ਵਰਿੰਦਾਵਨ ‘ਚ ਵੱਡਾ ਹਾਦਸਾ:ਪੰਜਾਬ ਦੇ 32 ਸ਼ਰਧਾਲੂ ਡੁੱਬੇ, ਗੋਤਾਖੋਰਾਂ ਨੇ ਕੱਢੀਆਂ 9 ਲਾਸ਼ਾਂ

 

ਜਗਰਾਜ ਸਿੰਘ ਗਿੱਲ

ਵਰਿੰਦਾਵਨ ‘ਚ ਸ਼ੁੱਕਰਵਾਰ ਦੁਪਹਿਰ ਨੂੰ ਵੱਡਾ ਹਾਦਸਾ ਵਾਪਰਿਆ। ਪੰਜਾਬ ਤੋਂ ਆਇਆ ਸ਼ਰਧਾਲੂਆਂ ਦਾ ਜਥਾ ਯਮੁਨਾ ਦੀ ਸੈਰ ਲਈ ਮੋਟਰ ਬੋਟ ‘ਤੇ ਸਵਾਰ ਹੋਇਆ ਸੀ। ਇਹ ਬੋਟ ਅਸੰਤੁਲਿਤ ਹੋ ਕੇ ਪਲਟ ਗਈ। ਸਾਰੇ ਸ਼ਰਧਾਲੂ ਨਦੀ ‘ਚ ਡੁੱਬ ਗਏ। ਇਸ ਵਿਚ ਪੰਜਾਬ ਦੇ ਮੋਗਾ, ਮੁਕਤਸਰ ਤੇ ਲੁਧਿਆਣਾ ਤੋਂ ਆਏ ਕੁੱਲ 32 ਲੋਕ ਸਵਾਰ ਸਨ।

ਇਨ੍ਹਾਂ ਦੇ ਜਥੇ ‘ਚ ਕਰੀਬ 150 ਲੋਕ ਸ਼ੁੱਕਰਵਾਰ ਸਵੇਰੇ 9 ਵਜੇ ਵਰਿੰਦਾਵਨ ਪਹੁੰਚੇ ਸਨ।

ਸਵੇਰੇ ਨਿਧੀਵਨ ਦੇ ਦਰਸ਼ਨ ਕਰਨ ਤੋਂ ਬਾਅਦ ਸਾਰੇ ਲੋਕ ਯਮੁਨਾ ‘ਚ ਸੈਰ-ਸਪਾਟੇ ਲਈ ਨਿਕਲ ਗਏ। ਕੇਸ਼ੀਘਾਟ ‘ਤੇ ਸਾਰੇ ਮੋਟਰ ਬੋਟ ‘ਤੇ ਸਵਾਰ ਹੋਏ। ਮਾਂਟ ਥਾਣਾ ਖੇਤਰ ‘ਚ ਬਣੇ ਪੈਨਟੂਨ ਪੁਲ (ਪੀਪਿਆਂ ਵਾਲੇ ਪੁਲ) ਨਾਲ ਮੋਟਰ ਬੋਟ ਟਕਰਾ ਕੇ ਪਲਟ ਗਈ। ਸਾਰੇ 32 ਲੋਕ ਡੁੱਬ ਗਏ। ਇਨ੍ਹਾਂ ਵਿੱਚੋਂ ਨੌਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਜਦਕਿ ਸਥਾਨਕ ਪ੍ਰਸ਼ਾਸਨ ਅਨੁਸਾਰ ਮੌਤਾਂ ਦੀ ਗਿਣਤੀ ਛੇ ਦੱਸੀ ਜਾ ਰਹੀ ਹੈ। 10 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਗੋਤਾਖੋਰ ਲਗਾਤਾਰ ਡੁੱਬੇ ਹੋਏ ਲੋਕਾਂ ਦੀ ਯਮੁਨਾ ‘ਚ ਭਾਲ ਕਰ ਰਹੇ ਹਨ। ਘਾਟ ‘ਤੇ ਹਫੜਾ-ਦਫੜੀ ਮਚੀ ਹੋਈ ਹੈ। ਲੋਕ ਬਚਾਉਣ ਲਈ ਚੀਕਾਂ ਮਾਰ ਰਹੇ ਹਨ। ਪੁਲਿਸ ਨੇ ਰੈਸਕਿਊ ਆਪ੍ਰੇਸ਼ਨ (ਬਚਾਅ ਕਾਰਜ) ਸ਼ੁਰੂ ਕਰਵਾ ਦਿੱਤਾ ਹੈ।

ਕਈ ਐਂਬੂਲੈਂਸ ਘਟਨਾ ਸਥਾਨ ‘ਤੇ ਪਹੁੰਚ ਗਈਆਂ ਹਨ। ਗੋਤਾਖੋਰ ਸ਼ਰਧਾਲੂਆਂ ਨੂੰ ਬਾਹਰ ਕੱਢਣ ‘ਚ ਜੁਟੇ ਹਨ। ਘਟਨਾਸਥਾਨ ‘ਤੇ ਜਾਗਰਣ ਟੀਮ ਵੀ ਉੱਥੇ ਮੌਜੂਦ ਹੈ। ਸ਼ਾਮ ਸਾਢੇ ਚਾਰ ਵਜੇ ਤਕ ਨੌਂ ਸ਼ਰਧਾਲੂਆਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਸਨ ਜਦਕਿ ਜੀਵਤ ਕੱਢੇ ਗਏ ਲੋਕਾਂ ਨੂੰ ਲਗਾਤਾਰ ਐਂਬੂਲੈਂਸ ਤੋਂ ਹਸਪਤਾਲ ਭੇਜਿਆ ਜਾ ਰਿਹਾ ਹੈ।

Leave a Reply

Your email address will not be published. Required fields are marked *