ਪਿੰਡ ਦੀ ਸਾਂਝੀ ਸੱਥ ਵਿੱਚ ਪਹੁੰਚੇ ਮਾਪਿਆਂ ਵੱਲੋਂ ਮਿਲਿਆ ਭਰਵਾਂ ਹੁੰਗਾਰਾ /ਰੀਟਾ ਰਾਣੀ
ਕੋਟ ਈਸੇ ਖਾਂ 18 ਜੁਲਾਈ (ਜਗਰਾਜ ਸਿੰਘ ਗਿੱਲ)
ਇਕ ਨਵੇਕਲੀ ਪਹਿਲ ਅਧੀਨ ਸਕੂਲ ਸਿੱਖਿਆ ਵਿਭਾਗ ਨੇ ਜਿਲ੍ਹਾ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀ ਲੰਗਰ ਲਗਾਉਣ ਲਈ 17 ਜੁਲਾਈ ਤੈਅ ਕੀਤੀ ਗਈ ਸੀ । ਜਿਸ ਨੂੰ ਮੁੱਖ ਰੱਖਦਿਆਂ ਹੋਇਆਂ ਪਿੰਡ ਲੋਹਾਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਟਾਫ ਅਤੇ ਮੁੱਖ ਅਧਿਆਪਕ ਮੈਡਮ ਰੀਟਾ ਰਾਣੀ ਦੀ ਅਗਵਾਈ ਹੇਠ ਸਾਂਝੀ ਸੱਥ ਹੇਠ ਲਾਇਬ੍ਰੇਰੀ ਲੰਗਰ ਲਗਾਇਆ ਗਿਆ ਇਸ ਲਾਇਬਰੇਰੀ ਲੰਗਰ ਦਾ ਉਦਘਾਟਣ ਸ੍ਰੀਮਤੀ ਕੰਚਨ ਬਾਲਾ ਬੀ, ਪੀ,ਈ,ਓ ਧਰਮਕੋਟ 2 ਅਤੇ ਸਰਦਾਰ ਸਵਰਨਜੀਤ ਸਿੰਘ ਬੀ,ਐਮ,ਟੀ ਧਰਮਕੋਟ ਅਤੇ ਮੀਡੀਆ ਕੁਆਰਡੀਨੇਟਰ ਯੋਗੇਸ਼ ਠਾਕੁਰ ਵੱਲੋਂ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਲੰਗਰ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸਕੂਲ ਦੀ ਇਸ ਮੁਹਿੰਮ ਨੂੰ ਹੁੰਗਾਰਾ ਭਰਿਆ।
ਇਸ ਮੌਕੇ ਸ੍ਰੀ ਮਤੀ ਕੰਚਨ ਬਾਲਾ ਬੀ ਪੀ ਈ ਓ ਨੇ ਮੀਡੀਆ ਨੂੰ ਦੱਸਿਆ, “ਸਾਡੀ ਕੋਸ਼ਿਸ਼ ਹੈ ਕਿ ਵਿਦਿਆਰਥੀਆਂ ਤੱਕ ਵੱਧ ਤੋਂ ਵੱਧ ਪਹੁੰਚ ਕੀਤੀ ਜਾਵੇ ਅਤੇ ਉਸ ਦਿਨ ਵਿਦਿਆਰਥੀਆਂ ਵਿੱਚ ਵੱਧ ਤੋਂ ਵੱਧ ਕਿਤਾਬਾਂ ਦੀ ਵੰਡ ਨੂੰ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਮੁੱਖ ਅਧਿਆਪਕ ਸ਼੍ਰੀ ਮਤੀ ਰੀਟਾ ਰਾਣੀ ਨੇ ਇਸ ਲੰਗਰ ਦੌਰਾਨ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਦਾ ਸੱਦਾ ਦਿੱਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਕਿਤਾਬਾਂ ‘ਤੇ ਸਮੀਖਿਆ ਲਿਖਣ ਲਈ ਵੀ ਪ੍ਰੇਰਿਤ ਕੀਤਾ। ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਹਰੇਕ ਘਰ ਵਿੱਚ ਕਿਤਾਬਾਂ ਉਪਲਬਧ ਕਰਵਾਉਣਾ ਅਤੇ ਵਿਦਿਆਰਥੀਆਂ ਲਈ ਕਿਤਾਬਾਂ ਦੀ ਵਧੇਰੇ ਪਹੁੰਚ ਨੂੰ ਯਕੀਨੀ ਬਣਾਉਣਾ ਹੈ।”
‘ਜੇ ਪੂਰਾ ਕਰਨਾ ਖੁਆਬਾਂ ਨੂੰ, ਤਾਂ ਰੱਖਿਓ ਨਾਲ ਕਿਤਾਬਾਂ ਨੂੰ (ਆਪਣੇ ਸੁਪਨੇ ਪੂਰੇ ਕਰਨ ਲਈ ਕਿਤਾਬਾਂ ਨੂੰ ਹਮੇਸ਼ਾ ਆਪਣੇ ਸੰਗ ਰੱਖੋ।)’ ਅਤੇ ‘ਆਓ ਘਰ ਘਰ ਪੁਸਤਕ ਪਹੁੰਚਾਈਏ, ਬੱਚਿਆਂ ਨੂੰ ਸਾਹਿਤ ਦੀ ਚੇਟਕ ਲਗਾਈਏ। ਮੁੱਖ ਅਧਿਆਪਕ ਰੀਟਾ ਰਾਣੀ ਨੇ ਇਹਨਾਂ ਨਾਅਰਿਆਂ ਨੂੰ ਪ੍ਰਸਾਰਿਤ ਕੀਤਾ।
ਇਸ ਤੋਂ ਇਲਾਵਾ ਪਹੁੰਚੇ ਹੋਏ ਮੁੱਖ ਮਹਿਮਾਨਾਂ ਦਾ ਸਕੂਲ ਵੱਲੋਂ ਮਾਣ ਸਨਮਾਨ ਵੀ ਕੀਤਾ ਗਿਆ
ਇਸ ਮੌਕੇ ਸਮੂਹ ਪਿੰਡ ਵਾਸੀ ਅਤੇ ਆਂਗਨਵਾੜੀ ਵਰਕਰਾਂ, ਹੈਲਪਰਾਂ ਹਾਜ਼ਰ ਸਨ ।