ਵਿਦਿਆਰਥਣ ਸਟਾਲਿਨਪ੍ਰੀਤ ਕੌਰ ਨੇ 80.5 ਅੰਕ ਪ੍ਰਾਪਤ ਕਰਕੇ ਵਧਾਇਆ ਮਾਪਿਆਂ ਦਾ ਮਾਣ

 

ਮਹਿਲ ਕਲਾਂ

( ਕੁਲਦੀਪ ਗੋਹਲ ਮਿੱਠੂ ਮੁਹੰਮਦ ) ਇੱਥੋਂ ਨੇੜਲੇ ਪਿੰਡ ਕਾਲਸਾਂ ਦੀ ਹੋਣਹਾਰ ਵਿਦਿਆਰਥਣ ਸਟਾਲਿਨਪ੍ਰੀਤ ਕੌਰ ਪੁੱਤਰੀ ਡਾ. ਜਗਜੀਤ ਸਿੰਘ ਕਾਲਸਾਂ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਵੱਲੋਂ ਪਿਛਲੇ ਦਿਨੀਂ ਐਲਾਨੇ ਬੀ. ਡੀ. ਐੱਸ. (ਬੈਚਲਰ ਆਫ਼ ਡੈਂਟਲ ਸਾਇੰਸ) ਦੇ ਦੂਸਰੇ ਸਾਲ ਦੇ ਨਤੀਜੇ ਵਿੱਚੋਂ 80.5 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਤਿੰਨਾਂ ਸਬਜੈਕਟਾਂ ਵਿੱਚ ਡਿਸਟਿਕਸ਼ਨ ਹਾਸਲ ਕੀਤੀ ਹੈ ।

ਇਸ ਸਮੇਂ ਖ਼ੁਸ਼ੀ ਸਾਂਝੀ ਕਰਦੇ ਹੋਏ ਸਟਾਲਿਨਪ੍ਰੀਤ ਕੌਰ ਦੀ ਮਾਤਾ ਅਜੀਤਪਾਲ ਕੌਰ ਨੇ ਆਪਣੀ ਹੋਣਹਾਰ ਬੱਚੀ ਦੀ ਪੜ੍ਹਾਈ ਬਾਰੇ ਜਾਣਕਾਰੀ ਦੱਸਦਿਆਂ ਕਿਹਾ ਕਿ ਦਸਵੀਂ ਅਤੇ ਬਾਰਵੀਂ ਕਲਾਸ ਵਿੱਚ ਵੀ ਇਨ੍ਹਾਂ ਨੇ ਟੌਪ ਹੀ ਕੀਤਾ ਹੈ। ਭਰਾ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਨਾਨਾ ਜੀ ਸਵਰਗੀ ਗਿਆਨ ਸਿੰਘ ਗਿੱਲ ਅਤੇ ਨਾਨੀ ਜੀ ਸ੍ਰੀਮਤੀ ਨਿਰਮਲ ਕੌਰ ਦੀ ਇਹ ਲਾਡਲੀ ਦੋਹਤੀ ਸੀ। ਉਹ ਮੇਰੇ ਨਾਲੋਂ ਵੀ ਵੱਧ ਮੇਰੀ ਭੈਣ ਨੂੰ ਪਿਆਰ ਕਰਦੇ ਸਨ

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਡਾ ਜਗਜੀਤ ਸਿੰਘ ਕਾਲਸਾਂ ਨੂੰ ਉਨ੍ਹਾਂ ਦੀ ਹੋਣਹਾਰ ਬੇਟੀ ਦੀ ਖੁਸ਼ੀ ਸਾਂਝੀ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਡਾ ਕੁਲਦੀਪ ਸਿੰਘ ਬਿਲਾਸਪੁਰ ਡਾਕਟਰ ਸੁਖਵਿੰਦਰ ਸਿੰਘ ਬਾਪਲਾ ਡਾ ਸੁਰਜੀਤ ਸਿੰਘ ਛਾਪਾ ਡਾ ਬਲਿਹਾਰ ਸਿੰਘ ਗੋਬਿੰਦਗੜ੍ਹ ਡਾ ਧਰਵਿੰਦਰ ਸਿੰਘ ਡਾ ਜਸਵੰਤ ਸਿੰਘ ਛਾਪਾ ਡਾ ਕੇਸਰ ਖ਼ਾਨ ਡਾ ਮੁਕੁਲ ਸ਼ਰਮਾ ਡਾ ਨਾਹਰ ਸਿੰਘ ਡਾ ਬਲਦੇਵ ਸਿੰਘ ਲੋਹਗੜ ਡਾ ਜਸਬੀਰ ਸਿੰਘ ਡਾ ਪਰਮਿੰਦਰ ਸਿੰਘ ਡਾ ਸੁਖਪਾਲ ਸਿੰਘ ਡਾ ਸੁਖਵਿੰਦਰ ਸਿੰਘ ਡਾ ਸੁਰਿੰਦਰਪਾਲ ਸਿੰਘ ਡਾ ਹਰਚਰਨ ਦਾਸ ਅਤੇ ਡਾ ਗੁਰਪਿੰਦਰ ਸਿੰਘ ਆਦਿ ਨੇ ਖ਼ੁਸ਼ੀ ਸਾਂਝੀ ਕਰਦਿਆਂ ਵਧਾਈਆਂ ਦਿੱਤੀਆਂ ।

Leave a Reply

Your email address will not be published. Required fields are marked *