ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਅਜੀਤਵਾਲ ਨੂੰ ʻਨੋ ਫਲਾਈ ਜੋਨʼ ਕੀਤਾ ਘੋਸ਼ਿਤ

ਪੁਲਿਸ ਵਿਭਾਗ ਵਿੱਚ ਸਿਪਾਹੀ ਦੇ ਅਹੁਦੇ ਲਈ ਉਮੀਦਵਾਰਾਂ ਦੀ ਚੱਲ ਰਹੀ ਇਸ ਸੈਂਟਰ ਵਿਖੇ ਭਰਤੀ

ਪਾਬੰਦੀ ਆਦੇਸ਼ 18 ਜੂਨ ਤੱਕ ਰਹਿਣਗੇ ਲਾਗੂ-ਚਾਰੂਮਿਤਾ

ਮੋਗਾ, 9 ਜੂਨ ਜਗਰਾਜ ਸਿੰਘ ਗਿੱਲ 

ਮਹੀਨਾ ਜੂਨ, 2025 ਦੌਰਾਨ ਮਿਤੀ 9 ਤੋਂ 18 ਜੂਨ ਤੱਕ ਡਬਲ ਸ਼ਿਫਟ ਵਿੱਚ ਪੁਲਿਸ ਵਿਭਾਗ ਵਿੱਚ ਸਿਪਾਹੀ ਦੇ ਅਹੁਦੇ ਲਈ ਉਮੀਦਵਾਰਾਂ ਨੂੰ ਭਰਤੀ ਕਰਨ ਲਈ ਜ਼ਿਲ੍ਹਾ ਦੀ ਹਦੂਦ ਅੰਦਰ 1 ਪ੍ਰੀਖਿਆ ਕੇਂਦਰ ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ ਵਿਖੇ ਪ੍ਰੀਖਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪ੍ਰੀਖਿਆ ਵਿੱਚ ਕੁੱਲ 1006 ਪ੍ਰੀਖਿਆਰਥੀ ਪ੍ਰੀਖਿਆ ਦੇਣਗੇ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਮੋਗਾ ਸ਼੍ਰੀਮਤੀ ਚਾਰੂਮਿਤਾ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਮਜਬੂਤੀ ਲਈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਪ੍ਰੀਖਿਆ ਕੇਂਦਰ ਅਜੀਤਵਾਲ ਦੇ ਏਰੀਆ ਨੂੰ ʻਨੋ ਫਲਾਇੰਗ ਜੋਨʼ ਘੋਸ਼ਿਤ ਕਰਦੇ ਹੋਏ ਇਸ ਸਥਾਨ ਤੇ (ਸਮੇਤ ਨਜਦੀਕੀ ਏਰੀਆ ਆਦਿ) ਡਰੋਨ, ਅਣ-ਮੈਨਡ ਵਹੀਕਲ, ਐਰੋ ਪਲੇਨ, ਰਿਮੋਟ ਕੰਟਰੋਲ ਯੂ.ਏ.ਵੀ. ਉਡਾਉਣ ਸਬੰਧੀ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਪਾਬੰਦੀ ਆਦੇਸ਼ 9 ਤੋਂ 18 ਜੂਨ, 2025 ਤੱਕ ਲਾਗੂ ਰਹਿਣਗੇ।

Leave a Reply

Your email address will not be published. Required fields are marked *