ਨਿਹਾਲ ਸਿੰਘ ਵਾਲਾ 20 ਅਪ੍ਰੈਲ (ਜਗਰਾਜ ਲੋਹਾਰਾ) – ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ ਵਰਗੇ ਸੈਂਕੜੇ ਲੋਕ ਪੱਖੀ ਗੀਤ ਲਿਖਣ ਤੇ ਸੁਮੱਚਾ ਜੀਵਨ ਕਿਰਤੀ ਕਾਮਿਆਂ ਦੀ ਹੋਣੀ ਨੂੰ ਬਦਲਣ ਲਈ ਸੰਘਰਸ਼ਾਂ ਦੇ ਲੇਖੇ ਲਾਉਣ ਵਾਲੇ ਲੋਕ ਪੱਖੀ ਸ਼ਾਇਰ ਸੰਤ ਰਾਮ ਉਦਾਸੀ ਦਾ ਜਨਮ ਦਿਨ ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ ਦੀ ਕੇਂਦਰੀ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਨੇ ਕੋਵਿਡ 19 ਦੇ ਕਾਰਨ ਇੱਕਠ ਨਾ ਕਰਨ ਦੀਆਂ ਹਦਾਇਤਾਂ ਤਹਿਤ ਆਪਣੇ ਬੱਚਿਆਂ ਬੇਟੀ ਅਰਵਿੰਦ ਤੇ ਬੇਟੇ ਹਰਮਨ ਸਿੰਘ ਨਾਲ ਆਪਣੀ ਰਿਹਾਇਸ਼ ਜੀਤਾ ਕੌਰ ਭਵਨ ਵਿਖੇ ਉੱਨਾ ਦੇ ਜੀਵਨ ਸ਼ੰਘਰਸ ਤੇ ਗੱਲਬਾਤ ਕਰਦਿਆਂ ਮਨਾਇਆ। ਉਨ੍ਹਾਂ ਕਿਹਾ ਕਿ ਸੰਤ ਰਾਮ ਉਦਾਸੀ ਦਾ ਜਨਮ 20ਅਪ੍ਰੈਲ 1939ਨੂੰਪਿਤਾ ਮੇਹਰ ਸਿੰਘ ਦੇ ਘਰ ਮਾਤਾ ਧੰਨ ਕੌਰ ਦੀ ਕੁੱਖੋਂ ਹੋਇਆ ਅਤਿ ਦੀ ਗਰੀਬੀ ਉੱਪਰੋਂ ਦਲਿਤ ਹੋਣ ਦਾ ਸੰਤਾਪ ਓਹ ਉਮਰ ਹੰਢਾਉੰਦੇ ਹੋਏ ਬੇਹਤਰ ਜਿੰਦਗੀ ਤੇ ਮਾਨ ਸਨਮਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਰਹੇ। ਮਾਸਟਰ ਗੁਰਦਿਆਲ ਸਿੰਘ ਹੋਣਾਂ ਦੇ ਪ੍ਰਭਾਵ ਤਹਿਤ ਕਮਿਊਨਿਸਟ ਲਹਿਰ ਦੇ ਨੇੜੇ ਆਏ ਤੇ ਕਾਮਰੇਡ ਹਰਨਾਮ ਸਿੰਘ ਚਮਕ ਦੀ ਪ੍ਰੇਰਨਾ ਤੇ ਸੀ ਪੀ ਐੱਮ ਨਾਲ ਜੁੜੇ ਤੇ 1967 ਚ ਉੱਠੀ ਨਕਸਲਵਾੜੀ ਲਹਿਰ ਚ 1969ਚ ਸਰਗਰਮ ਹੋ ਗਏ।ਇਸ ਦੌਰਾਨ ਉਨ੍ਹਾਂ ਨੇ ਆਰਥਿਕ ਤੰਗੀਆਂ ਤੁਰਸ਼ੀਆਂ ਤੇ ਨੌਕਰੀ ਤੋਂ ਵੀ ਕਈ ਵਾਰ ਸਸਪੈਂਡ ਹੋਣਾ ਪਿਆ ਉੱਥੇ ਅਨੇਕਾਂ ਵਾਰ ਪੁਲਿਸ ਤਸ਼ੱਦਦ ਦਾ ਸਾਹਮਣਾ ਕੀਤਾ। ਉਨ੍ਹਾਂ ਕਿਹਾ ਅੱਜ ਜਦੋਂ ਕੋਰੋਨਾ ਸੰਕਟ ਮੌਕੇ ਕਈ ਅਖੌਤੀ ਦੇਸ਼ ਭਗਤ ਆਗੂ ਦੇਸ਼ ਭਗਤੀ ਦੀ ਦੁਹਾਈ ਪਾਉਂਦੇ ਆ ਅਜਿਹੇ ਸਮੇਂ ਸੰਤ ਰਾਮ ਉਦਾਸੀ ਦੀ ਕਲਮ ਪਰਦਾਫਾਸ਼ ਕਰਦਿਆਂ ਲਿਖ ਦਿੰਦੀ ਆ “ਦੇਸ਼ ਹੈ ਪਿਆਰਾ ਜਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ, ਅਸੀਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂ।” ਅੱਜ ਜਦੋਂ ਸਰਕਾਰਾਂ ਕਿਰਤੀ ਲੋਕਾਂ ਨੂੰ ਰੱਬ ਆਸਰੇ ਛੱਡ ਮਹਿਜ਼ ਫੋਕੇ ਨਾਅਰੇ ਤੇ ਨਸੀਹਤਾਂ ਦੇ ਰਹੀਆਂ ਹਨ ਅਜਿਹੇ ਮਾਹੌਲ ਤੇ ਉਦਾਸੀ ਦੀ ਕਲਮ ਲਲਕਾਰਦੀ ਆ “ਉੱਚੀ ਕਰ ਬਾਂਹ ਮਜ਼ਦੂਰ ਨੇ ਕਹਿਣਾ ਹਿੱਸਾ ਦੇਸ਼ ਦੀ ਆਜ਼ਾਦੀ ਚ ਅਸੀਂ ਵੀ ਆ ਲੈਣਾ। ਹੁਣ ਜਦੋਂ ਸੂਰਤ, ਬਾਦ੍ਰਾਂ ਲੁਧਿਆਣਾ ਆਦਿ ਥਾਵਾਂ ਤੇ ਮਜ਼ਦੂਰਾਂ ਤੇ ਜ਼ਬਰ ਹੋ ਰਿਹਾ ਰਾਜ ਸੱਤਾ ਦੇ ਘਿਨਾਉਣੇ ਕਿਰਦਾਰ ਬਾਰੇ ਉਦਾਸੀ ਨੇ ਲਿਖਿਆ ਕਿ” ਗੱਲ ਰੋਟੀਆਂ ਦੀ ਜਦੋਂ ਵੀ ਚਲਾਈਏ ਖਾਣ ਨੂੰ ਬਾਰੂਦ ਮਿਲਦਾ ਲੋਕ ਵੇ “ਉਨ੍ਹਾਂ ਰਹਿੰਦੀ ਜਿੰਦਗੀ ਵੀ ਲੋਕ ਸੰਘਰਸ਼ਾ ਤੇ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਦੇ ਲੇਖੇ ਲਾਉਣ ਦਾ ਅਹਿਦ ਲਿਆ। ਇਸ ਮੌਕੇ ਬੱਚਿਆਂ ਨੇ ਮਿਲ ਕੇ ਸੰਤ ਰਾਮ ਉਦਾਸੀ ਜੀ ਦੇ ਲਿਖੇ ਗੀਤ ਤੇ ਕਵਿਤਾਵਾਂ ਵੀ ਗਾਈਆਂ।?