ਕੋਟ ਈਸੇ ਖਾਂ (ਜਗਰਾਜ ਸਿੰਘ ਗਿੱਲ)
ਅੱਜ ਕੋਟ ਈਸੇ ਖਾਂ ਦੇ ਵਾਰਡ ਨੰਬਰ 11 ਦੇ ਵਿਕਾਸ ਲਈ ਵੱਧ ਤੋਂ ਵੱਧ ਦੇ ਮਤੇ ਪਾਸ ਹੋਣ ਤੇ ਕੋਸਲਰ ਸਿਮਰਨਜੀਤ ਕੌਰ ਅਤੇ ਬਿਕਰਮਜੀਤ ਸ਼ਰਮਾ ਬਿੱਲਾ ਵੱਲੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਿਕਰਮਜੀਤ ਬਿੱਲਾ ਨੇ ਕਿਹਾ ਕਿ ਲਗਭਗ 1 ਸਾਲ ਤੋਂ ਉਪਰ ਹੋ ਗਿਆ ਕਾਂਗਰਸ ਸਰਕਾਰ ਸਮੇ ਨਗਰ ਪੰਚਾਇਤ ਚ ਜੋ ਸਾਡੇ ਵਾਰਡ ਦੇ 3 ਕੰਮ ਪਾਸ ਕੀਤੇ ਗਏ ਜਿਨ੍ਹਾਂ ਕੰਮਾ ਚੋ ਇਕ ਵੀ ਕੰਮ ਦਾ ਐਸਟੀਮੇਟ ਸਹੀ ਨਹੀਂ ਬਣਾਈਆ ਗਿਆ ਅਤੇ ਨਾ ਹੀ ਪਿੱਛਲੀ ਸਰਕਾਰ ਸਮੇ ਸਾਡੇ ਵਾਰਡ ਦਾ ਕੋਈ ਕੰਮ ਸ਼ੁਰੂ ਹੋਇਆ ਉਹਨਾਂ ਕਿਹਾ ਕਿ ਗਲੋਟੀ ਰੋਡ ਵਾਰਡ ਨੰਬਰ 11 ਦੇ ਨਾਲੇ ਦੀ ਰੀਪੇਅਰ ਦਾ ਟੈਂਡਰ ਜਿਸ ਸੋਸਾਇਟੀ ਨੂੰ ਅਲਾਟ ਹੋਇਆ ਸੀ ਕੰਮ ਨਾ ਕਰਨ ਕਰਕੇ ਅਸੀਂ ਸ਼ਿਕਾਇਤ ਕੀਤੀ ਤੇ ਉਸ ਸੋਸਾਇਟੀ ਨੂੰ ਡੀ ਬਾਰ ਕਰਨ ਦਾ ਮਤਾ ਵੀ ਅੱਜ ਵਿਧਾਇਕ ਲਾਡੀ ਢੋਸ ਦੀ ਹਾਜ਼ਰੀ ਚ ਪਾਸ ਹੋ ਗਿਆ । ਬਿੱਲਾ ਨੇ ਕਿਹਾ ਕਿ ਕੰਮ ਨਾ ਸ਼ੁਰੂ ਕਰਾਉਣ ਦਾ ਮੁੁੱਖ ਕਾਰਨ ਉਸ ਸਮੇ ਇਹ ਹੀ ਸੀ ਕਿ ਇਥੋਂ ਦੀ ਕੌਂਸਲਰ ਸਿਮਰਨਜੀਤ ਕੌਰ ਨੇ ਆਜ਼ਾਦ ਤੋਰ ਤੇ ਜਿੱਤ ਪ੍ਰਾਪਤ ਕੀਤੀ ਸੀ ਇਥੇ ਦਸਣਾ ਬਣਦਾ ਕੇ 2022 ਦੀਆ ਵਿਧਾਨ ਸਭਾ ਚੋਣਾਂ ਚ ਦਵਿੰਦਰਜੀਤ ਸਿੰਘ ਲਾਡੀ ਢੋਸ ਨਾਲ ਬਿਕਰਮਜੀਤ ਸ਼ਰਮਾ ਬਿੱਲਾ ਦੇ ਪਰਿਵਾਰ ਦਾ ਪੁਰਾਣਾ ਪਿਆਰ ਹੋਣ ਕਰਕੇ ਇਹ ਪਰਿਵਾਰ ਹਲਕਾ ਇੰਚਾਰਜ ਲੱਗਣ ਤੋਂ ਪਹਿਲਾ ਹੀ ਕਾਂਗਰਸ ਸਰਕਾਰ ਸਮੇ ਹੀ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਹਕ਼ ਚ ਤੁਰ ਪਿਆ ਤੇ ਜਿਸ ਦੀ ਬਦੋਲਤ ਅੱਜ ਸ਼ਹਿਰ ਚ ਵਿਕਾਸ ਦੇ ਕੰਮਾ ਵਿਚ ਅਗੇ ਹੋਕੇ ਅਤੇ ਢੋਸ ਪਰਿਵਾਰ ਪ੍ਰਤੀ ਵਫ਼ਾਦਾਰੀ ਨਾਲ ਸ਼ਹਿਰ ਚ ਸੇਵਾ ਕਰ ਰਿਹਾ ਹੈ।
https://fb.watch/g439DdadOJ/