22 ਮਈ ਨਿਹਾਲ ਸਿੰਘ ਵਾਲਾ(ਮਿੰਟੂ ਖੁਰਮੀ,ਕੂਲਦੀਪ ਸਿੰਘ)ਪਿੰਡ ਹਿੰਮਤਪੁਰੇ ਚ ਬੀਹਲੇ ਵਾਲੇ ਰਾਹ ਤੇ ਆਬਾਦੀ ਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਠੇਕੇ ਦੇ ਨੇੜਲੇ ਪਰਿਵਾਰਾਂ ਨੇ ਕੁਲਦੀਪ ਸਿੰਘ ਹਿੰਮਤਪੁਰਾ ਹਰਦੀਪ ਸਿੰਘ ਲਾਡੀ ਦੀ ਅਗਵਾਈ ਚ ਰੋਸ ਧਰਨਾ ਦਿੱਤਾ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਨੌਜਵਾਨ ਸਭਾ ਦੇ ਸੂਬਾਈ ਆਗੂ ਹਰਮਨਦੀਪ ਸਿੰਘ ਹਿੰਮਤਪੁਰਾ ਅੰਬੇਦਕਰੀ ਨੌਜਵਾਨ ਆਗੂ ਸੋਨੀ ਹਿੰਮਤਪੁਰਾ ਭਾਰਤੀ ਕਿਸਾਨ ਯੂਨੀਅਨ ਦੇ ਪਿੰਡ ਇਕਾਈ ਪ੍ਰਧਾਨ ਜੰਗੀਰ ਸਿੰਘ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਮਾਸਟਰ ਦਰਸ਼ਨ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਠੇਕਾ ਚੁੱਕਵਾਉਣ ਲਈ ਪਿੰਡ ਵਾਸੀਆਂ ਵੱਲੋਂ ਦਿੱਤੇ ਮੰਗ ਪੱਤਰ ਤੇ ਗੌਰ ਨਾ ਕਰਨ ਵਿਰੁੱਧ ਠੇਕੇ ਚ ਰੋਸ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਬੱਚਿਆਂ ਨੂੰ ਪੂਰੀਆਂ ਕਿਤਾਬਾਂ ਨੌਜ਼ਵਾਨਾਂ ਨੂੰ ਰੁਜ਼ਗਾਰ ਲਾਕਡਾਊਨ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਮੁਫਤ ਰਾਸ਼ਨ ਦੇਣ ਚ ਬੁਰੇ ਤਰੀਕੇ ਨਾਲ ਫੇਲ ਕੇਂਦਰ ਤੇ ਸੂਬਾ ਸਰਕਾਰਾਂ ਸ਼ਰਾਬ ਵੇਚਣ ਲਈ ਪੱਬਾਂ ਭਾਰ ਹਨ। ਉਨ੍ਹਾਂ ਕਿਹਾ ਕਿ ਲੁਟੇਰਾ ਰਾਜ ਪ੍ਰਬੰਧ ਲੋਕਾਂ ਦੀ ਚੇਤਨਾ ਨੂੰ ਨਸ਼ਿਆਂ ਰਾਹੀਂ ਖੁੰਢਾ ਕਰਕੇ ਆਪਣੀ ਉਮਰ ਲੰਬੀ ਕਰਨ ਦੀ ਤਾਕ ਚ ਆ, ਪਰ ਠੇਕੇ ਕਾਰਨ ਸੱਭ ਤੋਂ ਵੱਧ ਜਲਾਲਤ ਝੱਲ ਰਹੀਆਂ ਮਾਵਾਂ ਭੈਣਾਂ ਇਸ ਵਰਤਾਰੇ ਨੂੰ ਸਹਿਣ ਨਹੀਂ ਕਰਨਗੀਆਂ। ਇਸ ਮੌਕੇ ਫੈਸਲਾ ਕੀਤਾ ਗਿਆ ਕਿ ਸ਼ਰਾਬ ਦਾ ਠੇਕਾ ਚੁੱਕਵਾਉਣ ਤੱਕ ਸ਼ੰਘਰਸ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਰਣਜੀਤ ਕੌਰ ਚਰਨਜੀਤ ਕੌਰ ਤੇਜ ਕੌਰ ਜਗਤਾਰ ਸਿੰਘ ਕੁਲਦੀਪ ਕੌਰ ਗੁਰਦੇਵ ਕੌਰ ਬੇਅੰਤ ਸਿੰਘ ਬੂਟਾ ਰਾਮ ਨਰੇਸ਼ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।