ਵਿਧਾਇਕ ਲੋਹਗੜ੍ਹ  ਨੇ ਖ਼ੁਦ ਸੰਭਾਲੀ ਨਗਰ ਪੰਚਾਇਤ ਕੋਟ ਈਸੇ ਖਾਂ ਦੀਆਂ ਚੋਣਾਂ ਦੀ ਕਮਾਨ 

ਕੋਟ ਈਸੇ ਖਾਂ 8 ਫ਼ਰਵਰੀ (ਜਗਰਾਜ ਸਿੰਘ ਗਿੱਲ)

ਸਥਾਨਕ ਨਗਰ ਪੰਚਾਇਤ ਚੋਣਾਂ ਵਿੱਚ ਅੱਜਕੱਲ੍ਹ ਜਿੱਥੇ ਹਰੇਕ   ਪਾਰਟੀ ਸਰਗਰਮ ਨਜ਼ਰ ਆ ਰਹੀ ਹੈ ਉੱਥੇ ਕਾਂਗਰਸ ਪਾਰਟੀ ਵੱਲੋਂ ਵੀ ਕਾਫੀ ਵੱਡੀ ਪੱਧਰ ਤੇ ਪਹਿਲਕਦਮੀ ਕਰਦਿਆਂ ਆਪਣੀ ਚੋਣ ਮੁਹਿੰਮ ਚਲਾਈ ਹੋਈ ਹੈ ਜਿਸ ਵਿਚ ਹਲਕਾ ਧਰਮਕੋਟ ਦੇ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਨੇ ਅੱਗੇ ਆ ਕੇ ਇਸ ਦੀ ਖੁਦ ਕਮਾਨ ਸੰਭਾਲਦੇ ਹੋਏ ਦਿਨ ਰਾਤ ਇਕ ਕੀਤਾ ਹੋਇਆ ਹੈ ।ਉਨ੍ਹਾਂ ਵੱਲੋਂ ਇਸ ਮੁਹਿੰਮ ਨੂੰ ਬੜੇ ਯੋਜਨਾਬੱਧ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਜਿਸ ਮੁਤਾਬਕ ਉਹ ਰੋਜ਼ਾਨਾ ਹੀ ਦੋ ਜਾਂ ਤਿੰਨ ਵਾਰਡਾਂ ਵਿਚ ਜਾ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੇ ਇਸ ਤਰ੍ਹਾਂ ਕਰਨ ਨਾਲ ਜਿੱਥੇ ਵੋਟਰ ਤਾਂ ਪ੍ਰਭਾਵਿਤ ਹੋ ਹੀ ਰਹੇ ਹਨ ਉੱਥੇ ਚੋਣ ਲੜਨ ਵਾਲੇ ਕਾਂਗਰਸੀ ਉਮੀਦਵਾਰਾਂ ਦੇ ਚਿਹਰਿਆਂ ਤੇ ਵੀ ਰੌਣਕ ਵੇਖਣ ਨੂੰ ਮਿਲ ਰਹੀ ਹੈ ।ਇਨ੍ਹਾਂ ਚੋਣਾਂ ਵਿੱਚ ਕੀਤੀ ਜਾ ਰਹੀ ਮਿਹਨਤ ਸਬੰਧੀ ਜਦੋਂ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਨੂੰ ਪੁੱਛਿਆ ਗਿਆ ਕਿ ਆਪ ਵੱਲੋਂ ਇਕ ਜਗ੍ਹਾ ਖਾਣਾ ਵੀ ਕਿਸੇ  ਕਿਸਾਨਾਂ ਦੀ ਢਾਣੀ ਤੇ ਬਹਿ ਕੇ ਖਾਧਾ ਵਿਖਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਦੱਸਿਆ ਕਿ ਚੋਣਾਂ ਸਮੇਂ ਅਕਸਰ ਅਜਿਹਾ ਹੋ ਜਾਂਦਾ ਹੈ ਕਿਉਂਕਿ ਸਮਾਂ ਹੀ ਅਜਿਹਾ ਹੁੰਦਾ ਹੈ ਜਿਸ ਨੂੰ ਕੇ ਐਡਜਸਟ ਕਰਨਾ ਹੁੰਦਾ ਹੈ  ।ਉਨ੍ਹਾਂ ਆਸ ਪ੍ਰਗਟਾਈ ਕਿ ਸਾਡੇ ਵੱਲੋਂ ਕੀਤੀ ਜਾ ਰਹੀ ਮਿਹਨਤ ਜ਼ਰੂਰ ਰੰਗ ਲਿਆਵੇਗੀ ਅਤੇ ਸਾਡੇ ਉਮੀਦਵਾਰ ਸਾਰੇ ਵਾਰਡਾਂ ਵਿੱਚੋਂ ਆਸ ਨਾਲੋਂ ਵੀ ਵੱਧ ਕਾਰਗੁਜ਼ਾਰੀ ਵਿਖਾਉਣ ਵਿੱਚ ਜ਼ਰੂਰ ਕਾਮਯਾਬ ਹੋਣਗੇ ।

 

Leave a Reply

Your email address will not be published. Required fields are marked *