ਟਰੱਕ ਯੂਨੀਅਨ ਧਰਮਕੋਟ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ
ਧਰਮਕੋਟ 6 ਅਪ੍ਰੈਲ (ਜਗਰਾਜ ਸਿੰਘ ਗਿੱਲ)
ਸਤਨਾਮ ਸਿੰਘ ਘਾਰੂ, ਧਰਮਕੋਟ -ਟਰੱਕ ਯੂਨੀਅਨ ਧਰਮਕੋਟ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ੁਰੂ ਹੋ ਰਹੇ ਸੀਜ਼ਨ ਨੂੰ ਲੈ ਕੇ ਗੁਰੂ ਦੀ ਓਟ ਲੈਣ ਲਈ ਯੂਨੀਅਨ ਦੇ ਮੈਂਬਰਾਂ ਵੱਲੋਂ ਇਕੱਠੇ ਹੋ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਕਰਵਾਏ ਗਏ । ਇਸ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿਚ ਟਰੱਕ ਯੂਨੀਅਨ ਦੇ ਆਗੂ ਟਰੱਕ ਡਰਾਈਵਰ ਮਾਲਕ ਸ਼ਹਿਰ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਤੋਂ ਇਲਾਵਾ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਆਦਿ ਨੇ ਹਾਜ਼ਰੀ ਭਰ ਕੇ ਗੁਰੂ ਜੀ ਦਾ ਅਸ਼ੀਰਵਾਦ ਲਿਆ। ਇਸ ਮੌਕੇ ਟਰੱਕ ਯੂਨੀਅਨ ਕਮੇਟੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਤਹਿਤ ਸਤਵੀਰ ਸਿੰਘ ਸੱਤੀ ਜਲਾਲਾਬਾਦ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ । ਇਸ ਮੌਕੇ ਨਵ ਨਿਯੁਕਤ ਪ੍ਰਧਾਨ ਸਤਵੀਰ ਸਿੰਘ ਸੱਤੀ ਅਤੇ ਉਨ੍ਹਾਂ ਨਾਲ ਚੁਣੇ ਗਏ ਮੈਂਬਰਾ ਨੂੰ ਗੁਰੂ ਜੀ ਦੀ ਹਾਜ਼ਰੀ ਵਿਚ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ । ਇਸ ਮੌਕੇ ਕਾਮਰੇਡ ਸੂਰਤ ਸਿੰਘ,ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਗੁਰਮੀਤ ਮਖੀਜਾ, ਗੁਰਵਿੰਦਰ ਸਿੰਘ ਗੁਗੂ ਸਾਬਕਾ ਸਰਪੰਚ ਦਾਤਾਂ, ਗੁਰਪ੍ਰਤਾਪ ਸਿੰਘ ਖੋਸਾ, ਕਸ਼ਮੀਰ ਸਿੰਘ ਬਾਜੇਕੇ ਅਤੇ ਹੋਰ ਵੱਖ-ਵੱਖ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕੀ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਯੂਨੀਅਨ ਵੱਲੋਂ ਹਰ ਸੀਜਨ ਮੌਕੇ ਗੁਰੂ ਜੀ ਦਾ ਅਸ਼ੀਰਵਾਦ ਲੈਣ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਜਾਂਦੇ ਹਨ ਉਨ੍ਹਾਂ ਕਿਹਾ ਕਿ ਅੱਜ ਤੇਲ ਮਹਿੰਗਾ ਹੋਣ ਕਰਕੇ ਛੋਟੇ ਟਰੱਕ ਅਪਰੇਟਰ ਦਾ ਬਹੁਤ ਹੀ ਮੁਸ਼ਕਲ ਨਾਲ ਗੁਜ਼ਾਰਾ ਚੱਲ ਰਿਹਾ ਹੈ ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਸਮੂਹ ਟਰੱਕ ਅਪਰੇਟਰ ਵੱਲੋਂ ਜੋ ਅੱਜ਼ ਸਰਬਸੰਮਤੀ ਨਾਲ ਬਹੁਤ ਹੀ ਇਮਾਨਦਾਰ ਪ੍ਰਧਾਨ ਅਤੇ ਮੈਂਬਰਾਂ ਦੀ ਨਿਯੁਕਤੀ ਕੀਤੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਉਨ੍ਹਾਂ ਦੀ ਅਗਵਾਈ ਹੇਠ ਇਹ ਛੋਟੇ ਟਰੱਕ ਅਪਰੇਟਰ ਵੀ ਤਰੱਕੀ ਕਰ ਸਕਣਗੇ ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਜੋ ਮੈਂ ਅਤੇ ਮੇਰੇ ਸਾਥੀਆਂ ਵੱਲੋਂ ਇਸ ਯੂਨੀਅਨ ਦੇ ਪ੍ਰਧਾਨ ਦੀ ਨਿਯੁਕਤੀ ਸਰਬਸੰਮਤੀ ਕੀਤੀ ਗਈ ਹੈ ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਯੂਨੀਅਨ ਇਨ੍ਹਾਂ ਦੀ ਅਗਵਾਈ ਵਿੱਚ ਬੁਲੰਦੀਆਂ ਨੂੰ ਛੂਹੇਗੀ । ਉਨ੍ਹਾਂ ਕਿਹਾ ਕਿ ਇਹ ਯੂਨੀਅਨ ਕਿਸੇ ਵੀ ਪਾਰਟੀ ਦੀ ਨਹੀਂ ਬਲਕਿ ਹਰ ਇਕ ਵਿਅਕਤੀ ਇਥੇ ਆ ਕੇ ਆਪਣੇ ਸੁਝਾਅ ਦੇ ਸਕਦਾ ਹੈ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ। ਨਵ-ਨਿਯੁਕਤ ਪ੍ਰਧਾਨ ਸਤਵੀਰ ਸਿੰਘ ਸੱਤੀ ਨੇ ਜਿੱਥੇ ਆਈ ਹੋਈ ਸੰਗਤ ਨੂੰ ਸਮਾਗਮ ਵਿਚ ਪਹੁੰਚਣ ਲਈ ਜੀ ਆਇਆਂ ਕਿਹਾ ਉੱਥੇ ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਦਵਿੰਦਰ ਜੀਤ ਸਿੰਘ ਲਾਡੀ ਢੋਸ ਅਤੇ ਸਮੂਹ ਟਰੱਕ ਅਪਰੇਟਰਾਂ ਵੱਲੋਂ ਜੋ ਵਿਸ਼ਵਾਸ ਮੇਰੇ ਉੱਪਰ ਕੀਤਾ ਗਿਆ ਹੈ ਮੈਂ ਓਸ ਉੱਪਰ ਖਰਾ ਉਤਰਾਂਗਾ ਅਤੇ ਟਰੱਕ ਯੂਨੀਅਨ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਤਤਪਰ ਰਹਾਂਗਾ। ਇਸ ਸਮਾਗਮ ਵਿਚ ਗੁਰਮੀਤ ਮੁਖੀਜਾ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ, ਗੁਰਤਾਰ ਸਿੰਘ ਕਮਾਲਕੇ, ਡਾਕਟਰ ਗੁਰਮੀਤ ਸਿੰਘ ਗਿੱਲ, ਡਾਕਟਰ ਅੰਮ੍ਰਿਤਪਾਲ ਸਿੰਘ ਬਿੱਟੂ, ਰਾਜ ਕੁਮਾਰ ਮੁਖੀਜਾ, ਗੁਰਵਿੰਦਰ ਸਿੰਘ ਗੁਗੂ ਸਾਬਕਾ ਸਰਪੰਚ ਦਾਤਾ, ਤਹਿਸੀਲਦਾਰ ਰੇਸ਼ਮ ਸਿੰਘ, ਨਾਇਬ ਤਸੀਲਦਾਰ ਰਮੇਸ਼ ਢੀਂਗਰਾ, ਡੀਐਸਪੀ ਰਵਿੰਦਰ ਸਿੰਘ, ਐਸ ਐਂਚ ਓ ਜਸਵਿੰਰਦਰ ਸਿੰਘ ਧਰਮਕੋਟ, ਐਂ ਐਂਚ ਓ ਜਸਵਿੰਦਰ ਸਿੰਘ ਭੱਟੀ ਫਤਿਹਗੜ੍ਹ ਪੰਜਤੂਰ, ਬੀਡੀਪੀਓ ਦਵਿੰਦਰ ਸਿੰਘ ਵਲਟੋਹਾ, ਏਪੀਓ ਜਗਦੀਪ ਸਿੰਘ ਸੰਧੂ, ਸੈਕਟਰੀ ਮਾਰਕੀਟ ਕਮੇਟੀ ਗੁਰਪ੍ਰੀਤ ਸਿੰਘ ਢਿੱਲੋਂ,ਸਰਬਜੀਤ ਸਿੰਘ ਬਿੱਟੂ ਰੀਡਰ, ਸਰਪੰਚ ਅਮਰਜੀਤ ਸਿੰਘ ਬਿੱਟੂ, ਮਾਸਟਰ ਸੁਖਦੇਵ ਸਿੰਘ ਸੰਧੂ, ਐਡਵੋਕੇਟ ਅਸ਼ੋਕ ਕੁਮਾਰ ਖੁੱਲਰ ਨਿਸ਼ਾਂਤ ਨੌਹਰੀਆ ਪ੍ਰਧਾਨ ਸ਼ੈਲਰ ਯੂਨੀਅਨ,ਰਮਨ ਜਿੰਦਲ ਆਗੂ ਸੈਲਰ ਯੂਨੀਅਨ, ਸਰਪੰਚ ਗੁਰਨਿਸ਼ਾਨ ਸਿੰਘ, ਸਰਪੰਚ ਜਸਵਿੰਦਰ ਸਿੰਘ ਤਖਤੂਵਾਲਾ, ਡਾਕਟਰ ਸਰਤਾਜ ਸਿੰਘ , ਹਰਪ੍ਰੀਤ ਸਿੰਘ ਰਿਕੀ, ਅਮਰਜੀਤ ਸਿੰਘ ਦੌਲੇਵਾਲ਼ਾ, ਅਮ੍ਰਿਤ ਕਮਾਲਕੇ, ਸਰਪੰਚ ਜੱਜ ਸਿੰਘ ਮੌਜਗੜ੍ਹ, ਸਰਪੰਚ ਗੁਰਭੇਜ ਸਿੰਘ ਬਾਜੇਕੇ, ਹਰਜਿੰਦਰ ਸਿੰਘ ਸਰਾਂ ਭਿੰਡਰ, ,ਕੁਲਦੀਪ ਸਿੰਘ ਨੈਸਲੇ, ਮਨਦੀਪ ਸਿੰਘ ਮਨੀ ਮਠਾੜੂ, ਵਿਜੇ ਬੱਤਰਾ, ਰਾਜਾਂ ਬਤਰਾ, ਬੱਬਲੂ ਅਹੂਜਾ,ਜਗਤਾਰ ਸਿੰਘ ਮੰਝਰ ਸਾਬਕਾ ਪ੍ਰਧਾਨ ਨਗਰ ਕੌਂਸਲ ਧਰਮਕੋਟ, ਗੁਰਬਖਸ਼ ਸਿੰਘ ਕੁੱਕੂ, ਪ੍ਰਕਾਸ਼ ਰਾਜਪੂਤ, ਡਾਕਟਰ ਹਰਮੀਤ ਸਿੰਘ ਲਾਡੀ, ਬਤਰਾ ਸਾਬਕਾ ਐਮ ਸੀ,ਕਿ੍ਸਨ ਹਾਂਸ ਸਾਬਕਾ ਕੌਂਸਲਰ, ਇੰਸਪੈਕਟਰ ਰਾਜਵੰਤ ਸਿੰਘ ਵਾਲੀਆਂ, ਇੰਸਪੈਕਟਰ ਗੁਰਮੀਤ ਸਿੰਘ, ਇੰਸਪੈਕਟਰ ਹਰਮਨ ਸਿੰਘ,ਬੇਅੰਤ ਸਿੰਘ ਬਿੱਟੂ ਸਰਪੰਚ, ਇਕਬਾਲ ਸਿੰਘ ਢੋਲੇਵਾਲਾ, ਡਾਕਟਰ ਲਖਵਿੰਦਰ ਸਿੰਘ ਦਫ਼ਤਰ ਇੰਚਾਰਜ,ਅਮਨ ਪੰਡੋਰੀ, ਗੁਰਪ੍ਰੀਤ ਸਿੰਘ ਕੰਬੋਜ ਫਤਿਹਗੜ੍ਹ ਪੰਜਤੂਰ, ਗੁਰਦੇਵ ਸਿੰਘ ਨਿਹਾਲਗੜ੍ਹ, ਤੇਜਿੰਦਰ ਸਿੰਘ ਛਿੰਦਰ ਬਾਬਾ, ਵਿਜੇ ਧੀਰ ਕੋਟ ਈਸੇ ਖਾਂ, ਮੰਗਾਂ ਮੰਤਰੀ, ਅਮਰਜੀਤ ਸਿੰਘ ਬੀਰਾ ਸਾਬਕਾ ਕੌਂਸਲਰ, ਬਲਰਾਜ ਸਿੰਘ ਕਲਸੀ ਆੜਤੀ,ਗੁਗੂ ਮਖੀਜਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਟਰੱਕ ਅਪਰੇਟਰ,ਮਾਲਕ ਅਤੇ ਸ਼ਹਿਰ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।