ਬਜ਼ੁਰਗਾਂ ਦਾ ਸੀਨੀਅਰ ਸਿਟੀਜ਼ਨ ਐਕਟ 2007 ਬਾਰੇ ਜਾਗਰੂਕ ਹੋਣਾ ਅਤਿ ਜਰੂਰੀ ਬਗੀਚਾ ਸਿੰਘ
ਮੋਗਾ, 7 ਨਵੰਬਰ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਜ਼ਿਲਾ ਤੇ ਸੈਸ਼ਨਜ਼ ਜੱਜ ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ਼੍ਰੀ ਮੁਨੀਸ਼ ਸਿੰਗਲ ਦੀਆਂ ਹਦਾਇਤਾਂ ਅਨੁਸਾਰ ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸ੍ਰੀ ਬਗੀਚਾ ਸਿੰਘ ਨੇ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਸੇਵਾ ਸੁਸਾਇਟੀ (ਰਜਿ:) ਮੋਗਾ ਅਤੇ ਸ਼ਿਵ ਕਿਰਪਾ ਬਿਰਧ ਆਸ਼ਰਮ ਸਭਾ ਸੁਸਾਇਟੀ (ਰਜਿ:) ਬੇਦੀ ਨਗਰ, ਮੋਗਾ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਹਨਾਂ ਨੇ ਬਿਰਧ ਆਸ਼ਰਮਾਂ ਵਿਚ ਰਹਿ ਰਹੇ ਬੇਸਹਾਰਾ ਬਜੁਰਗਾਂ ਦੀਆਂ ਸਮੱਸਿਆਵਾਂ ਸੁਣੀਆਂ।
ਉਹਨਾਂ ਨੇ ਬਜ਼ੁਰਗਾਂ ਨੂੰ ਉਨਾਂ ਦੇ ਬਣਦੇ ਹੱਕਾਂ ਬਾਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਸਿਟੀਜ਼ਨ ਐਕਟ, 2007 ਦੇ ਤਹਿਤ ਦੱਸਿਆ ਕਿ ਉਹ ਮਾਂ-ਬਾਪ ਜੋ 60 ਸਾਲ ਦੀ ਉਮਰ ਪੂਰੀ ਕਰਦੇ ਹਨ ਜਾਂ ਉਸ ਤੋਂ ਵਧੇਰੀ ਉਮਰ ਦੇ ਹਨ ਜੇਕਰ ਉਹਨਾਂ ਦੇ ਵਾਰਿਸ ਉਹਨਾਂ ਦੀ ਸਾਂਭ-ਸੰਭਾਲ ਨਹੀਂ ਕਰਦੇ ਤਾਂ ਉਹ ਬਿਰਧ ਬਜੁਰਗ ਮਾਂ ਬਾਪ ਆਪਣੇ ਵਾਰਿਸਾਂ ਤੋਂ ਖਰਚੇ ਲਈ ਆਪਣੇ ਇਲਾਕੇ ਦੇ ਐੱਸ.ਡੀ.ਐੱਮ. ਕੋਲ ਕੇਸ ਲਗਾ ਕੇ ਆਪਣੇ ਵਾਰਿਸਾਂ ਤੋਂ ਖਰਚੇ ਦੀ ਮੰਗ ਕਰ ਸਕਦੇ ਹਨ।ਉਨਾਂ ਕਿਹਾ ਕਿ ਜ਼ਿਲੇ ਅੰਦਰ ਸਥਾਪਿਤ ਬਿਰਧ ਆਸ਼ਰਮਾਂ ਦੇ ਲਾਗਤਾਰ ਦੌਰੇ ਕੀਤੇ ਜਾ ਰਹੇ ਹਨ ਤਾਂ ਜੋ ਜੇਕਰ ਕੋਈ ਬਿਰਧ ਬਜੁਰਗ ਆਪਣੇ ਵਾਰਸਾਂ ਤੋਂ ਆਪਣਾ ਹੱਕ ਲੈਣਾ ਚੁਹੰਦਾ ਹੈ ਤਾਂ ਉਨਾਂ ਨੂੰ ਉਨਾਂ ਦੇ ਹੱਕ ਦਿਵਾਉਣ ਵਿਚ ਮੁਫਤ ਕਾਨੂੰਨੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।