ਖੂਨ ਦੇਣ ਵਾਲੇ 91 ਡੋਨਰਾਂ ਦੀ ਸੇਵਾ ਨੂੰ ਸਲਾਮ: ਪੁਰੇਵਾਲ/ਮੱਲ੍ਹੀ
28 ਨੂੰ ਕਲਾਨੌਰ ਦੇ ਸ਼ਿਵ ਮੰਦਿਰ ’ਚ ਲੱਗੇਗਾ ਖੂਨਦਾਨ ਕੈਂਪ
ਕਲਾਨੌਰ, 25 ਸਤੰਬਰ (ਲਵਪ੍ਰੀਤ ਸਿੰਘ ਖੁਸ਼ੀਪੁਰ )-ਬਾਬਾ ਸ੍ਰੀ ਚੰਦ ਜੀ ਦੇ ਅਸਥਾਨ ਪਿੰਡ ਬੋਹੜਵਡਾਲਾ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਗਏ 529ਵੇਂ ਪ੍ਰਕਾਸ਼ ਦਿਹਾੜਾ ਦੌਰਾਨ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਅਤੇ ਬਲੱਡ ਡੌਨਰਜ ਸੁਸਾਇਟੀ ਗੁਰਦਾਸਪੁਰ ਵਲੋਂ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੇ ਸਮਾਜਸੇਵਕਾਂ ਦੀ ਮਦਦ ਨਾਲ ਮੈਗਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ’ਚ ਆਮ ਆਦਮੀਂ ਪਾਰਟੀ ਦੇ ਹਲਕਾ ਇੰਚਾਰਜ ਸ. ਗੁਰਦੀਪ ਸਿੰਘ ਰੰਧਾਵਾ ਸਮੇਤ 91 ਡੋਨਰਾਂ ਵਲੋਂ ਖੂਨਦਾਨ ਕੀਤਾ ਗਿਆ। ਸਮਾਗਮਾਂ ’ਚ ਸਾਬਕਾ ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਛੋਟੇਪੁਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ. ਰਵੀਕਰਨ ਸਿੰਘ ਕਾਹਲੋਂ ਵਲੋਂ ਵੀ ਸਮੂਲੀਅਤ ਕੀਤੀ ਗਈ। ਇਸ ਮੌਕੇ ’ਤੇ ਸੁਸਾਇਟੀ ਦੇ ਨੁਮਾਇੰਦੇ ਗੁਰਸ਼ਰਨਜੀਤ ਸਿੰਘ ਪੁਰੇਵਾਲ, ਸੁਖਵਿੰਦਰ ਸਿੰਘ ਮੱਲ੍ਹੀ, ਗੁਰਦੀਪ ਸਿੰਘ ਬੋਹੜਵਡਾਲਾ, ਲਖਵਿੰਦਰ ਸਿੰਘ ਮੱਲ੍ਹੀ ਆਦਿ ਨੇ ਖੂਨ ਦੇਣ ਵਾਲੇ ਡੋਨਰਾਂ ਦੀ ਸੇਵਾ ਨੂੰ ਸਲਾਮ ਕਰਦਿਆਂ ਕਿਹਾ ਕਿ ਹੁਣ ਜਦੋਂ ਕਿ ਡੇਂਗੂ ਦਾ ਸੀਜਨ ਚੱਲ ਰਿਹਾ ਹੈ ਅਤੇ ਖੂਨ ਦੀ ਕਮੀਂ ਨੂੰ ਵੇਖਦਿਆਂ ਹੋਇਆਂ ਡੋਨਰਾਂ ਵਲੋਂ ਖੂਨਦਾਨ ਦੀ ਇਸ ਸੇਵਾ ’ਚ ਖੂਨ ਦੇ ਕੇ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਕਲਾਨੌਰ ਦੇ ਪ੍ਰਾਚੀਨ ਸ਼ਿਵ ਮੰਦਿਰ ’ਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ’ਚ ਸਿਵਲ ਹਸਪਤਾਲ ਬਲੱਡ ਬੈਂਕ ਬਟਾਲਾ ਤੇ ਅੰਮ੍ਰਿਤਸਰ ਦੀਆਂ ਟੀਮਾਂ ਪਹੁੰਚਣਗੀਆਂ। ਇਸ ਮੌਕੇ ’ਤੇ ਪ੍ਰਧਾਨ ਭੁਪਿੰਦਰ ਸਿੰਘ, ਗੁਰਦੀਪ ਸਿੰਘ ਕਾਹਲੋਂ, ਲਖਵਿੰਦਰ ਸਿੰਘ ਮੱਲ੍ਹੀ, ਭਾਈ ਦਰਸ਼ਨ ਸਿੰਘ, ਪਲਵਿੰਦਰ ਸਿੰਘ ਮਾਹਲ, ਹਰਦੀਪ ਸਿੰਘ ਕਾਹਲੋਂ, ਕੇ.ਪੀ. ਬਾਜਵਾ, ਆਦਰਸ਼ ਕੁਮਾਰ, ਰਾਜੇਸ਼ ਕੁਮਾਰ ਬੱਬੀ, ਪ੍ਰਦੀਪ ਬਲਹੋਤਰਾ, ਗਗਨਦੀਪ ਸਿੰਘ ਗੱਗੂ, ਅੰਮ੍ਰਿਤਪਾਲ ਸਿੰਘ, ਨਿਰਮਲ ਸਿੰਘ ਦੋਸਤਪੁਰ, ਬਲਾਕ ਪ੍ਰਧਾਨ ਨਵਪ੍ਰੀਤ ਸਿੰਘ ਪਵਾਰ, ਅਜੀਤ ਸਿੰਘ ਖੋਖਰ ਕਾਮਲਪੁਰ, ਜਤਿੰਦਰ ਸਿੰਘ ਡੇਅਰੀਵਾਲ ਕਿਰਨ, ਲਵਦੀਪ, ਸੁਬੇਗ ਸਿੰਘ ਮੱਲ੍ਹੀ, ਗੁਰਭੇਜ ਸਿੰਘ ਜੀਓਜੁਲਾਈ, ਰਵੇਲ ਸਿੰਘ ਚੰਦੂਵਡਾਲਾ, ਸਤਨਾਮ ਸਿੰਘ ਸਾਲ੍ਹੇਚੱਕ, ਭਗਵੰਤ ਸਿੰਘ, ਕੇਵਲ ਸਿੰਘ ਰੁਡਿਆਣਾ ਵੀ ਹਾਜਰ ਰਹੇ।