ਵਿਧਾਇਕ ਲੋਹਗੜ੍ਹ  ਦੇ ਯਤਨਾਂ ਸਦਕਾ  ਹਲਕੇ ਦੇ ਪਿੰਡਾਂ ਹੋ ਰਿਹਾ ਸਿਰਤੋੜ ਵਿਕਾਸ਼:-ਮੈਡਮ ਪਰਮਜੀਤ ਕਪੂਰੇ

ਮੋਗਾ (ਜਗਰਾਜ ਸਿੰਘ ਗਿੱਲ ,ਸਰਬਜੀਤ ਰੌਲੀ) ਜਦੋਂ ਵੀ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੱਤਾ ਤੇ ਆਈ ਉਦੋਂ ਹੀ ਪਿੰਡਾਂ ਤੇ ਸਹਿਰਾ ਵਿੱਚ ਸਿਰਤੋੜ ਵਿਕਾਸ ਹੋਇਆ ਤੇ ਲੋੜਵੰਦ ਪਰਿਵਾਰਾਂ ਨੂੰ ਬਿਨਾ ਪੱਖਪਾਤ ਨਿਰਵਿਗਨ ਭਲਾਈ ਸਕੀਮਾਂ ਮੁਹੱਈਆ ਹੋਈਆਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪਿੰਡ ਕਪੂਰੇ ਵਿਖੇ ਸਾਢੇ ਤਿੰਨ ਸੌ ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਆਟਾ ਦਾਲ ਸਕੀਮ ਤਹਿਤ ਕਣਕ ਵੰਡਣ ਸਮੇਂ ਗੱਲਬਾਤ ਕਰਦਿਆਂ ਮੈਡਮ ਪਰਮਜੀਤ ਕੌਰ ਕਪੂਰੇ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਨੇ ਕਹੇ ।ਇਸ ਮੌਕੇ ਤੇ ਮੈਡਮ ਕਪੂਰੇ ਨੇ ਕਿਹਾ ਕਿ ਹਲਕਾ ਵਿਧਾਇਕ ਦੇ ਯਤਨਾਂ ਸਦਕਾ ਪਿੰਡ ਕਪੂਰੇ ਨੂੰ ਪਹਿਲ ਦੇ ਆਧਾਰ ਤੇ ਭਲਾਈ ਸਕੀਮਾਂ ਮੁਹੱਈਆ ਹੋ ਰਹੀਆਂ ਹਨ ਅਤੇ ਇਥੇ ਹੀ ਬੱਸ ਨਹੀਂ ਪਿੰਡ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜ ਵੀ ਕੀਤੇ ਜਾ ਰਹੇ ਹਨ ਇਸ ਮੌਕੇ ਤੇ ਮੈਡਮ ਪਰਮਜੀਤ ਕੌਰ ਕਪੂਰੇ ਨੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦਾ ਧੰਨਵਾਦ ਕੀਤਾ ।ਇਸ ਮੌਕੇ ਤੇ ਮੈਂਡਮ ਪਰਮਜੀਤ ਕੌਰ ਕਪੂਰੇ ਜਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਬਲਜਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਕਪੂਰੇ, ਚਮਕੌਰ ਸਿੰਘ ਮੈਂਬਰ, ਜਸਪਾਲ ਕੌਰ,  ,ਦਲਜੀਤ ਸਿੰਘ ਗੁੱਗਾ,ਗੁਰਮੇਲ ਸਿੰਘ, ਦਿਲਬਾਗ ਸਿੰਘ,ਸੁਖਵਿੰਦਰ ਸਿੰਘ ਸੁੱਖਾ ,ਹਰਜਿੰਦਰ ਸਿੰਘ ਜਿੰਦਾ,ਮਨਦੀਪ ਸਿੰਘ,ਗੁਰਜੀਤ ਸਿੰਘ ਤੋਤਾ ਆਦਿ ਹਾਜਰ ਸਨ।

Leave a Reply

Your email address will not be published. Required fields are marked *