ਧਰਮਕੋਟ 7 ਮਈ (ਜਗਰਾਜ ਗਿੱਲ,ਰਿੱਕੀ ਕੈਲਵੀ) ਪੰਜਾਬ ਵਿੱਚ ਕਰੋਨਾ ਵਾਇਰਸ ਵਰਗੀ ਮਹਾਂਮਾਰੀ ਦੇ ਚੱਲਦੇ ਹੋਏ ਪਹਿਲਾਂ ਹੀ ਕਰਫਿਊ ਲੱਗਾ ਹੋਇਆ ਹੈ ਤੇ ਕਰਫ਼ਿਊ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਹੀ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ ਇਸ ਦੇ ਚੱਲਦੇ ਹੋਏ ਹੀ ਥਾਣਾ ਧਰਮਕੋਟ ਦੇ ਥਾਣਾ ਮੁਖੀ ਬਲਰਾਜ ਮੋਹਨ ਵੱਲੋਂ ਆਪਣੀ ਪੁਲਸ ਫੋਰਸ ਨਾਲ ਲਗਾਤਾਰ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਨਿਗਰਾਨੀ ਰੱਖੀ ਜਾ ਰਹੀ ਹੈ ਸਥਾਨਕ ਸ਼ਹਿਰ ਦੇ ਮੋਲੜੀ ਗੇਟ ਦੇ ਨਾਕੇ ਤੇ ਤੈਨਾਤ ਥਾਣਾ ਮੁਖੀ ਬਲਰਾਜ ਮੋਹਨ ਨੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਪ੍ਰੋਟੋਕਾਲ ਦੀ ਉਲੰਘਣਾ ਨਾ ਕਰਨ ਥਾਣਾ ਮੁਖੀ ਨੇ ਕਿਹਾ ਕਿ ਸੋਸ਼ਲ ਡਿਸਟੈਂਸ ਦੁਕਾਨਦਾਰ ਬਣਾ ਕੇ ਰੱਖਣ ਅਤੇ ਜਿਸ ਤਰ੍ਹਾਂ ਦਿਨ ਵੰਡੇ ਹੋਏ ਹਨ ਜਿਸ ਦਿਨ ਜਿਸ ਦੁਕਾਨਦਾਰ ਦੀ ਵਾਰੀ ਹੈ ਉਹ ਉਸੇ ਟਾਈਮ ਹੀ ਦੁਕਾਨ ਖੁੱਲ੍ਹੇ ਖਾਸ ਤੌਰ ਤੇ ਟਾਈਮ ਦਾ ਧਿਆਨ ਰੱਖਿਆ ਜਾਵੇ ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਮਾਸਕ ਪਾ ਕੇ ਰੱਖਣ ਦੀ ਗੱਲ ਆਖੀ ਅਤੇ ਨਾਲ ਹੀ ਇਹ ਕਿਹਾ ਕਿ ਅਸੀਂ ਇਸ ਮਹਾਂਮਾਰੀ ਨੂੰ ਘਰਾਂ ਵਿੱਚ ਰਹਿ ਕੇ ਹੀ ਖਤਮ ਕਰ ਸਕਦੇ ਹਾਂ ਲੋਕਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣ ਦੀ ਗੱਲ ਆਖੀ।