ਮੁੱਲਾਂਪੁਰ ਦਾਖਾ /ਜਸਵੀਰ ਪੁੜੈਣ/
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਡ਼ੈਣ ਵਿਖੇ ਜੂਨ ਮਹੀਨੇ ਵਿਚ ਸਮਰ ਕੈਂਪ ਲਗਾਇਆ ਗਿਆ, ਜਿਸ ਵਿਚ ਸੱਭਿਆਚਾਰਕ ਪ੍ਰਦਰਸ਼ਨੀ ਨੇ ਵਿਸ਼ੇਸ਼ ਧਿਆਨ ਖਿੱਚਿਆ ।
ਇਸ ਕੈਂਪ ਦੌਰਾਨ ਗੁਰਬਾਣੀ ਕੰਠ ਮੁਕਾਬਲੇ, ਯੋਗਾ, ਮਾਡਲਿੰਗ, ਰੋਲ ਪਲੇਅ, ਡਾਂਸ, ਸ਼ਤਰੰਜ, ਟੇਬਲ ਟੈਨਿਸ, ਖਾਣਾ ਬਣਾਉਣ ਅਤੇ ਪਰੋਸਣ , ਕਾਰਡ-ਮੇਕਿੰਗ, ਲੈਂਡ ਆਰਟ ਪੇਂਟਿੰਗ, ਸਟੋਨ ਪੇਂਟਿੰਗ, ਕੰਪਿਊਟਰ – ਟਾਈਪਿੰਗ, ਮਹਿੰਦੀ, ਮੈਪ – ਮੇਕਿੰਗ ਆਦਿ ਦੇ ਮੁਕਾਬਲੇ ਕਰਾਏ ਗਏ । ਵਿਰਾਸਤੀ ਪ੍ਰਦਰਸ਼ਨੀ ਵਿਚ ਬੱਚਿਆਂ ਨੇ ਆਪਣੇ ਮਾਪਿਆਂ ਨਾਲ਼ ਰਲ਼ ਮਿਲ਼ਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਅਤੇ ਆਪਣੇ ਵੱਡੇ ਵਡੇਰਿਆਂ ਦੀਆਂ ਸੌਗਾਤਾਂ ਨੂੰ ਸਾਂਭ ਕੇ ਸਕੂਲ ਵਿੱਚ ਆਫ਼ਲਾਈਨ ਤੌਰ ‘ ਤੇ ਅਤੇ ਕੁਝ ਕੁ ਯਾਦਗਾਰਾਂ ਨੂੰ ਆਨਲਾਈਨ ਰੂਪ ਵਿੱਚ ਪ੍ਰਦਰਸ਼ਿਤ ਕੀਤਾ । ਕੈਂਪ ਦੇ ਆਖ਼ਰੀ ਦਿਨ ਮੈਡਮ ਪ੍ਰਿੰਸੀਪਲ ਸ਼੍ਰੀਮਤੀ ਨੀਨਾ ਮਿੱਤਲ ਦੀ ਅਗਵਾਈ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਇਸ ਪ੍ਰਦਰਸ਼ਨੀ ਵਿੱਚ ਭਾਗ ਲਿਆ ਅਤੇ ਇਸ ਦਾ ਪੂਰਾ ਲਫ਼ ਉਠਾਇਆ ।
ਵਿਦਿਆਰਥੀ ਜਸਕਰਨ ਸਿੰਘ, ਹੈਰੀ ਜੇਠੀ ਦੇ ਮਾਪਿਆਂ, ਮਾਸਟਰ ਲਛਮਣ ਸਿੰਘ ਅਤੇ ਹੋਰ ਪਤਵੰਤਿਆਂ ਨੇ ਆਪਣੀਆਂ ਤਿਆਰ ਕੀਤੀਆਂ ਕਲਾਕ੍ਰਿਤਾਂ ਅਤੇ ਪੁਰਾਣੇ ਸਿੱਕਿਆਂ ਦੀ ਨੁਮਾਇਸ਼ ਵੀ ਲਗਾਈ । ਪ੍ਰਦਰਸ਼ਨੀ ਵਿਚ ਬੱਚਿਆਂ ਵੱਲੋਂ ਖ਼ੁਦ ਵੀ ਕਈ ਵਿਰਾਸਤੀ ਮਾਡਲ ਤਿਆਰ ਕੀਤੇ ਗਏ ਜਿਵੇਂ ਕਿ ਲਵਜੀਤ ਸਿੰਘ ਵੱਲੋਂ ਚੁੱਲ੍ਹਾ, ਮਧੂ ਵੱਲੋਂ ਸੱਭਿਆਚਾਰਕ ਪਿੰਡ ਦਾ ਮਾਡਲ ਤਿਆਰ ਕੀਤਾ ਗਿਆ । ਮੈਡਮ ਗੁਰਵਿੰਦਰ ਕੌਰ ਵੱਲੋਂ ਵਿਦਿਆਰਥੀਆਂ ਨਾਲ਼ ਵਿਰਾਸਤ ਅਤੇ ਆਧੁਨਿਕ ਤਕਨਾਲੋਜੀ ਦੋਹਾਂ ਵਿਚ ਤਾਲਮੇਲ ਬਣਾਉਂਦਿਆਂ ਗਿਆਨ – ਵਿਗਿਆਨ ਦੇ ਪੱਖ ਤੋਂ ਇਸ ਪ੍ਰਦਰਸ਼ਨੀ ਦੀ ਵਿਆਖਿਆ ਕੀਤੀ ਗਈ । ਮੈਡਮ ਬੇਅੰਤ ਨਾਲ਼ ਮਿਲ਼ ਕੇ ਵਿਦਿਆਰਥਣਾਂ ਨੇ ਲੋਕ ਗੀਤ ਵੀ ਛੋਹ ਲਏ । ਇਸ ਪਿੱਛੋਂ ਭਾਗ ਲੈਣ ਵਾਲ਼ੇ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ।