ਵਾਇਰਸ ਤੋਂ ਨਿਜਾਤ ਪਾਉਣ ਲਈ ਅੱਜ ਪਿੰਡ ਦਾਨੇਵਾਲਾ ਵਿਖੇ ਕੀਤੀ ਗਈ ਸੈਨੀਟਾਈਜ਼ਰ ਸਪਰੇ

ਫਤਿਹਗੜ੍ਹ ਪੰਜਤੂਰ 2 ਅਪ੍ਰੈਲ (ਸਤਿਨਾਮ ਦਾਨੇਵਾਲੀਆ)

ਜਿੱਥੇ ਅੱਜ ਪੂਰਾ ਸੰਸਾਰ ਕਰੋਨਾ ਵਾਇਰਸ ਜਿਹੀ ਖਤਰਨਾਕ ਬਿਮਾਰੀ ਨਾਲ ਜੂਝ ਰਿਹਾ ਹੈ ਅਤੇ ਇਸ ਬਿਮਾਰੀ ਤੋਂ ਬਚਨ ਲਈ ਸਰਕਾਰਾਂ ਵੱਖ ਵੱਖ ਉਪਰਾਲੇ ਕਰ ਰਹੀਆਂ ਹਨ ਉਥੇ ਹੀ ਇਸ ਬਿਮਾਰੀ ਤੋਂ ਸਾਵਧਾਨੀ ਅਤੇ ਆਲਾ ਦੁਆਲਾ ਸਾਫ ਸੁਥਰਾ ਰੱਖਣ ਨਾਲ ਹੀ ਬਚਿਆ ਜਾ ਸਕਦਾ ਹੈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਕਰੋਨਾ ਵਾਇਰਸ ਜਿਹੀ

ਭਿਆਨਕ ਬਿਮਾਰੀ ਤੋਂ ਬਚਣ ਲਈ ਪਿੰਡ ਦਾਨੇ ਵਾਲਾ ਦੀ ਨਗਰ ਪੰਚਾਇਤ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਸੈਨੀਟਾਈਜਰ ਸਪਰੇ ਕੀਤੀ ਅਤੇ ਪਿੰਡ ਦੇ ਨੌਜਵਾਨਾਂ ਅਤੇ ਬਜੁਰਗਾਂ ਨੇ ਜਨਤਾ ਨੂੰ ਘਰਾਂ ਵਿੱਚ ਹੀ ਰਹਿ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਦੀ ਅਪੀਲ ਵੀ ਕੀਤੀ

Leave a Reply

Your email address will not be published. Required fields are marked *