ਫਤਹਿਗੜ੍ਹ ਪੰਜਤੂਰ 26 ਫਰਵਰੀ (ਜਗਰਾਜ ਲੋਹਾਰਾ)
ਫਤਹਿਗੜ੍ਹ ਪੰਜਤੂਰ ਕਸਬੇ ਦੇ ਨਜ਼ਦੀਕ ਪਿੰਡ ਕੜਾਹੇਵਾਲਾ ਦੇ ਵਸਨੀਕ ਮਹਿੰਦਰ ਸਿੰਘ ਸਹੋਤਾ ਸਰਪੰਚ ਦੇ ਸਮੂਹ ਪਰਿਵਾਰ ਵੱਲੋਂ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਅਤੇ ਬੇਟੀ ਨਵਪ੍ਰੀਤ ਕੌਰ ਦੇ ਸ਼ੁੱਭ ਵਿਆਹ ਕਾਰਜਾਂ ਨੂੰ ਮੁੱਖ ਰੱਖ ਕੇ ਸਮੂਹ ਪਰਿਵਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਬੇਟੀ ਨਵਪ੍ਰੀਤ ਕੋਰ ਦੇ ਕੋਮਲ ਹੱਥਾਂ ਨਾਲ ਸਕੂਲ ਨੂੰ ਦਾਨ ਕਰਵਾਇਆ ਜਿੱਥੇ ਅੱਜ ਨਵਪ੍ਰੀਤ ਕੌਰ ਨੇ ਖੁਸ਼ੀ ਭਰੇ ਮਾਹੌਲ ਵਿੱਚ ਆਪਣੇ ਹੱਥਾਂ ਨਾਲ ਬੱਚਿਆਂ ਨੂੰ ਲੱਡੂ ਵੰਡੇ ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵਿੱਦਿਆ ਦੇ ਮੰਦਿਰ ਵਿੱਚੋਂ ਹੀ ਸਭ ਕੁਝ ਪ੍ਰਾਪਤ ਹੋਇਆ ਹੈ ਜਿਸ ਨਾਲ ਉਹ ਚੰਗੇ ਨਾਗਰਿਕ ਅਤੇ ਇਨਸਾਨ ਬਣੇ ਹਨ ਜਿਸ ਨਾਲ ਅੱਜ ਪਰਮਾਤਮਾ ਦੀ ਅਪਾਰ ਕ੍ਰਿਪਾ ਸਦਕਾ ਹੀ ਉਹ ਅੱਜ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹ ਰਹੇ ਹਨ ਇਸ ਮੌਕੇ ਸਕੂਲ ਇੰਚਾਰਜ ਮੈਡਮ ਅਰਵਿੰਦਰ ਕੌਰ ਨੇ ਬੱਚਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜਿਸ ਤਰ੍ਹਾਂ ਨਵਪ੍ਰੀਤ ਕੌਰ ਨੇ ਆਪਣੀ ਵਿੱਦਿਆ ਦੇ ਖੇਤਰ ਵਿੱਚ ਕਾਮਯਾਬੀ ਹਾਸਲ ਕਰ ਕੇ ਆਪਣੇ ਪਹਿਲੇ ਕਦਮ ਸਰਕਾਰੀ ਪ੍ਰਾਇਮਰੀ ਸਕੂਲ ਨਾਲ ਜੋੜੇ ਹਨ ਇਹ ਸ਼ਲਾਘਾਯੋਗ ਕਦਮ ਹਨ ਇਸ ਮੌਕੇ ਮੈਡਮ ਅਰਵਿੰਦਰ ਕੌਰ ਮੈਡਮ ਅਮਰਜੀਤ ਕੋਰ ਆਗਣਵਾੜੀ ਮੇੈਡਮ ਬਲਜਿੰਦਰ ਕੌਰ ਮੈਡਮ ਅਮਰਜੀਤ ਕੌਰ ਮੈਡਮ ਕੁਲਵਿੰਦਰ ਕੋਰ ਅਮਨਦੀਪ ਕੋਰ ਤੇ ਜਸਵੰਤ ਸਿੰਘ ਹਾਜ਼ਰ ਸਨ ।