ਵਪਾਰੀਆਂ ਉੱਪਰ ਇਨਕਮ ਟੈਕਸ ਰੇਡ ਮਾਰ ਕੇ ਮੋਦੀ ਸਰਕਾਰ ਘਬਰਾਹਟ ਦਾ ਸਬੂਤ ਦੇ ਰਹੀ ਹੈ / ਸੰਜੀਵ ਕੋਛੜ

ਧਰਮਕੋਟ 23 ਦਸੰਬਰ

 / ਜਗਰਾਜ ਗਿੱਲ, ਰਿੱਕੀ ਕੈਲਵੀ/

ਅੱਜ ਆਮ ਆਦਮੀ ਪਾਰਟੀ ਹਲਕਾ ਧਰਮਕੋਟ ਤੋਂ ਸੀਨੀਅਰ ਆਗੂ ਸੰਜੀਵ ਕੋਛੜ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਪਿਛਲੇ ਦਿਨੀਂ ਵਿੱਚ ਵਪਾਰੀ ਵਰਗ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਆਉਣ ਕਾਰਨ ਮੋਦੀ ਸਰਕਾਰ ਘਬਰਾਹਟ ਵਿੱਚ ਇਨਕਮ ਟੈਕਸ ਦਾ ਸਹਾਰਾ ਲੈ ਕੇ ਵਪਾਰੀਆਂ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ ਇਸ ਤੋਂ ਹੀ ਸਾਬਿਤ ਹੁੰਦਾ ਹੈ ਕਿ ਕਿਸਾਨ ਅੰਦੋਲਨ ਕਾਰਨ ਸਰਕਾਰ ਘਬਰਾਹਟ ਵਿੱਚ ਹੈ ਪਹਿਲਾਂ ਹੀ ਕੋਰੋਨਾ ਕਾਰਨ ਕਈ ਫੈੈਕਟਰੀਆਂ ਆੜ੍ਹਤੀ ਦੁਕਾਨਦਾਰ ਖ਼ਤਮ ਹੋ ਗਏ ਜਾਂ ਉਨ੍ਹਾਂ ਦੀ ਆਰਥਿਕ ਸਥਿਤੀ ਖਰਾਬ ਹੋ ਗਈ ਕਿਉਂਕਿ ਸਾਰਾ ਟੈਕਸ ਸਰਕਾਰ ਨੂੰ ਵਪਾਰੀ ਵਰਗ ਵੱਲੋਂ ਹੀ ਜਾਂਦਾ ਹੈ ਅਤੇ ਖ਼ਰਚੇ ਉਹੀ ਚੱਲ ਰਹੇ ਹਨ ਇਸ ਲਈ ਵਪਾਰੀ ਵਰਗ ਪੰਜਾਬ ਵਿੱਚ ਖ਼ਤਮ ਹੋ ਰਿਹਾ ਹੈ ਪੰਜਾਬ ਵਿੱਚ ਕੈਪਟਨ ਸਰਕਾਰ ਵੀ ਵਪਾਰੀਆਂ ਦੀ ਬਾਂਹ ਨਹੀਂ ਫੜ੍ਹ ਰਹੀ ਦੋਨਾਂ ਸਰਕਾਰਾਂ ਦੀ ਮਿਲੀਭੁਗਤ ਨਾਲ ਸਾਰੇ ਕੰਮ ਖ਼ਤਮ ਕਰਕੇ ਵੱਡੇ ਘਰਾਣਿਆਂ ਨੂੰ ਦਿੱਤੇ ਜਾ ਰਹੇ ਹਨ ਕਿਸਾਨ ਬਿੱਲ ਵੀ ਪਾਸ ਕਰਨ ਵਿੱਚ ਕੈਪਟਨ ਸਰਕਾਰ ਦਾ ਹੀ ਹੱਥ ਸੀ ਪਿਛਲੇ ਦਿਨੀਂ ਹੋਈਆਂ ਈਡੀ ਦੀਆਂ ਜਾਂਚਾਂ ਤੋਂ ਡਰ ਕਾਰਨ ਹੀ ਕੈਪਟਨ ਸਰਕਾਰ ਨੇ ਵਪਾਰੀਆਂ ਉੱਪਰ ਰੇਡਾਂ ਮਾਰਨ ਨੂੰ ਬਿਲਕੁਲ ਹੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਕਿ ਦੇਖਣ ਵਿਚ ਆਇਆ ਸੀ ਕਿ ਬੰਗਾਲ ਵਿਚ ਜਦੋਂ ਸੈਂਟਰ ਸਰਕਾਰ ਨੇ ਇਹ

ਕਾਰਵਾਈ ਕਰਨੀ ਚਾਹੀ ਤਾਂ ਬੰਗਾਲ ਸਰਕਾਰ ਲੋਕਾਂ ਦੀ ਅਤੇ ਵਪਾਰੀਆਂ ਨਾਲ ਖੜ੍ਹ ਗਈ ਅਤੇ ਸੈਂਟਰ ਦੀਆਂ ਏਜੰਸੀਆਂ ਨੂੰ ਵਾਪਸ ਮੁੜਨਾ ਪਿਆ ਇਸੇ ਤਰ੍ਹਾਂ ਜੇ ਪੰਜਾਬ ਸਰਕਾਰ ਚਾਹੁੰਦੀ ਤਾਂ ਇਹ ਕਾਰਵਾਈ ਰੁਕ ਸਕਦੀ ਸੀ ਅਸਲ ਵਿੱਚ ਅੱਜ ਤੱਕ ਕੈਪਟਨ ਸਾਹਿਬ ਮੋਦੀ ਸਾਹਿਬ ਦੇ ਵਿਰੁੱਧ ਬੁੱਲ੍ਹੇ ਹੀ ਨਹੀਂ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਦੋਨੋਂ ਸਰਕਾਰਾਂ ਆਪਸ ਵਿੱਚ ਮਿਲ ਕੇ ਵਪਾਰੀ ਅਤੇ ਕਿਸਾਨਾਂ ਦਾ ਨੁਕਸਾਨ ਕਰ ਰਹੀਆਂ ਹਨ ਇਸ ਦੇ ਉਲਟ ਦਿੱਲੀ ਵਿੱਚ ਸਾਰੇ ਵਪਾਰੀ ਸਰਕਾਰ ਤੋਂ ਬਹੁਤ ਖੁਸ਼ ਹਨ ਅਤੇ ਕੇਜਰੀਵਾਲ ਪੰਜਾਬ ਦੀਆਂ ਵਪਾਰੀ ਅਤੇ ਕਿਸਾਨ ਨਾਲ ਖੜ੍ਹਨ ਨਾਲ ਕਈ ਉਦਾਹਰਣਾਂ ਲੋਕਾਂ ਸਾਹਮਣੇ ਹਨ ਆਮ ਆਦਮੀ ਪਾਰਟੀ ਇਨ੍ਹਾਂ ਇਨਕਮ ਟੈਕਸ ਰੇਡਾਂ ਦਾ ਵਿਰੋਧ ਕਰਦਿਆਂ ਦੋਹਾਂ ਸਰਕਾਰਾਂ ਨੂੰ ਵਪਾਰੀਆਂ ਦੀ ਬਾਂਹ ਫੜਨ ਲਈ ਅਪੀਲ ਕਰਦੀ ਹੈ ਇਸ ਮੌਕੇ ਰਾਜਾ ਮਾਨ ਸੁਖਵਿੰਦਰ ਸ਼ੌਂਕੀ ਮਨਪ੍ਰੀਤ ਸਿੰਘ ਪਵਨ ਰੇਲੀਆਂ ਹਾਜ਼ਰ ਸਨ ।

Leave a Reply

Your email address will not be published. Required fields are marked *