/ ਜਗਰਾਜ ਲੋਹਾਰਾ /
ਆਮ ਆਦਮੀ ਪਾਰਟੀ ਮੋਗਾ ਦੇ ਗੁਰਵਿੰਦਰ ਸਿੰਘ ਡਾਲਾ ਜ਼ਿਲ੍ਹਾ ਪ੍ਰਧਾਨ ਐਸੀ ਵਿੰਗ ਮੋਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਿਧਾਇਕਾ ਰੁਪਿੰਦਰ ਰੂਬੀ ਦਾ ਇੰਚਾਰਜ ਲੋਕ ਸਭਾ ਫਰੀਦਕੋਟ ਲੱਗਣ ਤੇ ਸਾਰੇ ਹੀ ਵਲੰਟੀਅਰਾਂ ਅਤੇ ਅਹੁਦੇਦਾਰਾਂ ਵਿੱਚ ਖੁਸ਼ੀ ਦਾ ਮਹੌਲ ਪਾਇਆ ਜਾ ਰਿਹਾ ਹੈ । ਇਹ ਸਵੇਡਨ ਨੇ ਕਿਹਾ ਕਿ ਰੁਪਿੰਦਰ ਰੂਬੀ ਨੂੰ ਫਰੀਦਕੋਟ ਤੋਂ ਇੰਚਾਰਜ ਲਾਉਣ ਲਈ ਹਾਈਕਮਾਂਡ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਕਿ ਉਨ੍ਹਾਂ ਨੇ ਲੋਕ ਸਭਾ ਫਰੀਦਕੋਟ ਦੀ ਜ਼ਿੰਮੇਵਾਰੀ ਇੱਕ ਮਿਹਨਤੀ ਅਤੇ ਜੁਝਾਰੂ ਇੰਚਾਰਜ ਨੂੰ ਸੌਂਪੀ ਗਈ ਇਸ ਸਮੇਂ ਉਨ੍ਹਾਂ ਦੇ ਨਾਲ ਸਰਜੀਤ ਸਿੰਘ ਗਿੱਲ ਵਾਇਸ ਪ੍ਰਧਾਨ ਮੋਗਾ, ਇਕੱਤਰ ਸਿੰਘ ਮਾਣੂੰਕੇ,ਡਾ ਬਿੰਦਰ ਦੀਨਾ,ਜਗਵੰਤ ਬੈਂਸ,ਸਨੀ ਦੀਦਾਰੇ ਵਾਲਾ,ਗੁਰਦੀਪ ਰਾਮਾਂ,ਈਸ਼ਰ ਸਿੰਘ ਬਾਰੇਵਾਲਾ,ਪਰਮਜੀਤ ਸਿੰਘ ਬੁੱਟਰ,ਜਸਪਾਲ ਸਿੰਘ ਕੋਕਰੀ,ਗੁਰਜੰਟ ਚੁਹਰਚੱਕ ਸਰਪੰਚ ਗੈਰੀ,ਸੁੱਖੀ ਰਾਉਕੇ ਅਤੇ ਵਰਿੰਦਰ ਕੁਮਾਰ ਮਧੇਕੇ ਤੇ ਹੋਰ ਬਹੁਤ ਸਾਰੇ ਆਗੂ ਮੌਜੂਦ ਸਨ ।