ਵਿਧਾਇਕ ਲੋਹਗੜ੍ਹ ਵੱਲੋਂ ਹਲਕਾ ਧਰਮਕੋਟ ਦੇ  ਵੱਖ ਵੱਖ ਬਲਾਕਾਂ ਦੀਆਂ ਅਹੁਦੇਦਾਰੀਆਂ ਦੇ ਨਿਯੁਕਤੀ ਪੱਤਰ ਦਿੱਤੇ

ਕੋਟ ਈਸੇ ਖਾਂ (ਜਗਰਾਜ ਸਿੰਘ ਗਿੱਲ)

ਹਲਕਾ ਧਰਮਕੋਟ ਤੋਂ ਵਿਧਾਇਕ ਸ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਮਹਿਲਾ ਕਾਂਗਰਸ ਪੰਜਾਬ ਦੇ ਪ੍ਰਧਾਨ ਮਮਤਾ ਦੱਤਾ ਦੀ ਅਗਵਾਈ ਹੇਠ ਜ਼ਿਲਾ ਪ੍ਰਧਾਨ ਮੈਡਮ ਪਰਮਜੀਤ ਕੌਰ ਕਪੂਰੇ ਵੱਲੋਂ ਵੱਖ ਵੱਖ ਪਿੰਡਾਂ ਚੋਂ ਕਾਂਗਰਸ ਪਾਰਟੀ ਚ ਲੰਮੇ ਸਮੇਂ ਤੋਂ ਕੰਮ ਕਰ ਰਹੀਆਂ ਬੀਬੀਆਂ ਨੂੰ ਅੱਜ ਹਲਕਾ ਧਰਮਕੋਟ ਦੇ  ਵੱਖ ਵੱਖ ਬਲਾਕਾਂ ਦੀਆਂ ਅਹੁਦੇਦਾਰੀਆਂ ਦੇ ਨਿਯੁਕਤੀ ਪੱਤਰ ਦਿੱਤੇ ਅਤੇ ਬੀਬੀ ਹਰਿੰਦਰ ਕੌਰ ਕਿਸ਼ਨਪੁਰਾ ਨੂੰ  ਬਲਾਕ ਪ੍ਰਧਾਨ ਧਰਮਕੋਟ ਅਤੇ ਜਸਵਿੰਦਰ ਕੌਰ ਦਾਇਆ ਕਲਾਂ ਨੂੰ ਐੱਸ ਸੀ ਵਿੰਗ ਬਲਾਕ ਪ੍ਰਧਾਨ ਧਰਮਕੋਟ  ਨਿਯੁਕਤ ਕੀਤਾ ਗਿਆ ਅਤੇ  ਹਲਕਾ ਧਰਮਕੋਟ  ਦੇ MLA ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ ਅਤੇ ਆਈਆਂ ਹੋਈਆਂ  ਮਹਿਲਾਵਾਂ ਨੂੰ ਜੀ ਆਇਆਂ ਕਿਹਾ ਅਤੇ ਮੁਬਾਰਕਬਾਦ ਦਿੱਤੀ  ਇਹ ਕਿਹਾ ਕਿ ਮਿਸ਼ਨ  2022 ਦੇ ਲਈ ਮਹਿਲਾਵਾਂ ਹਲਕਾ ਧਰਮਕੋਟ ਵਿੱਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਘਰ ਘਰ ਪਹੁੰਚਾਉਣਗੀਆਂ ਅਤੇ ਕਾਂਗਰਸ ਪਾਰਟੀ ਵੱਡੇ ਪੱਧਰ ਤੇ ਜਿੱਤ ਪ੍ਰਾਪਤ ਕਰੇਗੀ

 

 

Leave a Reply

Your email address will not be published. Required fields are marked *