ਮੋਗਾ 2 ਦਸੰਬਰ (ਅਮ੍ਰਿਤਪਲ ਸਿੰਧੂ) ਅੱਜ ਮੋਗੇ ਸਿਵਲ ਹਸਪਤਾਲ ਉਸ ਵੇਲੇ ਵੱਡਾ ਹੰਗਾਮਾ ਸੁਰੂ ਹੋ ਗਿਆ ਜਦੋਂ ਕਾਂਗਰਸ ਦੇ ਵਿਧਾਇਕ ਸ: ਸੁਖਜੀਤ ਸਿੰਘ ਲੋਹਗੜ੍ਹ ਵੱਲੋਂ ਕੋਟ ਈਸੇ ਖਾਂ ਵਿਆਹ ਦੌਰਾਨ ਚੱਲੀ ਗੋਲੀ ਨਾਲ ਡੀ ਜੇ ਵਾਲੇ ਦੀ ਮੌਤ ਦੇ ਸਬੰਧ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਦੋਸੀਆ ਨੂੰ ਨਾ ਫੜੇ ਜਾਣ ਕਾਰਨ ਹਸਪਤਾਲ ਦੇ ਸਾਹਮਣੇ ਧਰਨਾ ਦੇ ਰਹੇ ਸਨ । ਜਦੋਂ ਵਿਧਾਇਕ ਸ:ਸੁਖਜੀਤ ਸਿੰਘ ਲੋਹਗੜ੍ਹ ਪਰਿਵਾਰਕ ਮੈਂਬਰਾਂ ਦਾ ਹਾਲ ਚਾਲ ਪੁੱਛਣ ਲਈ ਪਹੁੰਚੇ ਤਾ ਭੜਕੇ ਹੋਏ ਪਰਿਵਾਰ ਵਾਲਿਆਂ ਨੇ ਵਿਧਾਇਕ ਲੋਹਗੜ੍ਹ ਦੀ ਗੱਡੀ ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ । ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਨੇ ਲੋਹਗੜ੍ਹ ਨੂੰ ਇਕੱਠ ਵਿੱਚੋਂ ਕੱਢਿਆ । ਇਸ ਉਪਰੰਤ ਵੀ ਪਰਿਵਾਰਕ ਮੈਂਬਰਾਂ ਦਾ ਗੁੱਸਾ ਘਟਦਾ ਨਜ਼ਰ ਨਹੀਂ ਆ ਰਿਹਾ ਸੀ ।
ਵਿਧਾਇਕ ਲੋਹਗੜ੍ਹ ਦੀ ਗੱਡੀ ਤੇ ਪੱਥਰਾਂ ਨਾਲ ਹਮਲਾ

Leave a Reply