਖਾਂ ਵਿਖੇ ਬਾਰਵੀਂ ਕਲਾਸ ਦੀਆਂ ਲੜਕੀਆਂ ਨੂੰ ਮੋਬਾਈਲ ਫੋਨਾਂ ਦੀ ਵੰਡ ਕੀਤੀ ਗਈ । ਮੋਬਾਈਲ ਫੋਨਾਂ ਦੀ ਵੰਡ ਕਰਨ ਸਮੇਂ ਸ੍ਰੀ ਵਿਜੈ ਕੁਮਾਰ ਧੀਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕੋਟ ਈਸੇ ਖਾਂ ਅਤੇ ਸੀਨੀਅਰ ਕਾਂਗਰਸੀ ਆਗੂ ਸੁਮਿਤ ਕੁਮਾਰ ਮਲਹੋਤਰਾ (ਬਿੱਟੂ) ਨੇ ਕਿਹਾ ਕਿ ਇਹਨਾਂ ਮੋਬਾਈਲ ਫੋਨਾਂ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਿੱਖਿਆ ਨਾਲ ਸਬੰਧਤ ਸਮਗਰੀ ਨੂੰ ਡਿਜੀਟਲ ਪਹੁੰਚ ਦੇ ਯੋਗ ਬਣਾਇਆ ਜਾ ਸਕੇਗਾ। ਕੋਵਿਡ-19 ਕਰਕੇ ਸਾਰੇ ਸਕੂਲ, ਕਾਲਜ ਬੰਦ ਹਨ ਤੇ ਕਲਾਸਾਂ ਆੱਨਲਾਈਨ ਲੱਗ ਰਹੀਆਂ ਹਨ, ਇਸ ਲਈ ਇਹ ਸਮਾਰਟਫੋਨ ਵਿਦਿਆਰਥੀਆਂ ਲਈ ਹੋਰ ਵੀ ਸਹਾਈ ਹੋਣਗੇ। ਇਸ ਦੇ ਪਹਿਲੇ ਪੜਾਅ ਵਿਚ ਨਵੰਬਰ ਤੱਕ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ 1.73 ਲੱਖ ਸਮਾਰਟਫੋਨ ਵਚਨਬੱਧ ਕੀਤੇ ਗਏ ਹਨ ਅਤੇ ਮੋਗਾ ਜਿਲ੍ਹੇ ਵਿੱਚ ਕੁੱਲ 6364 ਸਮਾਰਟ ਫੋਨ ਮਿਲਣਗੇ। ਇਸ ਮੌਕੇ ਮਲਹੋਤਰਾ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਵੱਲੋਂ ਮੋਬਾਈਲ ਫੋਨਾਂ ਦੀ ਵੰਡ ਕਰਕੇ ਉਹਨਾਂ ਲੋਕਾਂ ਦੇ ਮੂੰਹ ਬੰਦ ਕੀਤੇ ਹਨ ਜੋ ਕਾਂਗਰਸ ਪਾਰਟੀ ਨੂੰ ਬਦਨਾਮ ਕਰਨ ਤੇ ਤੁਲੇ ਹੋਏ ਹਨ । ਇਸ ਸਮੇਂ ਸ੍ਰੀ ਵਿਜੈ ਕੁਮਾਰ ਧੀਰ ਨੇ ਕਰੜੇ ਸ਼ਬਦਾਂ ਵਿੱਚ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ 10 ਸਾਲਾਂ ਦੇ ਵਿੱਚ ਪੰਜਾਬ ਦੀ ਜਵਾਨੀ ਅਤੇ ਕਿਰਸਾਨੀ ਨੂੰ ਤਬਾਹ ਕਰਕੇ ਰੱਖ ਦਿੱਤਾ ਸੀ ਜਿਸ ਨੂੰ ਸੁਧਾਰਨ ਦੇ ਲਈ ਸਾਢੇ ਤਿੰਨ ਸਾਲ ਦਾ ਸਮਾਂ ਗੁਜ਼ਰ ਗਿਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਨੂੰ ਮੁੜ ਲੀਹ ਤੇ ਲਿਆਉਣ ਲਈ ਕਾਂਗਰਸ ਪਾਰਟੀ 2022 ਵਿਚ ਆਪਣੀ ਸਰਕਾਰ ਬਣਾਏਗੀ । ਇਸ ਸਮੇਂ ਹੋਰਨਾਂ ਤੋਂ ਇਲਾਵਾਂ ਓਮ ਪ੍ਰਕਾਸ਼ ਰਾਜਨ ਵਰਮਾਂ, ਬਲਦੇਵ ਸਿੰਘ ਸ਼ਤੀਰੀਆਂ ਵਾਲੇ,ਦੀਪ ਧੀਰ,ਸੀਤਾ ਪਲਤਾ,ਮੰਨਰਾਜ ਮਿਸ਼ਰਾ ਤੇ ਸਮੂਹ ਸਕੂਲ ਸਟਾਫ ਹਾਜ਼ਰ ਸਨ।