ਧਰਮਕੋਟ (ਜਗਰਾਜ ਸਿੰਘ ਗਿੱਲ, ਰਿੱਕੀ ਕੈਲਵੀ) ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਮੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਨੂੰ ਭੰਗ ਕਰਨ ਦੇ ਦਿੱਤੇ ਬਿਆਨ ਤੋਂ ਬਾਅਦ ਗੁਰੂ ਗ੍ਰੰਥ ਤੇ ਪੰਥ ਨੂੰ ਸਮਰਪਿਤ ਗੁਰ ਸਿੱਖਾਂ ਦੀ ਜਮਾਤ ਨੇ ਜਥੇਦਾਰਾਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਬਾਜੇਕੇ ਨੇ ਨਿਊਜ਼ ਪੰਜਾਬ ਦੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਉਨ੍ਹਾਂ ਕਿਹਾ ਕੌਮ ਤੇ ਪੰਥ ਨੂੰ ਸਤਿਕਾਰ ਕਮੇਟੀਆਂ ਬਣਾਉਣ ਦੀ ਲੋੜ ਤਾਂ ਪਈ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਲਾਮ ਜਥੇਦਾਰ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪੰਥ ਤੇ ਕੌਮ ਪ੍ਰਤੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ ਗਈ ਉਨ੍ਹਾਂ ਇਹ ਵੀ ਕਿਹਾ ਕਿ ਸਤਿਕਾਰ ਕਮੇਟੀਆਂ ਦੇ ਸਮੂਹ ਸੇਵਾਦਾਰ ਕਿਸੇ ਲਫਾਫੇ ਵਿਚੋਂ ਨਹੀਂ ਨਿਕਲੇ ਸਗੋਂ ਇਨ੍ਹਾਂ ਨੂੰ ਜਾਗਦੀ ਜ਼ਮੀਰ ਤੇ ਗੁਰੂ ਸਾਹਿਬ ਦੇ ਭੈਅ ਭਾਵਨੀ ਰੱਖਣ ਵਾਲੇ ਸਿੱਖਾਂ ਨੇ ਸੰਗਤੀ ਰੂਪ ਵਿੱਚ ਆਪਣੇ ਆਗੂ ਚੁਣਿਆ ਕਿਰਤੀ ਤੇ ਗਰੀਬੜੇ ਗੁਰ ਸਿੱਖਾਂ ਨੇ ਸਤਿਕਾਰ ਕਮੇਟੀ ਨੂੰ ਹੋਂਦ ਵਿੱਚ ਲਿਆ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਣੇ ਪੰਜ ਆਗੂ ਚੁਣੇ ਤੇ ਬਾਅਦ ਵਿੱਚ ਸਤਿਕਾਰ ਕਮੇਟੀ ਨੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਪ੍ਰਵਾਨ ਹੁਕਮਨਾਮਿਆਂ ਨੂੰ ਸਮੁੱਚੀ ਲੋਕਾਈ ਵਿੱਚ ਪ੍ਰੇਮ ਪਿਆਰ ਨਾਲ ਲਾਗੂ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੌਲੀ ਹੌਲੀ ਸਿੱਖਾਂ ਦਾ ਕਾਫ਼ਲਾ ਵਧਦਾ ਗਿਆ ਅਤੇ ਅੱਜ ਗੁਰੂ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਸਤਿਕਾਰ ਕਮੇਟੀਆਂ ਪੂਰੀ ਦੁਨੀਆਂ ਵਿੱਚ ਗੁਰਬਾਣੀ ਦੀ ਰੋਸ਼ਨੀ ਖਿਲਾਰ ਰਹੀਆਂ ਹਨ ਪ੍ਰਧਾਨ ਬਾਜੇਕੇ ਨੇ ਕਿਹਾ ਕਿ ਜਥੇਦਾਰ ਸਾਹਿਬ ਨੇ ਸਤਿਕਾਰ ਕਮੇਟੀਆਂ ਨੂੰ ਬਣਾਇਆ ਹੀ ਨਹੀ ਤਾਂ ਉਨ੍ਹਾਂ ਕੋਲ ਸਤਿਕਾਰ ਕਮੇਟੀਆਂ ਨੂੰ ਭੰਗ ਕਰਨ ਲਈ ਕੀ ਅਧਿਕਾਰ ਹਨ ? ਉਨ੍ਹਾਂ ਕਿਹਾ ਕਿ ਬਿਨਾਂ ਤਨਖ਼ਾਹ ਨੂੰ ਸੇਵਾ ਕਰਨ ਵਾਲੇ ਸਮੂਹ ਗੁਰੂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਸਾਜ਼ਿਸ਼ ਤਹਿਤ ਖਿਲਵਾੜ ਕੀਤਾ ਗਿਆ ਹੈ ਕਿਉਂਕਿ ਹੁਣ ਤੱਕ ਸ੍ਰੀ ਅਕਾਲ ਤੱਕ ਸਭ ਤੋਂ ਜਾਰੀ ਸਾਰੇ ਆਦੇਸ਼ਾਂ ਅਨੁਸਾਰ ਜ਼ਿਕਰ ਹੈ ਕਿ ਕਬਰਾਂ ਸਮਾਧਾਂ ਜਠੇਰਿਆਂ ਤੇ ਹੋਰ ਮਨਮੱਤ ਥਾਵਾਂ ਤੇ ਗੁਰੂ ਸਾਹਿਬ ਜੀ ਦੇ ਸਰੂਪ ਨਹੀਂ ਜਾਣਗੇ ਤੇ ਇਸ ਬੇਅਦਬੀ ਨੂੰ ਸਿੱਖ ਸੰਗਤਾਂ ਇਕਮੁੱਠ ਹੋ ਕੇ ਰੋਕਣ ਇਨ੍ਹਾਂ ਆਦੇਸ਼ਾਂ ਨੂੰ ਖਾਰਜ ਕਰਨ ਦੇ ਇੱਕ ਨਵਾਂ ਹੁਕਮ ਜਾਰੀ ਕੀਤਾ ਜਾਵੇ ਬਾਜੇਕੇ ਨੇ ਕਿਹਾ ਕਿ ਏ ਸੀ ਕਮਰੇ ਵਿੱਚ ਬੈਠ ਕੇ ਸਤਿਕਾਰ ਕਮੇਟੀਆਂ ਤੇ ਗੁਰੂ ਸਾਹਿਬ ਨੂੰ ਸਮਰਪਿਤ ਸਿੱਖਾਂ ਤੇ ਉਂਗਲ ਚੁੱਕਣਾ ਸਮੁੱਚੀ ਕੌਮ ਨੂੰ ਚੈਲੰਜ ਕਰਨ ਦੇ ਬਰਾਬਰ ਹੈ ਸਤਿਕਾਰ ਕਮੇਟੀਆਂ ਤੇ ਕਿੰਤੂ ਪ੍ਰੰਤੂ ਕਰਨ ਦੀ ਬਜਾਏ ਕੌਮ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਓ ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਦੇ ਹੋਣ ਵਾਲੇ ਕਿਸੇ ਵੀ ਸਮਾਗਮ ਵਿੱਚ ਸਤਿਕਾਰ ਕਮੇਟੀ ਦੇ ਸੇਵਾਦਾਰ ਸੰਗਤਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਤੋਂ ਇਨ੍ਹਾਂ ਗੱਲਾਂ ਦੇ ਜਵਾਬ ਦੀ ਮੰਗ ਕਰਨਗੇ।